In district Ropar 13 : ਸੂਬੇ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਸੂਬੇ ਦੇ ਹਰ ਜਿਲ੍ਹੇ ਵਲੋਂ ਇਸ ਨੂੰ ਕੰਟਰੋਲ ਕਰਨ ਦੀ ਪੁਰਜੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਫਿਰ ਵੀ ਇਸ ਦੇ ਮਰੀਜਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਰੋਪੜ ਤੋਂ ਸਿਵਲ ਹਸਪਤਾਲ ਦੇ SMO, 3 ਡਾਕਟਰਾਂ ਸਮੇਤ 13 ਹੈਲਥ ਵਰਕਰਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਆਈ। ਇਨ੍ਹਾਂ ਵਿਚੋਂ ਇਕ ਡਾਕਟਰ ਚੰਡੀਗੜ੍ਹ ਦਾ ਸਥਾਨਕ ਨਿਵਾਸੀ ਹੈ। ਉਥੇ ਜਲੰਧਰ ਦੇ ਇਕ ਹਸਪਤਾਲ ਦੇ 2 ਡਾਕਟਰਾਂ ਸਮੇਤ 4 ਹੈਲਥ ਵਰਕਰ ਤੇ ਫਤਿਹਗੜ੍ਹ ਸਾਹਿਬ ਵਿਚ ਵੀ ਇਕ ਮਹਿਲਾ ਡਾਕਟਰ ਪਾਜੀਟਿਵ ਆਈ। ਅਜਿਹਾ ਪਹਿਲੀ ਵਾਰ ਹੈ ਜਦੋਂ ਇਕ ਦਿਨ ਵਿਚ 1 SMO ਤੇ 6 ਡਾਕਟਰਾਂ ਸਮੇਤ ਸਿਹਤ ਵਭਾਗ ਦ 18 ਮੁਲਾਜ਼ਮ ਇੰਫੈਕਿਟਡ ਹੋਏ।
ਐਤਵਾਰ ਨੂੰ ਪੂਰੇ ਸੂਬੇ ਵਿਚ ਲਗਭਗ 102 ਕੇਸ ਆਏ। ਹੁਣ ਇਹ ਕੁੱਲ ਗਿਣਤੀ ਵਧ ਕੇ 1897 ਹੋ ਗਈ ਹੈ। ਰੋਪੜ ਵਿਚ ਜਿਹੜੇ 46 ਵਿਅਕਤੀਆਂ ਦੀ ਰਿਪੋਰਟ ਪਾਜੀਟਿਵ ਆਈ ਹੈ ਉਨ੍ਹਾਂ ਵਿਚੋਂ ਸਿਵਲ ਹਸਪਤਾਲ ਦੇ SMO, 3 ਡਾਕਟਰ, 6 ਲੈਬ ਟੈਕਨੀਸ਼ੀਅਨ, 1 ਸਟਾਫ ਨਰਸ, ਸਿਵਲ ਸਰਜਨ ਆਫਿਸਰ ਦਾ ਡਰਾਈਵਰ ਤੇ ਇਕ ਹੋਰ ਕਰਮਚਾਰੀ ਹੈ। ਇਸੇ ਤਰ੍ਹਾਂ ਜਲੰਧਰ ਵਿਖੇ ਕਿਡਨੀ ਹਸਪਾਤਲ ਦੇ 2 ਡਾਕਟਰਾਂ ਸਮੇਤ ਸਟਾਫ ਦੇ 2 ਹੋਰ ਮੁਲਾਜ਼ਮ ਤੇ 2 ਸਫਾਈ ਕਰਮਚਾਰੀ ਇੰਫੈਕਟਿਡ ਹੈ. ਗੁਰਦਾਸਪੁਰ ਵਚ 4 ਸ਼ਰਧਾਲੂਆਂ ਸਮੇਤ 12 ਲੋਕ ਇੰਫੈਕਟਿਡ ਹਨ। ਮਾਨਸਾ ਵਿਚ 12 ਦੀ ਰਿਪਰੋਟ ਪਾਜੀਟਿਵ ਆਈ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਵਿਚ 4 ਹੋਰ ਨਵੇਂ ਮਾਮਲੇ ਸਾਹਮਣੇ ਆਏ। ਇਨ੍ਹਾਂ ਵਿਚੋਂ 3 ਬਾਪੂਧਾਮ ਕਾਲੋਨੀ ਦੇ ਤੇ ਇਕ ਸਕਟਰ-40 ਦਾ ਹੈ। ਚੰਡੀਗੜ੍ਹ ਵਿਚ ਕੁੱਲ ਕੋਰੋਨਾ ਪੀੜਤਾਂ ਦੀ ਗਿਣਤੀ 174 ਹ ਗਈ ਹੈ। ਰੋਪੜ ਵਿਚ ਐੱਸ. ਐੱਮ. ਓ. ਦੀ ਰਿਪੋਰਟ ਪਾਜੀਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਲਗਭਗ 10 ਲੋਕ ਹਨ। ਇਨ੍ਹਾਂ ਵਿਚੋਂ 4 ਡਾਕਟਰ, 4 ਪਰਿਵਾਰਕ ਮੈਂਬਰ ਤੇ 2 ਹੋਰ ਵਿਅਕਤੀ ਹਨ। ਸਾਰਿਆਂ ਦੇ ਸੈਂਪਲ ਲਏ ਗਏ ਹਨ। ਦੂਜੇ ਪਾਸੇ ਸਟਾਫ ਨਰਸ ਦੇ ਸੰਪਰਕ ਵਿਚ ਕੁੱਲ 9 ਲੋਕ ਹਨ। ਇਨ੍ਹਾਂ ਵਿਚੋਂ 4 ਸਟਾਫ ਮੈਂਬਰ ਤੇ 5 ਪਰਿਵਾਰਕ ਮੈਂਬਰ ਹਨ। ਸਾਰਿਆਂ ਨੂੰ ਅਹਿਤਿਆਤ ਦੇ ਤੌਰ ‘ਤੇ ਘਰ ਵਿਚ ਹੀ 14 ਦਿਨਾਂ ਲਈ ਕੁਆਰੰਟਾਈਨ ਕੀਤਾ ਗਿਆ ਹੈ।