ਮਹਿੰਗਾਈ ਤੋਂ ਰਾਹਤ ਵਿਚਾਲੇ ਫਿਰ ਅਜਿਹੀ ਖ਼ਬਰ ਹੈ ਜੋ ਮੁਸ਼ਕਲਾਂ ਨੂੰ ਵਧਾਏਗੀ, ਕਿਉਂਕਿ ਭਾਰਤੀ ਬਾਜ਼ਾਰ ਵਿੱਚ ਪਾਮ ਆਇਲ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ਜਲਦੀ ਹੀ ਵਧ ਸਕਦੀਆਂ ਹਨ। ਗਲੋਬਲ ਬਾਜ਼ਾਰ ‘ਚ ਲਗਾਤਾਰ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਸਰਕਾਰ ਨੇ ਸੋਨਾ-ਚਾਂਦੀ, ਕੱਚੇ ਪਾਮ ਆਇਲ (ਸੀਪੀਓ) ਅਤੇ ਸੋਇਆ ਤੇਲ ‘ਤੇ ਬੇਸ ਇੰਪੋਰਟ ਪ੍ਰਾਈਸ ਵਧਾ ਦਿੱਤਾ ਹੈ। ਇਸ ਨਾਲ ਘਰੇਲੂ ਬਾਜ਼ਾਰ ‘ਚ ਇਨ੍ਹਾਂ ਦੀਆਂ ਕੀਮਤਾਂ ‘ਤੇ ਵੀ ਦਬਾਅ ਦਿਸੇਗਾ।
ਸਰਕਾਰ ਹਰ ਪੰਦਰਵਾੜੇ ‘ਤੇ ਖਾਣ ਵਾਲੇ ਤੇਲ, ਸੋਨੇ ਅਤੇ ਚਾਂਦੀ ਦੀ ਆਧਾਰ ਦਰਾਮਦ ਕੀਮਤ ਬਦਲਦੀ ਹੈ। ਇਨ੍ਹਾਂ ਕੀਮਤਾਂ ਨੂੰ ਦਰਾਮਦਕਾਰਾਂ ਤੋਂ ਵਸੂਲੇ ਜਾਣ ਵਾਲੇ ਟੈਕਸ ਦੀ ਗਣਨਾ ਕਰਨ ਲਈ ਵਰਤਿਆ ਜਾਂਦਾ ਹੈ। ਭਾਰਤ ਖਾਣ ਵਾਲੇ ਤੇਲ ਅਤੇ ਚਾਂਦੀ ਦਾ ਦੁਨੀਆ ਦਾ ਸਭ ਤੋਂ ਵੱਡਾ ਦਰਾਮਦਕਾਰ ਤੇ ਸੋਨੇ ਦਾ ਦੂਜਾ ਸਭ ਤੋਂ ਵੱਡਾ ਖਪਤਕਾਰ ਹੈ।
ਰਿਪੋਰਟ ਮੁਤਾਬਕ ਕੱਚੇ ਪਾਮ ਆਇਲ ਦਾ ਬੇਸ ਇੰਪੋਰਟ ਪ੍ਰਾਈਸ ਵਧਾ ਕੇ 977 ਡਾਲਰ ਪ੍ਰਤੀ ਟਨ ਕਰ ਦਿੱਤਾ ਗਿਆ ਹੈ, ਜਦਕਿ ਪਹਿਲਾਂ ਇਹ 971 ਡਾਲਰ ਸੀ। RBD ਪਾਮ ਆਇਲ ਦੀ ਮੂਲ ਦਰਾਮਦ ਕੀਮਤ 977 ਡਾਲਰ ਤੋਂ ਵਧਾ ਕੇ 979 ਡਾਲਰ ਪ੍ਰਤੀ ਟਨ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ, ਆਰਬੀਡੀ ਪਾਮੋਲਿਨ ਦੀ ਮੂਲ ਦਰਾਮਦ ਕੀਮਤ 993 ਡਾਲਰ ਤੋਂ ਘਟਾ ਕੇ 988 ਡਾਲਰ ਪ੍ਰਤੀ ਟਨ ਕਰ ਦਿੱਤੀ ਗਈ ਹੈ।
ਇਸ ਦੇ ਨਾਲ ਹੀ ਕਰੂਡ ਸੋਇਆ ਟੋਲ ਦੀ ਬੇਸ ਪ੍ਰਾਈਸ 1,360 ਡਾਲਰ ਤੋਂ ਘਟਾ ਕੇ 1,275 ਡਾਲਰ ਪ੍ਰਤੀ ਟਨ ਕਰ ਦਿੱਤੀ ਗਈ ਹੈ। ਸੋਨੇ ਦੀ ਮੂਲ ਦਰਾਮਦ ਕੀਮਤ 565 ਡਾਲਰ ਪ੍ਰਤੀ 10 ਗ੍ਰਾਮ ਤੋਂ ਵਧਾ ਕੇ 588 ਡਾਲਰ ਪ੍ਰਤੀ 10 ਗ੍ਰਾਮ ਅਤੇ ਚਾਂਦੀ ਦੀ ਕੀਮਤ 699 ਡਾਲਰ ਤੋਂ ਵਧਾ ਕੇ 771 ਡਾਲਰ ਪ੍ਰਤੀ ਕਿਲੋਗ੍ਰਾਮ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ‘ਪੂਰੀ ਦੁਨੀਆ ‘ਚ ਭਾਰਤ ਅੰਦਰ ਸਭ ਤੋਂ ਸਸਤਾ ਪੈਟਰੋਲ’, ਹਰਦੀਪ ਪੁਰੀ ਦੇ ਦਾਅਵਾ, ਅੰਕੜੇ ਬਿਲਕੁਲ ਵੱਖਰੇ
ਦੱਸ ਦੇਈਏ ਕਿ ਗਲੋਬਲ ਮਾਰਕੀਟ ‘ਚ ਪਾਮ ਆਇਲ ਅਤੇ ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਵਾਧਾ ਹੋਣ ‘ਤੇ ਭਾਰਤੀ ਦਰਾਮਦਕਾਰਾਂ ‘ਤੇ ਵੀ ਦਬਾਅ ਵਧਦਾ ਹੈ। ਸਰਕਾਰ ਘਰੇਲੂ ਬਜ਼ਾਰ ਵਿੱਚ ਕੀਮਤਾਂ ਨੂੰ ਗਲੋਬਲ ਮਾਰਕੀਟ ਮੁਤਾਬਕ ਰੱਖਣ ਲਈ ਹਰ ਪੰਦਰਵਾੜੇ (15 ਦਿਨਾਂ ਵਿੱਚ) ਬੇਸ ਇੰਪੋਰਟ ਪ੍ਰਾਈਸ ਦੀ ਸਮੀਖਿਆ ਕਰਦੀ ਹੈ।
ਬੇਸ ਇੰਪੋਰਟ ਪ੍ਰਾਈਸ ਉਹ ਦਰ ਹੈ ਜਿਸ ਦੇ ਆਧਾਰ ‘ਤੇ ਸਰਕਾਰ ਵਪਾਰੀਆਂ ਤੋਂ ਦਰਾਮਦ ਡਿਊਟੀ ਅਤੇ ਟੈਕਸ ਵਸੂਲਦੀ ਹੈ। ਭਾਰਤ ਸੋਨੇ ਦੇ ਮਾਮਲੇ ਵਿੱਚ ਦੂਜਾ ਸਭ ਤੋਂ ਵੱਡਾ ਦਰਾਮਦ ਕਰਨ ਵਾਲਾ ਦੇਸ਼ ਹੈ, ਜਦੋਂ ਕਿ ਇਹ ਚਾਂਦੀ ਦੇ ਮਾਮਲੇ ਵਿੱਚ ਪਹਿਲੇ ਨੰਬਰ ‘ਤੇ ਆਉਂਦਾ ਹੈ। ਖਾਣ ਵਾਲੇ ਤੇਲ ਦੀ 60 ਫੀਸਦੀ ਤੋਂ ਵੱਧ ਲੋੜ ਵੀ ਦਰਾਮਦ ਰਾਹੀਂ ਪੂਰੀ ਕੀਤੀ ਜਾਂਦੀ ਹੈ।
ਵੀਡੀਓ ਲਈ ਕਲਿੱਕ ਕਰੋ -: