ਪੰਜਾਬ ਤੇ ਹਰਿਆਣਾ ਵਿਚ ਚੱਲ ਰਹੇ ਪਾਣੀ ਵਿਵਾਦ ਦੇ ਵਿਚ ਪੰਜਾਬ ਸਰਕਾਰ ਵੱਲੋਂ ਦਾਇਰ ਪਟੀਸ਼ਨ ‘ਤੇ ਅੱਜ ਹਾਈਕੋਰਟ ਵਿਚ ਸੁਣਵਾਈ ਹੋਈ। ਇਸ ਦੌਰਾਨ ਹਾਈਕੋਰਟ ਨੇ BBMB, ਕੇਂਦਰ ਤੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ 22 ਮਈ ਤੱਕ ਜਵਾਬ ਦਾਇਰ ਕਰਨ ਲਈ ਕਿਹਾ ਹੈ। ਮਾਮਲੇ ਦੀ ਅਗਵਾਈ ਸੁਣਵਾਈ 20 ਮਈ ਨੂੰ ਹੋਵੇਗੀ। ਦੂਜੇ ਪਾਸੇ BBMB ਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਜਿਸ ਵਿਚ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਇੰਜੀਨਅਰ ਸ਼ਾਮਲ ਹੋਣਗੇ। ਇਸ ਮੀਟਿੰਗ ਨੂੰ ਅੱਜ ਮੁਲਤਵੀ ਕਰ ਦਿੱਤ ਗਿਆ ਹੈ। ਹੁਣ ਇਹ ਮੀਟਿੰਗ ਕੱਲ੍ਹ ਹੋਵੇਗੀ।
ਦੱਸ ਦੇਈਏ ਕਿ ਇਸ ਪੂਰੇ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਜਾਰੀ ਕਰਕੇ ਹਰਿਆਣਾ ਦਾ ਪਾਣੀ ਘੱਟ ਕਰਨ ਦੀ ਜਾਣਕਾਰੀ ਦਿੱਤੀ ਸ਼ੀ ਜਿਸ ‘ਤੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦਾ ਬਿਆਨ ਆਇਆ ਕਿ ਭਗਵੰਤ ਮਾਨ ਸਿਆਸਤ ਕਰ ਰਹੇ ਹਨ ਤੇ ਹਰਿਆਣਾ ਦੀ ਸਿੰਚਾਈ ਮੰਤਰੀ ਸ਼ਰੁਤੀ ਚੌਧਰੀ ਕੇਂਦਰੀ ਜਲ ਸ਼ਕਤੀ ਮੰਤਰੀ ਸੀ ਪਾਕਿਸਤਾਨ ਨੇ ਰਿਹਾਅ ਕੀਤਾ BSF ਦਾ ਜਵਾਨ ਕੀਤਾ, 22 ਦਿਨਾਂ ਬਾਅਦ ਪੁਰਨਮ ਕੁਮਾਰ ਦੀ ਹੋਈ ਵਤਨ ਵਾਪਸੀਆਰ ਪਾਟਿਲ ਨੂੰ ਮਿਲੀ ਹਰਿਆਣਾ ਸਰਕਾਰ ਨੇ ਧਾਰਾ 7 ਤਹਿਤ ਮਾਮਲਾ ਕੇਂਦਰ ਨੂੰ ਭੇਜਣ ਦੀ ਮੰਗ ਕੀਤੀ। BBMB ਨੇ ਕੇਂਦਰ ਨੂੰ ਚਿੱਠੀ ਲਿਖੀ। ਕੇਂਦਰੀ ਊਰਜਾ ਮੰਤਰੀ ਮਨੋਹਰ ਲਾਲ ਖੱਟਰ ਨੇ ਬਿਆਨ ਦਿੱਤਾ ਕਿ ਪੰਜਾਬ ਸਰਕਾਰ ਰਾਜ ਧਰਮ ਨਹੀਂ ਨਿਭਾ ਰਹੀ। CM ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੂੰ ਚਿੱਠੀ ਲਿਖੀ ਤੇ ਕਿਹਾ ਕਿ ਹਰਿਆਣਾ ਦਾ ਪਾਣੀ ਬੰਦ ਹੋਣ ਦਾ ਦਿੱਲੀ ‘ਤੇ ਵੀ ਅਸਰ ਪਵੇਗਾ। ਭਾਖੜਾ ਨਹਿਰ ਦੇ ਪਾਣੀ ‘ਤੇ ਨਿਰਭਰ ਹਰਿਆਣਾ ਦੇ ਜ਼ਿਲ੍ਹਿਆਂ ਵਿਚ ਦਿੱਕਤ ਸਾਹਮਣੇ ਆਈ। ਸ਼ਾਮ ਨੂੰ ਚੰਡੀਗੜ੍ਹ ਵਿਚ BBMB ਦੀ ਬੈਠਕ ਹੋਈ ਜਿਸ ਵਿਚ ਹਰਿਆਣਾ, ਪੰਜਾਬ, ਰਾਜਸਥਾਨ ਤੇ ਦਿੱਲੀ ਸਰਕਾਰ ਦੇ ਨੁਮਾਇੰਦੇ ਸ਼ਾਮਲ ਹੋਏ। BBMB ਦੇ ਵਾਟਰ ਰੈਗੂਲੇਸ਼ਨ ਡਾਇਰੈਕਟਰ ਤੇ ਸੈਕ੍ਰੇਟਰੀ ਦਾ ਟਰਾਂਸਫਰ ਹੋਇਆ। ਨੰਗਲ ਡੈਮ ਦੇ ਕੰਟਰੋਲਿੰਗ ਸਟੇਸ਼ਨ ‘ਤੇ ਪੰਜਾਬ ਪੁਲਿਸ ਤਾਇਨਾਤ ਕੀਤੀ ਗਈ। ਹਾਲਾਂਕਿ ਰੋਪੜ ਰੇਂਜ ਦੇ DIG ਨੇ ਕਿਹਾ ਕਿ ਉਹ ਸਿਰਫ ਸਕਿਓਰਿਟੀ ਰਿਵਿਊ ਕਰਨ ਗਏ ਸਨ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਰਿਹਾਅ ਕੀਤਾ BSF ਦਾ ਜਵਾਨ ਕੀਤਾ, 22 ਦਿਨਾਂ ਬਾਅਦ ਪੁਰਨਮ ਕੁਮਾਰ ਦੀ ਹੋਈ ਵਤਨ ਵਾਪਸੀ
1 ਮਈ ਨੂੰ CM ਮਾਨ ਨੰਗਲ ਡੈਮ ਪਹੁੰਚੇ। ਆਲ ਪਾਰਟੀ ਮੀਟਿੰਗ ਤੇ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਫੈਸਲਾ ਲਿਆ। 2 ਮਈ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਦੀ ਦੋਵੇਂ ਸੂਬਿਆਂ ਤੋਂ ਮੀਟਿੰਗ ਬੇਨਤੀਜਾ ਰਹੀ। ਪੰਜਾਬ ਵਿਚ ਆਲ ਪਾਰਟੀ ਮੀਟਿੰਗ ਹੋਈ। 3 ਮਈ ਨੂੰ ਹਰਿਆਣਾ ਸਰਕਾਰ ਨੇ ਸੁਪਰੀਮ ਕੋਰਟ ਜਾਣ ਦਾ ਐੈਲਾਨ ਕੀਤਾ। 4 ਮਈ ਨੂੰ ਹਰਿਆਣਾ ਵਿਚ ਆਲ ਪਾਰਟੀ ਮੀਟਿੰਗ ਹੋਈ। ਪੰਜਾਬ ਨੇ BBMB ਦੀ ਮੀਟਿੰਗ ਦਾ ਬਾਇਕਾਟ ਕੀਤਾ ਤੇ ਫਿਰ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋਇਆ ਤੇ 6 ਪ੍ਰਸਤਾਵ ਪਾਸ ਕੀਤੇ ਗਏ। ਹਾਈਕੋਰਟ ਵਿਚ ਸੁਣਵਾਈ ਹੋਈ ਤੇ ਹਰਿਆਣਾ, ਕੇਂਦਰ ਤੇ BBMB ਨੂੰ ਨੋਟਿਸ ਜਾਰੀ ਕੀਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























