ਲੁਧਿਆਣਾ : ਅੱਜ 16 ਨਵੰਬਰ ਬੁੱਧਵਾਰ ਨੂੰ ਲੁਧਿਆਣਾ ਸ਼ਹਿਰ ‘ਚ ਬਿਜਲੀ ਦੇ ਕੱਟ ਲੱਗਣ ਦੀ ਸੰਭਾਵਨਾ ਹੈ। ਸਰਦੀ ਦੇ ਮੌਸਮ ਵਿੱਚ ਵੀ ਬਿਜਲੀ ਦੇ ਕੱਟਾਂ ਨੇ ਲੋਕਾਂ ਨੂੰ ਦੁਖੀ ਕਰ ਦਿੱਤਾ ਹੈ। ਜਿਸ ਕਾਰਨ ਲੋਕਾਂ ਦੇ ਰੁਟੀਨ ਦੇ ਕੰਮ ਪ੍ਰਭਾਵਿਤ ਹੋ ਰਹੇ ਹਨ । ਇਸਦੇ ਨਾਲ ਹੀ ਕਈ ਇਲਾਕਿਆਂ ‘ਚ ਪੀਣ ਵਾਲੇ ਪਾਣੀ ਦੇ ਸਪਲਾਈ ਵਿਚ ਵੀ ਰੁਕਾਵਟਾਂ ਆ ਰਹੀਆਂ ਹਨ। ਪਾਵਰਕੌਮ ਦੇ ਬੁਲਾਰੇ ਅਨੁਸਾਰ 16 ਨਵੰਬਰ ਨੂੰ ਬਿਜਲੀ ਦੀਆਂ ਤਾਰਾਂ ਅਤੇ ਉਪਕਰਨਾਂ ਦੀ ਮੁਰੰਮਤ ਕਾਰਨ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਰਹੇਗੀ।
ਦੱਸ ਦੇਈਏ ਕਿ ਸਵੇਰੇ 9.30 ਤੋਂ ਸ਼ਾਮ 5 ਵਜੇ ਤੱਕ ਐਮਆਈਜੀ ਫਲੈਟ ਫੇਜ਼ 3, ਐਲਆਈਜੀ ਫਲੈਟ ਫੇਜ਼ 3, ਫੇਜ਼ 3 ਨੇੜੇ ਆਰਮੀ ਫਲੈਟ, ਸੁਖਮਨੀ ਸਾਹਿਬ ਗੁਰਦੁਆਰਾ ਫੇਜ਼-2 ਦੇ ਪਿਛਲੇ ਪਾਸੇ ਬਿਜਲੀ ਬੰਦ ਰਹੇਗੀ। ਈਸ਼ਰ ਨਗਰ ਬਲਾਕ ਏ, ਬੀ ਅਤੇ ਸੀ, ਢਿੱਲੋਂ ਕਲੋਨੀ, ਕੈਪਟਨ ਨਗਰ, ਸਟਾਰ ਰੋਡ ਇਲਾਕਾ ਲੋਹਾਰਾ, ਪਿੰਡ ਲੋਹਾਰਾ, ਸੁਖਦੇਵ ਨਗਰ, ਸ਼ਿਵਾ ਸਪਿਨਿੰਗ ਮਿੱਲ, ਭਾਰਤ ਬਾਕਸ ਫੈਕਟਰੀ ਆਦਿ ਵਿੱਚ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਦੇ ਕੱਟ ਵੇਖਣ ਨੂੰ ਮਿਲ ਸਕਦੇ ਹਨ।
ਇਸਦੇ ਨਾਲ ਹੀ ਸਵੇਰੇ 10.30 ਤੋਂ ਸ਼ਾਮ 5 ਵਜੇ ਤੱਕ ਜਿੱਥੇ ਬਿੱਜਲੀ ਦੇ ਕੱਟ ਲੱਗਣਗੇ ਉਹ ਇਲਾਕੇ ਹਨ ਨਿਊ ਸ਼ਿਵਾਜੀ ਨਗਰ, ਸ਼ਿਵਾਜੀ ਨਗਰ, ਰਾਮ ਨਗਰ, ਧਰਮਪੁਰਾ, ਹਰਗੋਬਿੰਦ ਨਗਰ, ਨਿਊ ਹਰਗੋਬਿੰਦ ਨਗਰ, ਨੀਲਾ ਝੰਡਾ ਰੋਡ, ਹਨੂੰਮਾਨ ਮੰਦਰ ਆਦਿ। ਜਿੱਥੇ ਲੋਕ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਹ ਵੀ ਪੜ੍ਹੋ : ਹੁਣ ਰਾਮ ਰਹੀਮ ਬਣਿਆ ‘ਬਿਊਟੀ ਕੰਸਲਟੈਂਟ’, ਸਤਿਸੰਗ ‘ਚ ਦੱਸੇ ਸੁੰਦਰਤਾ, ਵਾਲ ਕਾਲੇ ਕਰਨ ਦੇ ਨੁਸਖੇ
ਇਸ ਤੋਂ ਇਲਾਵਾ ਕਈ ਥਾਵਾਂ ‘ਤੇ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਮਨਮੋਹਨ ਕਲੋਨੀ, ਉਦਯੋਗ ਵਿਹਾਰ ਆਦਿ ਖੇਤਰਾਂ ਵਿੱਚ ਬਿਜਲੀ ਬੰਦ ਰਹੇਗੀ। ਦੱਸਣਯੋਗ ਹੈ ਕਿ ਇਨ੍ਹਾਂ ਬਿਜਲੀ ਕੱਟਾਂ ਕਾਰਨ ਉਦਯੋਗਾਂ ਦਾ ਉਤਪਾਦਨ ਵੀ ਕਾਫੀ ਪ੍ਰਭਾਵਿਤ ਹੁੰਦਾ ਹੈ। ਪਾਵਰਕੌਮ ਦਾ ਕਹਿਣਾ ਹੈ ਕਿ ਮੁਰੰਮਤ ਤੋਂ ਬਾਅਦ ਸਾਰੇ ਖੇਤਰਾਂ ਵਿੱਚ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: