In Jalandhar new Corona : ਜਲੰਧਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਅੱਜ ਫਿਰ ਜ਼ਿਲੇ ਵਿਚ ਕੋਰੋਨਾ ਦੇ 57 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਕੋਰੋਨਾ ਪੀੜਤਾਂ ਦੀ ਗਿਣਤੀ 1893 ਹੋ ਗਈ ਹੈ। ਦੱਸ ਦੇਈਏ ਕਿ ਇਹ ਰਿਪੋਰਟਾਂ ਪ੍ਰਾਈਵੇਟ ਲੈਬਾਰੋਟਰੀ ਤੋਂ ਪ੍ਰਾਪਤ ਹੋਈਆਂ ਹਨ। ਉਥੇ ਹੀ ਅੱਜ ਪ੍ਰਾਪਤ ਹੋਏ ਨਤੀਜਿਆਂ ਵਿਚ 867 ਲੋਕਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਦੱਸਣਯੋਗ ਹੁਣ ਤੱਕ ਜ਼ਿਲੇ ਵਿਚ ਕੋਰੋਨਾ ਨਾਲ 37 ਲੋਕ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ, ਉਥੇ ਹੀ 1257 ਲੋਕ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ। ਇਸ ਸਮੇਂ 564 ਮਾਮਲੇ ਸਰਗਰਮ ਹਨ।
ਦੱਸਣਯੋਗ ਹੈ ਕਿ ਬੀਤੇ ਦਿਨ ਜ਼ਿਲੇ ਵਿਚ ਕੋਰੋਨਾ ਦੇ 52 ਨਵੇਂ ਮਾਮਲੇ ਸਾਹਮਣੇ ਆਏ ਸਨ, ਉਥੇ ਹੀ ਨਿਊ ਜਵਾਹਰ ਨਗਰ ਵਿਚ ਰਹਿਣ ਵਾਲੀ ਡਾਕਟਰ ਦੀ 80 ਸਾਲਾ ਮਾਤਾ ਦੀ ਕੋਰੋਨਾ ਨਾਲ ਲੁਧਿਆਣਾ ਵਿਚ ਮੌਤ ਹੋ ਗਈ। ਉਸ ਨੂੰ ਸਾਹ ਲੈਣ ’ਚ ਪ੍ਰੇਸ਼ਾਨੀ ਦੇ ਨਾਲ ਨਿਮੋਨੀਆ ਹੋਣ ਕਾਰਨ ਲੁਧਿਆਣਾ ਦੇ ਐਸਪੀਐਸ ਹਸਪਾਤਲ ਵਿਚ 17 ਜੁਲਾਈ ਨੂੰ ਦਾਖਲ ਕਰਵਾਇਆ ਗਿਆ ਸੀ, ਜਿਥੇ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ। ਉਥੇ ਹੀ ਬੀਤੇ ਦਿਨ 61 ਮਰੀਜ਼ਾਂ ਨੂੰ ਹਸਪਤਾਲੋਂ ਛੁੱਟੀ ਦੇ ਕੇ ਆਈਸੋਲੇਸ਼ਨ ਲਈ ਭੇਜਿਆ ਗਿਆ ਹੈ।
ਦੱਸਣਯੋਗ ਹੈ ਕਿ ਬੀਤੇ ਦਿਨ ਸਾਹਮਣੇ ਆਏ ਮਰੀਜ਼ ਲੱਦੇਵਾਲੀ, ਕਰਤਾਰਪੁਰ, ਫਿਲੌਰ, ਪੁਲਿਸ ਲਾਈਨ, ਗੁਰੂ ਨਾਨਕ ਕਾਲੋਨੀ, ਕਪੂਰਥਲਾ, ਇਸਲਾਮਾਬਾਦ, ਬਸਤੀ ਬਾਵਾ ਖੇਲ, ਵਿਕਾਸ ਪੁਰੀ, ਕਾਲੀਆ ਫਾਰਮ, ਆਦਮਪੁਰ, ਅਰਜੁਨ ਨਗਰ, ਰੋਹਿਨੀ ਕਾਲੋਨੀ, ਛੋਟੀ ਬਾਰਾਦਰੀ, ਅਨੂਪ ਨਗਰ, ਗੋਪਾਲ ਨਗਰ, ਸ਼ਾਂਤੀਵਿਹਾਰ, ਭੋਗਪੁਰ, ਨਿਊ ਜਵਾਹਰ ਨਗਰ, ਘਾਹ ਮੰਡੀ, ਸ਼ਹੀਦ ਭਗਤ ਸਿੰਘ ਨਗਰ, ਬਸਤੀ ਸ਼ੇਖ, ਰਿਸ਼ੀ ਨਗਰ, ਮਾਡਲ ਹਾਊਸ, ਕੋਟ ਪਕਸ਼ੀਆਂ, ਬੀਐਸਐਸ ਕੈਂਪਸ, ਰਾਮਾ ਮੰਡੀ, ਰਾਏਪੁਰ, ਮਖਦੂਮਪੁਰਾ, ਲਕਸ਼ਮੀਪੁਰਾ, ਐਮਐਚ ਅਤੇ ਨਿਜਾਤਮ ਨਗਰ ਨਾਲ ਸਬੰਧਤ ਹਨ।