ਚੰਡੀਗੜ੍ਹ : ਬਠਿੰਡਾ ਦੇ ਹਸਪਤਾਲ ਵਿੱਚ ਔਰਤ ਨੂੰ ਐਚਆਈਵੀ ਖੂਨ ਚੜ੍ਹਾਉਣ ਦੇ ਮਾਮਲੇ ਵਿੱਚ ਹਾਈ ਕੋਰਟ ਨੇ ਬਠਿੰਡਾ ਦੇ ਐਸਐਸਪੀ ਅਤੇ ਐਸਐਚਓ ਕੋਤਵਾਲੀ ਨੂੰ ਸਿਵਲ ਹਸਪਤਾਲ ਬਠਿੰਡਾ ਦੇ ਐਸਐਮਓ ਡਾ. ਮਨਿੰਦਰ ਸਿੰਘ ਅਤੇ ਦੋ ਸਾਬਕਾ ਅਧਿਕਾਰੀਆਂ ਵਿਰੁੱਧ ਐਫਆਈਆਰ ਦਰਜ ਕਰਨ ਲਈ ਨੋਟਿਸ ਜਾਰੀ ਕੀਤੇ ਹਨ।
ਇਸ ਸੰਬੰਧੀ ਪੀੜਤ ਮਹਿਲਾ ਰੇਖਾ ਰਾਣੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਜਸਟਿਸ ਜਸਗੁਰਪ੍ਰੀਤ ਸਿੰਘ ਪੁਰੀ ‘ਤੇ ਅਧਾਰਤ ਹਾਈਕੋਰਟ ਬੈਂਚ ਨੇ 30 ਨਵੰਬਰ 2021 ਤੱਕ ਲਈ ਇਹ ਨੋਟਿਸ ਜਾਰੀ ਕੀਤੇ ਹਨ।
ਪਟੀਸ਼ਨ ਵਿੱਚ ਰੇਖਾ ਰਾਣੀ ਨੇ ਦੱਸਿਆ ਹੈ ਕਿ ਜਦੋਂ ਉਹ 6 ਮਈ, 2020 ਨੂੰ ਅਨੀਮੀਆ ਦੇ ਇਲਾਜ ਲਈ ਸਿਵਲ ਹਸਪਤਾਲ, ਬਠਿੰਡਾ ਵਿੱਚ ਦਾਖਲ ਸੀ, ਉਸ ਨੂੰ ਰਿਚੂ ਗੋਇਲ, ਸਾਬਕਾ ਮੈਡੀਕਲ ਲੈਬਾਰਟਰੀ ਟੈਕਨੀਸ਼ੀਅਨ ਦੁਆਰਾ ਐੱਚਆਈਵੀ ਪਾਜ਼ੀਟਿਵ ਖੂਨ ਚੜ੍ਹਾਇਆ ਗਿਆ ਸੀ।
ਉਸਨੇ ਅੱਗੇ ਦੋਸ਼ ਲਾਇਆ ਹੈ ਕਿ ਬਲੱਡ ਬੈਂਕ ਦੇ ਇੰਚਾਰਜ ਡਾ. ਕ੍ਰਿਸ਼ਨਾ ਗੋਇਲ ਨੂੰ ਇਸ ਘਟਨਾ ਬਾਰੇ ਮਈ 2020 ਵਿੱਚ ਹੀ ਪਤਾ ਲੱਗਾ ਸੀ, ਪਰ ਉਸਨੇ ਇਸ ਬਾਰੇ ਆਪਣੇ ਉੱਚ ਅਧਿਕਾਰੀਆਂ ਨੂੰ ਨਹੀਂ ਦੱਸਿਆ। 5 ਅਕਤੂਬਰ, 2020 ਨੂੰ ਡਾਕਟਰਾਂ ਦੀ ਇੱਕ ਕਮੇਟੀ ਨੇ ਉਪਰੋਕਤ ਦੋਸ਼ਾਂ ਦੀ ਪੁਸ਼ਟੀ ਕਰਦਿਆਂ ਐਸਐਮਓ ਡਾ. ਮਨਿੰਦਰ ਸਿੰਘ ਨੂੰ ਇੱਕ ਜਾਂਚ ਰਿਪੋਰਟ ਸੌਂਪੀ। ਐਸਐਮਓ ਡਾ: ਮਨਿੰਦਰ ਸਿੰਘ ਨੇ ਹਾਲਾਂਕਿ ਪਟੀਸ਼ਨਰ ਦਾ ਪਤਾ ਲਗਾਉਣ ਲਈ ਕੋਈ ਕਦਮ ਨਹੀਂ ਚੁੱਕਿਆ। ਅਗਸਤ 2021 ਵਿੱਚ ਬਹੁਤ ਦੇਰ ਨਾਲ ਸੰਪਰਕ ਕੀਤੇ ਜਾਣ ‘ਤੇ ਉਹ ਜਦੋਂ ਸਿਵਲ ਹਸਪਤਾਲ ਬਠਿੰਡਾ ਪਹੁੰਚੀ ਤਾਂ ਉਹ ਐਚਆਈਵੀ ਪਾਜ਼ੀਟਿਵ ਪਾਈ ਗਈ।
ਵੀਡੀਓ ਲਈ ਕਲਿੱਕ ਕਰੋ -:
Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਉਸਦੇ ਪਤੀ ਧੰਨ ਰਾਜ ਅਤੇ 7 ਸਾਲ ਦੀ ਧੀ ਆਰਾਧਿਕਾ ਵੀ ਪਟੀਸ਼ਨਰ ਤੋਂ ਲਾਗ ਲੱਗਣ ਕਾਰਨ ਐਚਆਈਵੀ ਪਾਜ਼ੀਟਿਵ ਪਾਏ ਗਏ। ਤਿੰਨਾਂ ਨੂੰ 28 ਅਗਸਤ, 2021 ਨੂੰ ਸਿਵਲ ਹਸਪਤਾਲ ਬਠਿੰਡਾ ਦੇ ਏਆਰਟੀ ਸੈਂਟਰ ਵਿੱਚ ਨਿਯਮਿਤ ਇਲਾਜ ਲਈ ਭਰਤੀ ਕੀਤਾ ਗਿਆ ਸੀ। ਇਸ ਤਰ੍ਹਾਂ ਡਾ. ਮਨਿੰਦਰ ਸਿੰਘ ਐਸਐਮਓ, ਰਿਚੂ ਗੋਇਲ ਅਤੇ ਡਾ. ਕ੍ਰਿਸ਼ਨਾ ਗੋਇਲ ਵੱਲੋਂ ਕੀਤੀ ਗਈ ਵੱਡੀ ਲਾਪਰਵਾਹੀ ਕਰਕੇ ਤਿੰਨ ਜ਼ਿੰਦਗੀਆਂ ਬਰਬਾਦ ਹੋ ਗਈਆਂ, ਪਰ ਬਠਿੰਡਾ ਪੁਲਿਸ ਨੇ 10 ਅਕਤੂਬਰ ਨੂੰ ਸਿਰਫ ਇੱਕ ਸੀਨੀਅਰ ਮੈਡੀਕਲ ਟੈਕਨੀਸ਼ੀਅਨ ਬਲਦੇਵ ਸਿੰਘ ਰੋਮਾਣਾ ਦੇ ਖਿਲਾਫ ਐਫਆਈਆਰ ਦਰਜ ਕੀਤੀ, ਜਿਨ੍ਹਾਂ ਨੇ ਰਿਚੂ ਗੋਇਲ ਅਤੇ ਡਾ. ਕ੍ਰਿਸ਼ਨਾ ਗੋਇਲ ਨੂੰ ਐੱਚਆਈਵੀ ਪਾਜ਼ੀਟਿਵ ਬਲੱਡ ਵਾਲੇ ਬਲੱਡ ਬੈਗ ਸੌਂਪੇ ਸਨ।
ਇਹ ਵੀ ਪੜ੍ਹੋ : ਚੰਨੀ ਵੱਲੋਂ ਅਮਿਤ ਸ਼ਾਹ ਨੂੰ ਅੱਧੇ ਪੰਜਾਬ ਦਾ ਕਬਜ਼ਾ ਦੇਣ ਨਾਲ ਸਿੱਖਾਂ ’ਤੇ ਵਧੇਗਾ ਤਸ਼ੱਦਦ : ਫੈਡਰੇਸ਼ਨ ਗਰੇਵਾਲ
ਪਟੀਸ਼ਨਕਰਤਾ ਨੇ ਅੱਗੇ ਦਲੀਲ ਦਿੱਤੀ ਕਿ ਐਸਐਮਓ ਵੱਲੋਂ ਉਸ ਦੇ ਨਾਲ ਸੰਪਰਕ ਨਾ ਕਰਨ ਕਰਕੇ ਲਗਭਗ 10 ਮਹੀਨਿਆਂ ਬਾਅਦ ਉਸ ਦੇ ਸਰੀਰ ਵਿੱਚ ਐਚਆਈਵੀ ਪਾਜ਼ੀਟਿਵ ਖੂਨ ਬਾਰੇ ਵਿੱਚ ਪਤਾ ਲੱਗਣ ਕਰਕੇ ਹੋਈ ਇਸ ਵੱਡੀ ਲਾਪਰਵਾਹੀ ਕਾਰਨ ਇਲਾਜ ਵਿੱਚ ਦੇਰੀ ਹੋਈ ਅਤੇ ਇਸ ਦੌਰਾਨ ਉਸ ਦੇ ਪਤੀ ਤੇ ਧੀ ਵੀ ਸੰਕ੍ਰਮਿਤ ਹੋ ਗਏ।
ਇਸ ਤਰ੍ਹਾਂ ਭਾਰਤੀ ਦੰਡ ਸੰਹਿਤਾ ਦੀ ਧਾਰਾ 269 ਦੇ ਅਧੀਨ ਐਫਆਈਆਰ ਅਤੇ ਆਈਪੀਸੀ ਦੀਆਂ ਹੋਰ ਸੰਬੰਧਤ ਵਿਵਸਥਾਵਾਂ ਨੂੰ ਰਿਚੂ ਗੋਇਲ ਅਤੇ ਡਾ. ਕ੍ਰਿਸ਼ਨਾ ਗੋਇਲ ਦੇ ਨਾਲ ਐਸਐਮਓ ਦੇ ਵਿਰੁੱਧ ਵੀ ਦਰਜ ਕੀਤਾ ਜਾਣਾ ਚਾਹੀਦਾ ਹੈ।