ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸਰਕਾਰ-ਵਪਾਰੀ ਮਿਲਣੀ ਸਮਾਰੋਹ ਵਿਚ ਪਠਾਨਕੋਟ ਪਹੁੰਚੇ ਹਨ। ਇਸ ਮੌਕੇ ਬੋਲਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਾਂ ਦੀਆਂ ਵੋਟਾਂ ਨਾਲ ਹੀ ਮੁੱਖ ਮੰਤਰੀ ਚੁਣਿਆ ਜਾਂਦਾ ਹੈ। ਮੁੱਖ ਮੰਤਰੀ ਦਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੇ ਸੂਬੇ ਦੇ ਲੋਕਾਂ ਲਈ ਹਰ ਵੇਲੇ ਹਾਜ਼ਰ ਰਹੇ। ਮੈਂ ਵੱਧ ਤੋਂ ਵੱਧ ਲੋਕਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣਦਾ ਹਾਂ ਤੇ ਮੌਕੇ ‘ਤੇ ਹੱਲ ਕਰਦਾ ਹਾਂ।
ਸੀਐੱਮ ਮਾਨ ਨੇ ਕਿਹਾ ਕਿ ਉਹ ਇਥੇ ਕੋਈ ਸਿਆਸੀ ਰੈਲੀ ਕਰਨ ਨਹੀਂ ਆਏ ਹਨ। ਉਹ ਕਿਸੇ ਨੂੰ ਸ਼ਕਤੀ ਪ੍ਰਦਰਸ਼ਨ ਕਰਕੇ ਕਿਸੇ ਨੂੰ ਹੇਠਾਂ ਦਿਖਾਉਣ ਨਹੀਂ ਆਏ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਤਲਬ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ ਹੈ। ਜੇਕਰ ਵੋਟ ਮੰਗਣ ਲਈ ਘਰ-ਘਰ ਜਾ ਸਕਦੇ ਹੋ ਤਾਂ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਕਿਉਂ ਨਹੀਂ। ਉਨ੍ਹਾਂ ਕਿਹਾ ਕਿ ਚੰਦਰਯਾਨ ਸ੍ਰੀ ਹਰਿਕੋਟਾ ਤੋਂ ਕੰਟਰੋਲ ਹੋ ਸਕਦਾ ਹੈ ਤਾਂ ਪਠਾਨਕੋਟ ਦੇ ਵਪਾਰੀਆਂ ਚੰਡੀਗੜ੍ਹ ਆਏ ਬਿਨਾਂ ਕੰਮ ਕਿਉਂ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਈ-ਗਰਵਨੈਂਸ ਸਰਕਾਰ ਹੈ, ਸਾਰਾ ਕੁਝ ਨੈੱਟ ‘ਤੇ ਹੈ।
ਇਹ ਵੀ ਪੜ੍ਹੋ : ’27 ਤੇ 28 ਫਰਵਰੀ ਨੂੰ ਕਿਸਾਨ ਜਥੇਬੰਦੀਆਂ ਦੀ ਹੋਵੇਗੀ ਵੱਡੀ ਬੈਠਕ’ : ਜਗਜੀਤ ਸਿੰਘ ਡੱਲੇਵਾਲ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਲੋਕਤੰਤਰ ਹੈ ਜਿਸ ਨੂੰ ਮਰਜ਼ੀ ਵੋਟ ਪਾਓ। ਮੈਂ ਨਹੀਂ ਚਾਹੁੰਦਾ ਮੈਨੂੰ ਵੋਟ ਪਾਓ ਪਰ ਸੱਚੀ ਨੀਅਤ ਵਾਲੇ ਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਮੈਂ ਤਾਂ ਸਿਰਫ ਇਹੀ ਚਾਹੁੰਦਾ ਹਾਂ ਕਿ ਪੰਜਾਬ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਰੋਜ਼ਗਾਰ ਮਿਲੇ। ਵਪਾਰੀਆਂ ਨੂੰ CM ਮਾਨ ਨੇ ਕਿਹਾ ਕਿ ਤੁਸੀਂ ਉਨ੍ਹਾਂ ਕੋਲੋਂ 2 ਯੂਨਿਟ ਦੀ ਪਰਮਿਸ਼ਨ ਲੈਣ ਆਏ ਹੋ ਉਹ ਤੁਹਾਨੂੰ 3 ਯੂਨਿਟ ਦੀ ਪਰਮਿਸ਼ਨ ਦੇਣਗੇ ਪਰ ਵਪਾਰੀ ਪੰਜਾਬ ਦੇ ਨੌਜਵਾਨਾਂ ਨੂੰ ਕੰਮ ਦੇਣ।