ਪੰਜਾਬ ਦੇ ਨਵਾਂਸ਼ਹਿਰ ਦੇ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਜੀ ਨੇੜੇ ਇੱਕ ਗਰੀਬ ਪਰਿਵਾਰ ਦੁੱਖਾਂ ਵਿੱਚ ਘਿਰ ਗਿਆ। ਅੱਧੀ ਰਾਤ ਨੂੰ ਘਰ ‘ਚ ਸੁੱਤੀ ਹੋਈ ਮਾਂ ਅਤੇ ਕੁਝ ਮਹੀਨਿਆਂ ਦੇ ਬੱਚੇ ‘ਤੇ ਛੱਤ ਡਿੱਗ ਗਈ। ਦੋਵਾਂ ਜ਼ਖ਼ਮੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾਖ਼ਲ ਕਰਵਾਇਆ। ਪੀੜਤ ਪਰਿਵਾਰ ਨੇ ਪੰਜਾਬ ਸਰਕਾਰ ਤੋਂ ਉਨ੍ਹਾਂ ਦੀ ਆਰਥਿਕ ਮਦਦ ਕਰਦੇ ਹੋਏ ਮਕਾਨ ਦੀ ਛੱਤ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
ਚੰਡੀਗੜ੍ਹ ਰੋਡ ‘ਤੇ ਜ਼ੇਰੇ ਇਲਾਜ ਲੜਕੀ ਜੋਤੀ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਅਤੇ ਇਕ ਭਰਾ ਅਤੇ ਮਾਂ ਨਾਲ ਇੱਕੋ ਘਰ ਵਿਚ ਰਹਿੰਦੀ ਹੈ। ਜਦਕਿ ਉਸਦਾ ਪਤੀ ਵਿਦੇਸ਼ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਚਿਰੰਜੀਵ ਲਾਲ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਜਿਸ ਕਾਰਨ ਭੈਣਾਂ ਰਲ ਕੇ ਕੰਮ ਕਰਦੀਆਂ ਹਨ ਅਤੇ ਆਪਣਾ ਘਰ ਚਲਾਉਂਦੀਆਂ ਹਨ। ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਉਨ੍ਹਾਂ ਦੀਆਂ ਛੱਤਾਂ ਵਿੱਚ ਬਰਸਾਤੀ ਪਾਣੀ ਜਮ੍ਹਾਂ ਹੋ ਗਿਆ ਸੀ। ਜਿਸ ਕਾਰਨ ਧੁੱਪ ਨਿਕਲਣ ਨਾਲ ਘਰ ਦੀ ਛੱਤ ‘ਚ ਤਰੇੜਾਂ ਆਉਣ ਲੱਗ ਪਈਆਂ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ ‘ਤੇ ਰੋਕੇ ਗਏ UK MP, ਤਨਮਨਜੀਤ ਸਿੰਘ ਢੇਸੀ ਤੋਂ 2 ਘੰਟੇ ਤੱਕ ਕੀਤੀ ਗਈ ਪੁੱਛਗਿੱਛ
ਜੋਤੀ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਅਤੇ ਉਸ ਦਾ ਕੁਝ ਮਹੀਨਿਆਂ ਦਾ ਪੁੱਤਰ ਅੰਦਰ ਬੈੱਡ ‘ਤੇ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ ਅਤੇ ਬਾਂਹ ‘ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਲੜਕਾ ਬੇਹੋਸ਼ ਹੋ ਗਿਆ। ਆਵਾਜ਼ ਸੁਣ ਕੇ ਉਸ ਦੇ ਦੂਜੇ ਕਮਰੇ ਅਤੇ ਵਰਾਂਡੇ ‘ਚ ਸੁੱਤੇ ਪਏ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਜਗਾਇਆ ਅਤੇ ਤੁਰੰਤ ਸਿਵਲ ਹਸਪਤਾਲ ਨਵਾਂਸ਼ਹਿਰ ਪਹੁੰਚਾਇਆ।
ਹਸਪਤਾਲ ‘ਚ ਉਸ ਨੂੰ ਸਿਰਫ਼ ਇੱਕ ਟੀਕਾ ਲਗਾਇਆ ਗਿਆ ਅਤੇ ਉਸ ਦੀ ਪੱਟੀ ਵੀ ਨਹੀਂ ਕੀਤੀ ਗਈ। ਜਦੋਂ ਕਿ ਉਸਦੀ ਬਾਂਹ ਅਤੇ ਸਿਰ ਵਿੱਚ ਖੂਨ ਵਹਿ ਰਿਹਾ ਸੀ। ਹਸਪਤਾਲ ਦੇ ਸਟਾਫ਼ ਨੇ ਕਿਹਾ ਕਿ ਉਨ੍ਹਾਂ ਕੋਲ ਇਲਾਜ ਲਈ ਕੋਈ ਪ੍ਰਬੰਧ ਨਹੀਂ ਹੈ, ਜਿਸ ਕਰ ਕੇ ਉਹ ਮਰੀਜ ਨੂੰ ਆਪਣੀ ਮਰਜ਼ੀ ਨਾਲ ਕਿਤੇ ਹੋਰ ਜਾਣ। ਇਸ ਤੋਂ ਬਾਅਦ ਉਸ ਨੇ ਤੁਰੰਤ ਦੋਵਾਂ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਨਜ਼ਦੀਕੀ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਤੁਰੰਤ ਗੰਭੀਰਤਾ ਨਾਲ ਉਸ ਦਾ ਇਲਾਜ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: