ਨੇਪਾਲ ਦੇ ਸੋਲੁਖੁੰਬੂ ਤੋਂ ਕਾਠਮੰਡੂ ਜਾ ਰਿਹਾ ਹੈਲੀਕਾਪਟਰ ਲਾਪਤਾ ਹੋਣ ਦੇ ਬਾਅਦ ਕਰੈਸ਼ ਹੋ ਗਿਆ। ਇਸ ਵਿੱਚ ਪਾਇਲਟ ਸਮੇਤ ਛੇ ਲੋਕਾਂ ਦੇ ਸਵਾਰ ਹੋਣ ਦੀ ਸੂਚਨਾ ਹੈ। ਇਨ੍ਹਾਂ ਵਿੱਚੋਂ ਪੰਜ ਵਿਦੇਸ਼ੀ ਸਨ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 10 ਵਜੇ ਹੈਲੀਕਾਪਟਰ ਦਾ ਕੰਟਰੋਲ ਟਾਵਰ ਨਾਲ ਸੰਪਰਕ ਟੁੱਟ ਗਿਆ। ਉਦੋਂ ਤੋਂ ਹੈਲੀਕਾਪਟਰ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ।
ਹੈਲੀਕਾਪਟਰ ਕਰੈਸ਼ ਹੋਣ ਦੀ ਸੂਚਨਾ ਪਿੰਡ ਚਿਹੰਦਾਂ, ਲਾਮਜੂਰਾ, ਭਕੰਜੇ ਦੇ ਵਾਸੀਆਂ ਵੱਲੋਂ ਦਿੱਤੀ ਗਈ। ਇਸ ਤੋਂ ਬਾਅਦ ਸਥਾਨਕ ਸੰਸਥਾ ਦੇ ਮੀਤ ਪ੍ਰਧਾਨ ਨਵਾਂਗ ਲਕਪਾ ਸ਼ੇਰਪਾ ਨੇ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਸ਼ਾਹਕੋਟ ‘ਚ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹਿਆ 24 ਸਾਲਾ ਨੌਜਵਾਨ, ਨਹੀਂ ਮਿਲਿਆ ਕੋਈ ਸੁਰਾਗ
ਅਧਿਕਾਰੀਆਂ ਮੁਤਾਬਕ ਮਨੰਗ ਏਅਰ ਦਾ ਹੈਲੀਕਾਪਟਰ ਮਾਊਂਟ ਐਵਰੈਸਟ ਨੇੜੇ ਲਾਪਤਾ ਹੋਇਆ ਹੈ। ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਜਨਰਲ ਮੈਨੇਜਰ ਪ੍ਰਤਾਪ ਭਾਨੂ ਤਿਵਾਰੀ ਨੇ ਦੱਸਿਆ ਕਿ ਹੈਲੀਕਾਪਟਰ ਦੇ ਉਡਾਣ ਭਰਨ ਤੋਂ 15 ਮਿੰਟ ਬਾਅਦ ਹੀ ਸੰਪਰਕ ਟੁੱਟ ਗਿਆ।
ਵੀਡੀਓ ਲਈ ਕਲਿੱਕ ਕਰੋ -: