GST ‘ਤੇ ਕੇਂਦਰ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਜੀਐੱਸਟੀ ਕੌਂਸਲ ਵੱਲੋਂ ਕਈ ਜ਼ਰੂਰੀ ਵਸਤੂਆਂ ਨੂੰ ਟੈਕਸ ਫ੍ਰੀ ਕਰ ਦਿੱਤਾ ਹੈ। ਹੁਣ ਦੁੱਧ, ਲੱਸੀ, ਪਨੀਰ ‘ਤੇ ਕੋਈ ਜੀਐੱਸਟੀ ਨਹੀਂ ਲੱਗੇਗਾ। ਇਸ ਦੇ ਨਾਲ ਹੀ ਰੋਟੀ, ਪਰੌਂਠਾ ਤੇ ਹੋਰ ਰੋਜ਼ਾਨਾ ਇਸਤੇਮਾਲ ਦੀਆਂ ਚੀਜ਼ਾਂ ਨੂੰ ਵੀ ਟੈਕਸ ਤੋਂ ਫ੍ਰੀ ਕੀਤਾ ਗਿਆ ਹੈ। ਕੌਂਸਲ ਨੇ ਕੁੱਲ 175 ਉਤਪਾਦਾਂ ‘ਤੇ ਫੈਸਲਾ ਲਿਆ ਹੈ ਜਿਨ੍ਹਾਂ ਵਿਚ ਕਈ ਖਾਧ ਪਦਾਰਥ, ਦਵਾਈਆਂ ਤੇ ਜੀਵਨ ਨਾਲ ਜੁੜੀਆਂ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਇਹ ਕਦਮ ਮਹਿੰਗਾਈ ਨੂੰ ਕੰਟਰੋਲ ਕਰਨ ਤੇ ਆਮ ਲੋਕਾਂ ਨੂੰ ਰਾਹਤ ਦੇਣ ਲਈ ਚੁੱਕਿਆ ਗਿਆ ਹੈ। ਨਵੀਆਂ ਜੀਐੱਸਟੀ ਦਰਾਂ 22 ਸਤੰਬਰ ਤੋਂ ਲਾਗੂ ਹੋਣਗੀਆਂ।
- ਦੁੱਧ, ਲੱਸੀ, ਪਨੀਰ ‘ਤੇ ਕੋਈ ਟੈਕਸ ਨਹੀਂ ਲੱਗੇਗਾ।
- ਰੋਟੀ, ਪਰੌਂਠਾ ਤੇ ਪਿਜ਼ਾ ਬ੍ਰੈੱਡ ਨੂੰ ਵੀ ਜੀਐੱਸਟੀ ਤੋਂ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਗਿਆ ਹੈ।
- ਮੱਖਣ, ਘਿਓ, ਬਟਰ ਆਇਲ, ਚੀਜ, ਕੰਡੈਸਡ ਮਿਲਕ, ਕੋਕੋ ਪਾਊਡਰ, ਚਾਕਲੇਟ, ਆਟਾ-ਮੈਦਾ ਨਾਲ ਤਿਆਰ ਖਾਧ ਉਤਪਾਦ, ਪਾਸਤਾ, ਨੂਡਲਸ ਕੇਕ,
- ਬਿਸਕੁਟ, ਆਈਸਕ੍ਰੀਮ ਆਦਿ ‘ਤੇ ਟੈਕਸ 18% ਜਾਂ 12% ਤੋਂ ਘਟਾ ਕੇ 5% ਕਰ ਦਿੱਤ ਗਿਆ ਹੈ।
- ਖਜੂਰ, ਅੰਜੀਰ, ਅੰਬ, ਸੰਤਰਾ, ਨਿੰਬੂ ਵਰਗੇ ਸੁੱਕੇ ਫਲਾਂ ‘ਤੇ ਜੀਐੱਸਟੀ 12% ਤੋਂ ਘਟਾ ਕੇ 5% ਕਰ ਦਿੱਤਾ ਗਿਆ।
- ਡਰਾਈ ਫਰੂਟਸ ਜਿਵੇਂ ਬਾਦਾਮ, ਪਿਸਤਾ, ਹੇਜਲਨਟ, ਪਾਈਨ ਨਟਸ ਆਦਿ ‘ਤੇ ਹੁਣ ਸਿਰਫ 5% ਜੀਐੱਸਟੀ ਲੱਗੇਗਾ।
- ਖੰਡ, ਗੁੜ, ਸ਼ੂਗਰ ਸਿਰਪ ‘ਤੇ 12 ਫੀਸਦੀ ਤੋਂ ਟੈਕਸ ਘਟਾ ਕੇ 5 ਫੀਸਦੀ ਕਰ ਦਿੱਤਾ ਗਿਆ ਹੈ।
- ਮਠਿਆਈ, ਨਮਕੀਨ, ਜੈਮ, ਜੇਲੀ, ਆਚਾਰ, ਸੌਸ, ਆਈਸਕ੍ਰੀਮ ਵਰਗੀਆਂ ਚੀਜ਼ਾਂ ‘ਤੇ ਹੁਣ ਸਿਰਫ 5ਫੀਸਦੀ ਜੀਐੱਸਟੀ ਲੱਗੇਗਾ।

ਜੀਐੱਸਟੀ ਕੌਂਸਲ ਵੱਲੋਂ 40 ਫ਼ੀਸਦੀ ਵਾਲੀ ਇੱਕ ਅਲੱਗ ਸਲੈਬ ਨੂੰ ਮਨਜ਼ੂਰੀ ਦਿੱਤੀ ਗਈ ਹੈ। ਥ੍ਰੀ-ਵ੍ਹੀਲਰ ’ਤੇ GST 28% ਤੋਂ ਘਟਾ ਕੇ 18% ਕੀਤੀ ਗਈ ਹੈ। ਖਾਣ-ਪੀਣ ਦੀਆਂ ਚੀਜ਼ਾਂ ਵੀ ਸਸਤੀਆਂ ਹੋਣਗੀਆਂ। ਟੀਵੀ, ਫਰਿੱਜ, ਵਾਸ਼ਿੰਗ ਮਸ਼ੀਨ ਤੇ AC ‘ਤੇ 18% GST ਲੱਗੇਗੀ। ਛੋਟੀਆਂ ਕਾਰਾਂ, 350cc ਤੱਕ ਦੇ ਮੋਟਰਸਾਈਕਲ ਵੀ ਸਸਤੇ ਹੋਣਗੇ। ਖੇਤੀਬਾੜੀ ਨਾਲ ਜੁੜੇ ਸੰਦਾਂ ਦੀ ਵੀ ਕੀਮਤ ਘਟੇਗੀ।
ਇਹ ਵੀ ਪੜ੍ਹੋ : ਅੱਜ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕਰਨਗੇ ਦੌਰਾ
ਪਾਨਮਸਾਲਾ, ਤੰਬਾਕੂ ਪ੍ਰੋਡਕਟਸ, ਐਡੀਸ਼ਨਲ ਸ਼ੂਗਰ ਪ੍ਰੋਡਕਟਸ, ਨਾਨ-ਅਲਕੋਹਲਿਕ ਬੇਵਰੇਜਸ, ਕਾਰਬੋਨੇਟਿਡ ਤੇ ਕੈਫੀਨੇਟਿਡ ਬੇਵਰੇਜਸ, ਏਅਰਕ੍ਰਾਫਟ, ਲਗਜ਼ਰੀ ਕਾਰਾਂ, ਰਿਵਾਲਵਰ ਤੇ ਪਿਸਤੌਲ ‘ਤੇ ਜੀਐੱਸਟੀ ਨੂੰ ਵਧਾ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























