In Amritsar Corona Rage continues : ਅੰਮ੍ਰਿਤਸਰ ਜ਼ਿਲੇ ਵਿਚ ਕੋਰੋਨਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਸੂਬੇ ਵਿਚ ਕੋਰੋਨਾ ਦਾ ਗੜ੍ਹ ਬਣ ਚੁੱਕੇ ਇਸ ਜ਼ਿਲੇ ਤੋਂ ਇਸ ਮਹਾਮਾਰੀ ਨਾਲ ਤਿੰਨ ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ, ਉਥੇ ਹੀ 27 ਮਾਮਲੇ ਵੀ ਸਾਹਮਣੇ ਆਏ ਹਨ। ਇਥੇ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅੱਜ ਸਵੇਰੇ ਦੋ ਲੋਕਾਂ ਦੀ ਮੌਤ ਹੋਈ ਸੀ ਤੇ ਹੁਣ ਇਕ ਹੋਰ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਕੋਰੋਨਾ ਦੇ ਵਧਦੇ ਮਾਮਲਿਆਂ ਤੇ ਮੌਤਾਂ ਦੀ ਗਿਣਤੀ ਨਾਲ ਲੋਕਾਂ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਾਹਮਣੇ ਆਏ ਨਵੇਂ ਮਾਮਲਿਆਂ ਵੱਖ-ਵੱਖ ਥਾਣਿਆਂ ਵਿਚ ਤਾਇਾ 8 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਇਸ ਦੇ ਨਾਲ ਹੀ ਹੁਣ ਅੰਮ੍ਰਿਤਸਰ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਹੁਣ 871 ਤੱਕ ਪਹੁੰਚ ਗਿਆ ਹੈ, ਉਥੇ ਹੀ 36 ਲੋਕ ਇਸ ਮਹਾਮਾਰੀ ਨਾਲ ਆਪਣੀ ਜਾਨ ਗੁਆ ਚੁੱਕੇ ਹਨ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਹੀ ਜਾ ਰਹੇ ਹਨ, ਜਿਨ੍ਹਾਂ ਵਿਚੋਂ ਸਭ ਤੋਂ ਵੱਧ ਮਾਮਲੇ ਅੰਮ੍ਰਿਤਸਰ ਜ਼ਿਲੇ ਤੋਂ ਹੀ ਸਾਹਮਣੇ ਆ ਰਹੇ ਹਨ। ਪ੍ਰਾਪਤ ਹੋਏ ਅੰਕੜਿਆਂ ਮੁਤਾਬਕ ਹੁਣ ਤੱਕ ਜਲੰਧਰ ਵਿਚ ਕੋਰੋਨਾ ਦੇ 676, ਲੁਧਿਆਣਾ ’ਚ 649, ਤਰਨਤਾਰਨ ’ਚ 191, ਮੋਹਾਲੀ ’ਚ 224, ਹੁਸ਼ਿਆਰਪੁਰ ’ਚ 167, ਪਟਿਆਲਾ ’ਚ 238, ਸੰਗਰੂਰ ’ਚ 305, ਨਵਾਂਸ਼ਹਿਰ ’ਚ 126, ਗੁਰਦਾਸਪੁਰ ’ਚ 196, ਮੁਕਤਸਰ ’ਚ 124, ਮੋਗਾ ’ਚ 86, ਫਰੀਦਕੋਟ ’ਚ 100, ਫਿਰੋਜ਼ਪੁਰ ’ਚ 81, ਫਾਜ਼ਿਲਕਾ ’ਚ 75, ਬਠਿੰਡਾ ’ਚ 85, ਪਠਾਨਕੋਟ ’ਚ 195, ਬਰਨਾਲਾ ’ਚ 46, ਮਾਨਸਾ ’ਚ 43, ਫਤਿਹਗੜ੍ਹ ਸਾਹਿਬ ’ਚ 100, ਕਪੂਰਥਲਾ ’ਚ 86 ਤੇ ਰੋਪੜ ’ਚ 94 ਮਾਮਲੇ ਸਾਹਮਣੇ ਆ ਚੁੱਕੇ ਹਨ।