ਹੁਸ਼ਿਆਰਪੁਰ ਗੈਸ ਟੈਂਕਰ ਹਾਦਸੇ ਦੇ ਮਾਮਲੇ ਵਿਚ ਹੁਣ ਤੱਕ ਪੁਲਿਸ ਵੱਲੋਂ 4 ਮੁਲਜ਼ਮ ਗ੍ਰਿਫਤਾਰ ਕਰ ਲਏ ਗਏ ਹਨ ਤੇ ਪੁਲਿਸ ਵੱਲੋਂ ਇਸ ਸਬੰਧੀ ਵੱਡੇ ਖੁਲਾਸੇ ਕੀਤੇ ਗਏ ਹਨ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ 22 ਅਗਸਤ ਦੀ ਰਾਤ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ। ਜਿਸ ਵਿਚ ਹੁਸ਼ਿਆਰਪੁਰ-ਜਲੰਧਰ ਰੋਡ ‘ਤੇ ਗੈਸ ਟੈਂਕਰ ਦੀ ਪਿਕਅੱਪ ਨਾਲ ਟੱਕਰ ਹੋਈ ਸੀ, ਗੈਸ ਲੀਕੇਜ ਹੋਈ ਜਿਸ ਕਰਕੇ ਬਹੁਤ ਵੱਡਾ ਧਮਾਕਾ ਹੋਇਆ ਤੇ ਇਸ ਹਾਦਸੇ ਵਿਚ ਲਗਭਗ 23 ਲੋਕ ਫੱਟੜ ਹੋ ਗਏ ਸਨ। 
SSP ਸੰਦੀਪ ਮਲਿਕ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਟੈਂਕਰ ਡਰਾਈਵਰ ਵਿਰੁੱਧ 23 ਅਗਸਤ ਨੂੰ ਥਾਣਾ ਬੁੱਲ੍ਹੋਵਾਲ ਵਿੱਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਵਿੱਚ 4 ਮੁਲਜ਼ਮ ਸੁਖਚੈਨ ਸਿੰਘ ਉਰਫ਼ ਸੁੱਖਾ ਥਾਣਾ ਬੁੱਲੋਵਾਲ, ਅਵਤਾਰ ਸਿੰਘ ਉਰਫ਼ ਮਤੀ ਵਾਸੀ ਝੰਡੀ ਬੁੱਲੋਵਾਲ, ਰਮੇਸ਼ ਕੁਮਾਰ ਅਤੇ ਰਾਜ ਕੁਮਾਰ ਪੁੱਤਰ ਜਨਕ ਦਾਸ ਵਾਸੀ ਲੰਮਾ ਪਿੰਡ ਜਲੰਧਰ ਨੂੰ ਗ੍ਰਿਫ਼ਤਾਰ ਕੀਤਾ ਹੈ। ਟੈਂਕਰ ਡਰਾਈਵਰ ਸੁਖਜੀਤ ਸਿੰਘ ਜੋ ਕਿ ਖੰਨੇ ਦਾ ਰਹਿਣ ਵਾਲਾ ਹੈ, ਉਸ ਦੀ ਹਾਦਸੇ ਵਿਚ ਮੌਤ ਹੋ ਗਈ।
ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹਾਦਸਾਗ੍ਰਸਤ ਟੈਂਕਰ ਦੇ ਡਰਾਈਵਰ ਦਾ ਨਾਮ ਸੁਖਜੀਤ ਵਾਸੀ ਪੰਧੇਰ ਖੇੜੀ ਥਾਣਾ ਮਲੋਦ ਜ਼ਿਲ੍ਹਾ ਖੰਨਾ ਹੈ ਅਤੇ ਹਾਦਸੇ ਸਮੇਂ ਸੁਖਚੈਨ ਸਿੰਘ ਸੁੱਖਾ ਵਾਸੀ ਰਾਮਨਗਰ ਢੇਹਾ ਆਪਣੇ ਕੈਂਪ ਜਾ ਰਿਹਾ ਸੀ। ਕਿਉਂਕਿ ਉਪਰੋਕਤ ਸੁਖਚੈਨ ਸਿੰਘ ਗੈਸ ਪਲਾਂਟ ਤੋਂ ਆਉਣ ਵਾਲੇ ਟੈਂਕਰਾਂ ਦੇ ਡਰਾਈਵਰਾਂ ਨਾਲ ਮਿਲ ਕੇ ਜੁਗਾੜੂ ਪਾਈਪ ਦੀ ਮਦਦ ਨਾਲ ਟੈਂਕਰਾਂ ਵਿਚੋਂ ਗੈਰ-ਕਾਨੂੰਨੀ ਢੰਗ ਨਾਲ ਗੈਸ ਕੱਢ ਕੇ ਸਿਲੰਡਰਾਂ ਵਿਚ ਭਰ ਕੇ ਉਸ ਦੀ ਬਲੈਕਮੇਲਿੰਗ ਕਰਦੇ ਹਨ। ਸੁਖਚੈਨ ਸੁੱਖਾ ਤੋਂ 10 LPG ਸਿਲੰਡਰ ਮਿਲੇ ਹਨ। ਇਕ ਫੈਬਰੀਕੇਡਿਟ ਪਾਈਪ ਵੀ ਬਰਾਮਦ ਹੋਈ।
ਇਹ ਵੀ ਪੜ੍ਹੋ : ਫਲੋਰੀਡਾ ਟਰੱਕ ਡ੍ਰਾਈਵਰ ਦੇ ਹੱਕ ‘ਚ ਆਏ ਸੁਖਬੀਰ ਬਾਦਲ, ਕਿਹਾ-‘ਹਰਜਿੰਦਰ ਨੂੰ ਇਨਸਾਫ ਦਿਵਾਉਣ ਲਈ ਹਰ ਸੰਭਵ ਮਦਦ ਕਰਾਂਗੇ’
ਇਹ ਖ਼ੁਲਾਸਾ ਹੋਇਆ ਕਿ ਤਿੰਨ ਹੋਰ ਵਿਅਕਤੀ ਅਵਤਾਰ ਸਿੰਘ ਵਾਸੀ ਜੰਡੀ ਥਾਣਾ ਬੁੱਲੋਵਾਲ, ਰਮੇਸ਼ ਕੁਮਾਰ ਅਤੇ ਰਾਜਕੁਮਾਰ ਦੋਵੇਂ ਪੁੱਤਰ ਜਨਕ ਦਾਸ ਵਾਸੀ ਲੰਬਾ ਪਿੰਡ ਜਲੰਧਰ ਵੀ ਗੈਸ ਟੈਂਕਰ ਐੱਚ. ਪੀ. ਦੇ ਡਰਾਈਵਰਾਂ ਨਾਲ ਮਿਲ ਕੇ ਕੰਮ ਕਰਦੇ ਹਨ। ਉਹ ਗੈਸ ਪਲਾਂਟ ਵਿੱਚ ਆਉਣ ਵਾਲੇ ਟੈਂਕਰਾਂ ਵਿੱਚੋਂ ਗੈਸ ਕੱਢ ਕੇ ਸਿਲੰਡਰਾਂ ਵਿੱਚ ਭਰ ਕੇ ਆਪਣੇ ਗਾਹਕਾਂ ਨੂੰ ਵੇਚਦੇ ਹਨ। ਕਾਰਵਾਈ ਕਰਦੇ ਹੋਏ ਡਰਾਈਵਰ ਸੁਖਜੀਤ ਸਿੰਘ ਸਣੇ ਕੁੱਲ 5 ਮੁਲਜ਼ਮਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ।
ਵੀਡੀਓ ਲਈ ਕਲਿੱਕ ਕਰੋ -:
























