In Amritsar six new Corona : ਕੋਰੋਨਾ ਦਾ ਕਹਿਰ ਅੰਮ੍ਰਿਤਸਰ ’ਚ ਲਗਾਤਾਰ ਜਾਰੀ ਹੈ। ਜ਼ਿਲੇ ਵਿਚ ਫਰੰਟ ਲਾਈਨ ਡਿਊਟੀਆਂ ’ਤੇ ਡਿਊਟੀਆਂ ਨਿਭਾਅ ਰਹੇ ਪੰਜਾਬ ਪੁਲਿਸ ਦੇ ਜਵਾਨ ਵੀ ਇਸ ਦੀ ਲਪੇਟ ਵਿਚ ਆ ਰਹੇ ਹਨ। ਅੱਜ ਜ਼ਿਲੇ ਵਿਚ ਕੋਰੋਨਾ ਦੇ 6 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਵਿਜੀਲੈਂਸ ਮਹਿਕਮੇ ’ਚ ਤਾਇਨਾਤ ਇਕ ਏਐਸਆਈ ਦੀ ਰਿਪੋਰਟ ਵੀ ਕੋਰੋਨਾ ਪਾਜ਼ੀਟਿਵ ਆਈ ਹੈ। ਬਾਕੀ ਮਾਮਲਿਆਂ ਵਿਚੋਂ ਇਕ ਮਾਮਲਾ ਰਾਏ ਐਵੇਨਿਊ, ਦੋ ਮਾਮਲੇ ਖਾਲਸਾ ਕਾਲਜ, ਵਿਜੇ ਨਗਰ ਬਟਾਲਾ ਰੋਡ, ਇਕ ਮਾਮਲਾ ਕਟਰਾ ਸ਼ੇਰ ਸਿੰਘ ਅਤੇ ਇਕ ਕਵਾਲਮੀਕ ਮੰਦਰ ਰਾਮਬਾਗ ਨਾਲ ਸਬੰਧਤ ਹੈ।
ਦੱਸਣਯੋਗ ਹੈ ਕਿ ਅੰਮ੍ਰਿਤਸਰ ’ਚ ਕੋਰੋਨਾ ਦੇ ਵਧਦੇ ਮਾਮਲੇ ਪ੍ਰਸ਼ਾਸਨ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਅੱਜ ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਉਣ ਨਾਲ ਜਿਥੇ ਜ਼ਿਲੇ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 650 ਹੋ ਗਿਆ ਹੈ, ਉਥੇ ਹੀ 25 ਲੋਕ ਇਸ ਨਾਲ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਅੱਜ ਵੀ ਇਕ 62 ਸਾਲਾ ਔਰਤ ਦੀ ਕੋਰੋਨਾ ਨਾਲ ਮੌਤ ਹੋ ਗਈ ਹੈ। ਇਸ ਸਮੇਂ ਸੂਬੇ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਸਭ ਤੋਂ ਵੱਧ ਵੱਡੀ ਗਿਣਤੀ ’ਚ ਮਾਮਲੇ ਸਾਹਮਣੇ ਆ ਰਹੇ ਹਨ।
ਦੱਸ ਦੇੱਈਏ ਕਿ ਹੁਣ ਤੱਕ ਸੂਬੇ ਵਿਚ ਕੋਰੋਨਾ ਦੇ ਜਲੰਧਰ ਤੋਂ 385, ਲੁਧਿਆਣਾ ਤੋਂ 419, ਤਰਨਤਾਰਨ ਤੋਂ 176, ਮੋਹਾਲੀ ਤੋਂ 179, ਹੁਸ਼ਿਆਰਪੁਰ ਤੋਂ 146, ਪਟਿਆਲਾ ਤੋਂ 181, ਸੰਗਰੂਰ ਤੋਂ 167, ਨਵਾਂਸ਼ਹਿਰ ਤੋਂ 121, ਗੁਰਦਾਸਪੁਰ ਤੋਂ 171 ਮੁਕਤਸਰ ਤੋਂ 73, ਮੋਗਾ ਤੋਂ 71, ਫਰੀਦਕੋਟ ਤੋਂ 88, ਫਿਰੋਜ਼ਪੁਰ ਤੋਂ 52, ਫਾਜ਼ਿਲਕਾ ਤੋਂ 53, ਬਠਿੰਡਾ ਤੋਂ 57, ਪਠਾਨਕੋਟ ਤੋਂ 151, ਬਰਨਾਲਾ ਤੋਂ 31, ਮਾਨਸਾ ਤੋਂ 34, ਫਤਿਹਗੜ੍ਹ ਸਾਹਿਬ ਤੋਂ 78, ਕਪੂਰਥਲਾ ਤੋਂ 49 ਤੇ ਰੋਪੜ ਤੋਂ 82 ਮਾਮਲੇ ਸਾਹਮਣੇ ਆ ਚੁੱਕੇ ਹਨ।