ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। HSGPC ਨੂੰ ਅੱਜ ਨਵਾਂ ਪ੍ਰਧਾਨ ਮਿਲ ਗਿਆ ਹੈ। ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਵਿਰੋਧੀ ਧਿਰ ਦੇ 20 ਮੈਂਬਰਾਂ ਨੇ ਵਿਰੋਧ ਕੀਤਾ ਤੇ ਵੋਟਿੰਗ ਦੀ ਮੰਗ ਕੀਤੀ।
ਇਸ ਨੂੰ ਲੈ ਕੇ ਕੁਰੂਕਸ਼ੇਤਰ ਵਿਚ HSGMC ਦੇ ਮੁੱਖ ਦਫਤਰ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਚ ਬੈਠਕ ਹੋਈ। ਦੁਪਹਿਰ ਲਗਭਗ 12 ਵਜੇ ਮੈਂਬਰਾਂ ਦੀ ਦੀਵਾਨ ਹਾਲ ਵਿਚ ਮੀਟਿੰਗ ਸ਼ੁਰੂ ਹੋਈ। 2 ਘੰਟੇ ਦੀ ਮੀਟਿੰਗ ਦੇ ਬਾਅਦ ਜਗਦੀਸ਼ ਸਿੰਘ ਝੀਂਡਾ ਦੇ ਨਾਂ ‘ਤੇ ਸਹਿਮਤੀ ਬਣੀ। ਇਸ ਵਿਚ ਜੋਗਾ ਸਿੰਘ ਨੂੰ ਚੇਅਰਮੈਨ ਚੁਣਿਆ ਗਿਆ।
ਇਹ ਵੀ ਪੜ੍ਹੋ : ਟਰੰਪ ਸਰਕਾਰ ਦਾ ਵਿਦੇਸ਼ੀ ਵਿਦਿਆਰਥੀਆਂ ਨੂੰ ਵੱਡਾ ਝ/ਟ/ਕਾ, ਹਾਰਵਰਡ ਯੂਨੀਵਰਸਿਟੀ ‘ਚ ਦਾਖਲੇ ‘ਤੇ ਲਾਈ ਰੋਕ
HSGMC ਦੇ ਪ੍ਰਧਾਨ ਅਹੁਦੇ ‘ਤੇ ਝੀਂਡਾ ਨੇ ਪਹਿਲਾਂ ਹੀ ਦਾਅਵਾ ਠੋਕ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਸਾਡੇ ਕੋਲ 32 ਮੈਂਬਰ ਹਨ। ਝੀਂਡਾ ਨੇ ਕਿਹਾ ਸੀ ਕਿ ਪ੍ਰਧਾਨ ਬਣੇ ਤਾਂ ਗੁਰਦੁਆਰੇ ਦੀ ਗੱਡੀ, ਡਰਾਈਵਰ ਤੇ ਡੀਜ਼ਲ-ਪੈਟਰੋਲ ਇਸਤੇਮਾਲ ਨਹੀਂ ਕਰਨਗੇ।
ਵੀਡੀਓ ਲਈ ਕਲਿੱਕ ਕਰੋ -:
























