ਬੀਤੀ ਰਾਤ ਆਏ ਤੇਜ਼ ਤੂਫਾਨ ਕਾਰਨ ਸ਼ਹਿਰ ਦੀ ਦਾਣਾ ਮੰਡੀ ਨੇੜੇ ਸਥਿਤ ਇਲਾਕੇ ਵਿਚ ਭਿਆਨਕ ਹਾਦਸਾ ਵਾਪਰ ਗਿਆ। ਘਰ ਦੀ ਛੱਤ ਡਿਗਣ ਕਾਰਣ ਇੱਕੋ ਹੀ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ।
ਮਿਲੀ ਜਾਣਕਾਰੀ ਅਨੁਸਾਰ ਪਿੰਡ ਸੈਦਖੇੜੀ ਵੱਲ ਨੂੰ ਜਾਂਦੀ ਸੜਕ ਨੇੜੇ ਪ੍ਰਵਾਸੀ ਮਜ਼ਦੂਰ ਦੇ ਕਿਰਾਏ ‘ਤੇ ਰਹਿਣ ਲਈ ਕਮਰੇ ਬਣਾਏ ਹੋਏ ਸਨ। ਬੀਤੀ ਰਾਤ ਆਏ ਤੂਫਾਨ ਕਾਰਣ ਚੱਲੀ ਤੇਜ਼ ਹਵਾ ਦੇ ਵਹਾਅ ਦੌਰਾਨ ਉਹ ਘਰ ਢਹਿ ਢੇਰੀ ਹੋ ਗਿਆ ਜਿਸ ਕਾਰਨ ਇਕ ਪਰਿਵਾਰ ਦੇ ਦੋ ਬਚਿਆਂ ਅਤੇ ਮਾਂ ਬਾਪ ਦੀ ਮੌਕੇ ‘ਤੇ ਹੀ ਮੌਤ ਹੌ ਗਈ।
ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਨੇ ਕੀਤੀ ਖੁਦਕੁਸ਼ੀ, ਸੁਸਾਈਡ ਨੋਟ ‘ਚ ਸਰਪੰਚ ‘ਤੇ ਲਗਾਏ ਗੰਭੀਰ ਦੋਸ਼
ਮੌਕੇ ਉਤੇ ਮੌਜੂਦ ਲੋਕਾਂ ਦਾ ਕਹਿਣਾ ਸੀ ਕਿ ਤੇਜ਼ ਤੂਫਾਨ ਦੇ ਨਾਲ ਜਗ੍ਹਾ ਦਾ ਮਾਲਕ ਵੀ ਬਰਾਬਰ ਦਾ ਕਸੂਰਵਾਰ ਹੈ ਕਿਉਂਕਿ ਪੈਸਿਆਂ ਦੇ ਲਾਲਚ ਕਾਰਨ ਮਕਾਨ ਮਾਲਕ ਵਲੋਂ ਬਿਨਾ ਮਾਪਡੰਡਾਂ ਦੇ ਇਹ ਕਮਰੇ ਤਿਆਰ ਕਿਤੇ ਹੋਏ ਸਨ, ਜੋ ਅਚਾਨਕ ਆਏ ਤੂਫਾਨ ਕਾਰਨ ਪੂਰੇ ਦੇ ਪੂਰੇ ਢਹਿ ਢੇਰੀ ਹੋ ਗਏ।
ਘਟਨਾ ਵਾਲੀ ਥਾਂ ‘ਤੇ ਥਾਣਾ ਖੇੜੀ ਗੰਡੋਆ ਪੁਲਿਸ ਨੇ ਰਾਤ ਸਮੇਂ ਹੀ ਪਹੁੰਚ ਕੇ ਜਾਂਚ ਸ਼ੁਰੂ ਕਰ ਦੀਤੀ ਹੈ ਅਤੇ ਪੁਲਿਸ ਵਲੋਂ ਜਾਂਚ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਉਣ ਦੀ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਹੋਈਆਂ ਬੇਲਗਾਮ, ਅੱਜ ਦੇਸ਼ ਭਰ ਦੇ ਪੈਟਰੋਲ ਪੰਪਾਂ ‘ਤੇ ਪ੍ਰਦਰਸ਼ਨ ਕਰੇਗੀ ਕਾਂਗਰਸ