ਪੰਜਾਬ ਪੁਲਿਸ ਦੁਆਰਾ ਦਿੱਲੀ ਤੋਂ ਭਾਰੀ ਮਾਤਰਾ ਵਿਚ ਬਰਾਮਦ ਕੀਤੀ ਗਈ ਹੈਰੋਇਨ ਨਾਲ ਕਾਬੂ ਕੀਤੇ 4 ਅਫਗਾਨ ਤਸਕਰਾਂ ਦੀ ਪੁੱਛਗਿੱਛ ਦੌਰਾਨ ਹੁਸ਼ਿਆਰਪੁਰ ਪੁਲਿਸ ਨੇ ਇਸ ਧੰਦੇ ‘ਚ ਸ਼ਾਮਲ 6 ਹੋਰ ਲੋਕਾਂ ਨੂੰ 3 ਕਿਲੋ 200 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ।
SSP ਨਵਜੋਤ ਸਿੰਘ ਮਾਹਲ ਨੇ ਪੁਲਿਸ ਲਾਈਨਜ਼ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਲਾਹੌਰੀ ਗੇਟ ਦਿੱਲੀ ਦਾ ਕਿਸ਼ਨ ਲਾਲ, ਸ਼ਾਸਤਰੀ ਨਗਰ ਗਾਜ਼ੀਆਬਾਦ ਦਾ ਪ੍ਰਤਾਪ ਸਿੰਘ, ਰਾਮਪੁਰ ਯੂਪੀ ਦਾ ਇਮਤਿਆਜ਼ ਅਹਿਮਦ, ਰਾਮਪੁਰ ਦਾ ਇਮਰਾਨ, ਜਸਬੀਰ ਸਿੰਘ ਅਤੇ ਜੰਡਿਆਲਾ ਗੁਰੂ ਦਾ ਬਲਵਿੰਦਰ ਸ਼ਾਮਲ ਹਨ।
ਇਹ ਵੀ ਪੜ੍ਹੋ : ਕੈਪਟਨ ਨੇ ਪ੍ਰਸ਼ਾਂਤ ਕਿਸ਼ੋਰ ਨਾਲ ਕੀਤੀ ਮੁਲਾਕਾਤ, ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ‘ਤੇ ਕੀਤੀ ਵਿਚਾਰ-ਚਰਚਾ
ਐਸਐਸਪੀ ਮਾਹਲ ਨੇ ਦੱਸਿਆ ਕਿ ਐਸਪੀਡੀ ਰਵਿੰਦਰਪਾਲ ਸਿੰਘ ਅਤੇ ਐਸਪੀ ਮਨਦੀਪ ਸਿੰਘ ਦੀ ਅਗਵਾਈ ਹੇਠ ਦੋ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜੋ ਦਿੱਲੀ ਅਤੇ ਉੱਤਰ ਪ੍ਰਦੇਸ਼ ਗਏ ਸਨ ਅਤੇ ਨਸ਼ਿਆਂ ਦੇ ਕਾਰੋਬਾਰ ਵਿੱਚ ਸ਼ਾਮਲ ਇਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲ ਹੋਏ ਸਨ। ਉਨ੍ਹਾਂ ਨੇ ਦੱਸਿਆ ਕਿ ਕਿਸ਼ਨ ਲਾਲ ਕੋਲੋਂ 10 ਲੱਖ ਰੁਪਏ ਦਾ ਨਸ਼ੀਲਾ ਪਦਾਰਥ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਗਏ ਹਨ। ਕਿਸ਼ਨ ਲਾਲ ਦੀ ਨਿਸ਼ਾਨਦੇਹੀ ‘ਤੇ ਇਮਤਿਆਜ ਤੋਂ 80 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਕ ਟੀਮ ਵਲੋਂ ਦਿੱਲੀ ਵਿਖੇ 5 ਜੁਲਾਈ ਨੂੰ ਕਿਸ਼ਨ ਲਾਲ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਪਾਸੋਂ 10 ਲੱਖ 20 ਹਜ਼ਾਰ ਰੁਪਏ ਡਰੱਗ ਮਨੀ ਅਤੇ ਦੋ ਮੋਬਾਇਲ ਫੋਨ ਬਰਾਮਦ ਹੋਏ। ਇਸੇ ਤਰ੍ਹਾਂ ਅਭੈ ਪ੍ਰਤਾਪ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਮੋਬਾਇਲ ਫੋਨ ਬਰਾਮਦ ਕੀਤਾ ਗਿਆ ਜਿਨ੍ਹਾਂ ਦੀ ਪੁੱਛਗਿੱਛ ਤੋਂ ਇਹ ਖੁਲਾਸਾ ਹੋਇਆ ਕਿ ਦੋਸ਼ੀ ਅਭੈ ਨੇ 1 ਜੁਲਾਈ 2021 ਨੂੰ ਕ੍ਰਿਸ਼ਨ ਕੁਮਾਰ ਦੇ ਕਹਿਣ ਤੇ ਇਮਤਿਆਜ਼ ਕੋਲੋਂ 80 ਲੱਖ ਰੁਪਏ ਦੀ ਡਰੱਗ ਮਨੀ ਲਈ ਸੀ ਅਤੇ ਜੋ ਅੱਗੇ ਅਭੈ ਨੇ ਕ੍ਰਿਸ਼ਨ ਕੁਮਾਰ ਦਿੱਤੀ ਸੀ। ਐਸਐਸਪੀ ਨੇ ਦੱਸਿਆ ਕਿ ਇਮਤਿਆਜ਼ ਅਹਿਮਦ ਨੂੰ ਗ੍ਰਿਫਤਾਰ ਕਰਨ ਗਈ ਪੁਲਿਸ ਨੇ ਉਸ ਕੋਲੋਂ 250 ਗ੍ਰਾਮ ਹੈਰੋਇਨ ਅਤੇ ਨਸ਼ੀਲੇ ਪਦਾਰਥ 12 ਲੱਖ ਬਰਾਮਦ ਕੀਤੇ ਸਨ, ਜਦਕਿ ਇਮਰਾਨ ਕੋਲੋਂ 250 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ 7 ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ