ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ ‘ਚ ਸ਼ੁੱਕਰਵਾਰ ਸਵੇਰੇ ਦਰਦਨਾਕ ਹਾਦਸਾ ਵਾਪਰਿਆ ਹੈ। ਜਲੰਧਰ ਤੋਂ ਚਿੰਤਪੁਰਨੀ ਘੁੰਮਣ ਲਈ ਜਾ ਰਹੀ ਬੱਸ ਦਾ ਫੌਜ ਦੇ ਟਰੱਕ ਨਾਲ ਭਿਆਨਕ ਟੱਕਰ ਹੋ ਗਿਆ। ਇਹ ਹਾਦਸਾ ਭਰਵਾਂ-ਧਰਮਸ਼ਾਲਾ ਨੈਸ਼ਨਲ ਹਾਈਵੇ ‘ਤੇ ਕਿੰਨੂ ਨੇੜੇ ਇਕ ਟਰੱਕ ਨਾਲ ਸਾਈਡ ਟਕਰਾਉਣ ਕਾਰਨ ਵਾਪਰਿਆ। ਇਸ ਹਾਦਸੇ ‘ਚ ਬੱਸ ‘ਚ ਸਵਾਰ 7 ਲੋਕ ਜ਼ਖਮੀ ਹੋ ਗਏ। ਜਦਕਿ 2 ਔਰਤਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਫਿਲਹਾਲ ਇਸ ਹਾਦਸੇ ‘ਚ ਕੋਈ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ।
ਜਾਣਕਾਰੀ ਮੁਤਾਬਕ ਹਾਦਸਾ ਸਵੇਰੇ 11 ਵਜੇ ਦੇ ਕਰੀਬ ਵਾਪਰਿਆ। ਫੌਜ ਦਾ ਟਰੱਕ ਧਰਮਸ਼ਾਲਾ ਤੋਂ ਆ ਰਿਹਾ ਸੀ। ਬੱਸ ਜਲੰਧਰ ਤੋਂ ਮਾਤਾ ਚਿੰਤਪੁਰਨੀ ਦੇ ਦਰਬਾਰ ਨੂੰ ਆ ਰਹੀ ਸੀ। ਹਾਦਸੇ ਤੋਂ ਬਾਅਦ ਬੱਸ ਦੇ ਸਾਈਡ ਦੇ ਸ਼ੀਸ਼ੇ ਟੁੱਟ ਗਏ। ਜਿਸ ਕਰਕੇ ਉਸ ਸਾਈਡ ‘ਤੇ ਬੈਠੇ ਲੋਕਾਂ ਨੂੰ ਸੱਟਾਂ ਲੱਗ ਗਈਆਂ। ਇਸ ਤੋਂ ਇਲਾਵਾ ਇਸ ਹਾਦਸੇ ‘ਚ ਸੜਕ ਕਿਨਾਰੇ ਖੜ੍ਹਾ ਬਿਜਲੀ ਦਾ ਖੰਭਾ ਵੀ ਟੁੱਟ ਗਿਆ।
ਇਸ ਹਾਦਸੇ ‘ਤੋਂ ਬਾਅਦ ਚਿੰਤਪੁਰਨੀ ਦੇ ਪੁਜਾਰੀ ਪਰਿਵਾਰ ਦੇ ਸੇਵਾਮੁਕਤ ਕਾਲਜ ਬੁਲਾਰਾ ਜੀਤ ਲਾਲ ਕਾਲੀਆ ਨੇ ਜ਼ਖ਼ਮੀ ਔਰਤਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਸਿਵਲ ਹਸਪਤਾਲ ਚਿੰਤਪੁਰਨੀ ਪਹੁੰਚਾਇਆ। ਹਾਲਾਂਕਿ ਕੁਝ ਸਮੇਂ ਬਾਅਦ ਐਂਬੂਲੈਂਸ ਵੀ ਮੌਕੇ ‘ਤੇ ਪਹੁੰਚ ਗਈ ਅਤੇ ਬਾਕੀ ਜ਼ਖਮੀਆਂ ਨੂੰ ਵੀ ਹਸਪਤਾਲ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ :ਗੁਟਖਾ-ਪਾਨ ‘ਤੇ 38 ਫੀਸਦੀ ਦਾ ਲੱਗੇਗਾ ਵਿਸ਼ੇਸ਼ ਟੈਕਸ! ਕਮੇਟੀ ਵੱਲੋਂ ਪ੍ਰਸਤਾਵ ਜਾਰੀ
ਉਕਤ ਚਿੰਤਪੁਰਨੀ ਪੁਲਿਸ ਘਟਨਾ ਦੀ ਸੂਚਨਾ ਮਿਲਣ ‘ਤੋਂ ਬਾਅਦ ਮੌਕੇ ‘ਤੇ ਪੁਹੁੰਚੀ ਅਤੇ ਜਾਂਚ ‘ਚ ਜੁੱਟ ਗਈ। ਸਬ-ਇੰਸਪੈਕਟਰ ਰਮੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸੇ ਦੀ ਸੂਚਨਾ ਚਿੰਤਪੁਰਨੀ ਪੁਲਿਸ ਨੂੰ ਮਿਲੀ ਤਾਂ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਪੁਲਿਸ ਵੱਲੋਂ ਬੱਸ ਡਰਾਈਵਰ ਅਤੇ ਟਰੱਕ ਡਰਾਈਵਰ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: