Haryana Police declares convict : ਹਰਿਆਣਾ ਦੇ ਰੋਹਤਕ ਵਿੱਚ ਪੰਜ ਜਾਨਾਂ ਲੈਣ ਵਾਲੇ ਸੁਖਵਿੰਦਰ ਸਿੰਘ ਨੂੰ ਹਰਿਆਣਾ ਦਾ ਸਭ ਤੋਂ ਵੱਧ ਲੋੜੀਂਦਾ ਐਲਾਨ ਦਿੱਤਾ ਗਿਆ ਹੈ। ਪੰਜ ਸੂਬਿਆਂ ਦੀ ਪੁਲਿਸ ਉਸ ਨੂੰ ਲੱਭ ਰਹੀ ਹੈ। ਡੀਜੀਪੀ ਹਰਿਆਣਾ ਮਨੋਜ ਯਾਦਵ ਨੇ ਦੋਸ਼ੀ ਸੁਖਵਿੰਦਰ ਬਾਰੇ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਇਸ ਦੇ ਨਾਲ ਹੀ ਦੋਸ਼ੀ ਸੁਖਵਿੰਦਰ ਦੀ ਗ੍ਰਿਫਤਾਰੀ ਲਈ ਹਰਿਆਣਾ ਪੁਲਿਸ ਦਿੱਲੀ, ਯੂਪੀ, ਪੰਜਾਬ ਅਤੇ ਰਾਜਸਥਾਨ ਦੀ ਪੁਲਿਸ ਦੇ ਸੰਪਰਕ ਵਿੱਚ ਹੈ। ਡੀਜੀਪੀ ਨੇ ਆਮ ਲੋਕਾਂ ਨੂੰ ਸੁਖਵਿੰਦਰ ਨੂੰ ਗ੍ਰਿਫਤਾਰ ਕਰਵਾਉਣ ਵਿੱਚ ਮਦਦ ਦੀ ਅਪੀਲ ਕੀਤੀ ਹੈ। ਡੀਜੀਪੀ ਹਰਿਆਣਾ ਮਨੋਜ ਯਾਦਵ ਨੇ ਦੋਸ਼ੀ ਸੁਖਵਿੰਦਰ ਦੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਦੋਸ਼ੀ ਕੋਚ ਸੁਖਵਿੰਦਰ ਦਾ ਚਾਲ-ਚਲਣ ਸਹੀ ਨਹੀਂ ਸੀ। ਜਿਸ ਕਾਰਨ ਉਸਦੇ ਪਿਤਾ ਮੇਹਰ ਸਿੰਘ ਨੇ ਉਸਨੂੰ ਬੇਦਖਲ ਕਰ ਦਿੱਤਾ। ਪਤਨੀ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ। ਦੋਸ਼ੀ ਪਹਿਲਾਂ ਮੇਹਰ ਸਿੰਘ ਅਖਾੜੇ ਵਿੱਚ ਕੋਚ ਸੀ। ਜਿੱਥੋਂ ਉਸ ਦੇ ਚਾਲ-ਚਲਨ ਕਾਰਨ ਉਸ ਨੂੰ ਕੱਢ ਦਿੱਤਾ ਗਿਆ ਸੀ। ਇਸ ਤੋਂ ਬਾਅਦ ਉਸਨੇ ਜਾਟ ਕਾਲਜ ਅਖਾੜੇ ਵਿੱਚ ਕੋਚਿੰਗ ਸ਼ੁਰੂ ਕੀਤੀ। ਇਥੇ ਵੀ ਉਸ ਦਾ ਚਾਲ-ਚਲਨ ਠੀਕ ਨਹੀਂ ਸੀ, ਜਿਸਦੇ ਬਾਅਦ ਉਸਨੂੰ ਇਥੋਂ ਵੀ ਹਟਾਉਣ ਲਈ ਕਿਹਾ ਗਿਆ। ਜਿਸ ਤੋਂ ਬਾਅਦ ਸਿਰਫਿਰੇ ਕੋਚ ਨੇ ਪੂਰੀ ਪਲਾਨਿੰਗ ਨਾਲ ਘਟਨਾ ਨੂੰ ਅੰਜਾਮ ਦਿੱਤਾ।
ਰੋਹਤਕ ਦੇ ਜਾਟ ਕਾਲਜ ਵਿਖੇ ਸ਼ੁੱਕਰਵਾਰ ਰਾਤ ਨੂੰ ਕੁਸ਼ਤੀ ਕੋਚ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ ਜਿਸ ਵਿੱਚ ਤਿੰਨ ਕੋਚਾਂ ਅਤੇ ਇੱਕ ਮਹਿਲਾ ਪਹਿਲਵਾਨ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਗੋਲੀ ਨਾਲ ਤਿੰਨ ਸਾਲਾ ਬੱਚਾ ਅਤੇ ਇਕ ਹੋਰ ਕੋਚ ਗੰਭੀਰ ਜ਼ਖਮੀ ਹੋ ਗਏ।
ਦਰਅਸਲ ਜਾਟ ਕਾਲਜ ਅਖਾੜੇ ਵਿੱਚ ਆਉਣ ਵਾਲੀ ਮਹਿਲਾ ਖਿਡਾਰਨ ਪੂਜਾ ਦੇ ਪਰਿਵਾਰਕ ਮੈਂਬਰਾਂ ਨੇ ਕੋਚ ਮਨੋਜ ਨੂੰ ਸੁਖਵਿੰਦਰ ਦੀ ਸ਼ਿਕਾਇਤ ਕੀਤੀ ਸੀ। ਮ੍ਰਿਤਕ ਕੋਚ ਮਨੋਜ ਦੇ ਭਰਾ ਪ੍ਰਮੋਜ ਅਨੁਸਾਰ ਪੰਜ ਦਿਨ ਪਹਿਲਾਂ ਪੂਜਾ ਨੇ ਸੁਖਵਿੰਦਰ ਨੂੰ ਆਪਣੇ ਪਰਿਵਾਰ ਕੋਲ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸੁਖਵਿੰਦਰ ਉਸ ਨੂੰ ਤੰਗ-ਪ੍ਰੇਸ਼ਾਨ ਕਰ ਰਿਹਾ ਸੀ ਅਤੇ ਵਿਆਹ ਕਰਾਉਣ ਲਈ ਦਬਾਅ ਪਾ ਰਿਹਾ ਸੀ। ਇਸੇ ਦੁਸ਼ਮਣੀ ਵਿਚ ਦੋਸ਼ੀ ਨੇ ਪੰਜ ਲੋਕਾਂ ਦੀ ਹੱਤਿਆ ਕਰ ਦਿੱਤੀ।