In Punjab CBSE 12th : ਸੀਬੀਐਸਈ 12ਵੀਂ ਬੋਰਡ ਦਾ 15 ਫਰਵਰੀ ਤੋਂ 30 ਮਾਰਚ ਦੌਰਾਨ ਹੋਈ ਪ੍ਰੀਖਿਆ ਦਾ ਰਿਜ਼ਲਟ ਬੀਤੇ ਦਿਨ ਸੋਮਵਾਰ ਨੂੰ ਜਾਰੀ ਕੀਤਾ ਗਿਆ, ਜੋਕਿ 88.78 ਫੀਸਦੀ ਪਾਸ ਰਿਹਾ ਹੈ। ਇਹ ਰਿਜ਼ਲਟ 2019 ਦੇ ਮੁਕਾਬਲੇ 5.38 ਫੀਸਦੀ ਜ਼ਿਆਦਾ ਹੈ। ਦੱਸਣਯੋਗ ਹੈ ਕਿ ਸੀਬੀਆਈ ਦੀਆਂ ਇਨ੍ਹਾਂ ਪ੍ਰੀਖਿਆਵਾਂ ਵਿਚ 11,92,961 ਵਿਦਿਆਰਥੀਆਂ ਸ਼ਾਮਲ ਹੋਏ ਸਨ, ਜਿਨ੍ਹਾਂ ਵਿਚੋਂ 10 ਲੱਖ 39 ਹਜ਼ਾਰ 80 ਵਿਦਿਆਰਥੀ ਪਾਸ ਹੋਏ ਹਨ। ਲਗਾਤਾਰ ਛੇਵੇਂ ਸਾਲ ਪਾਸ ਫੀਸਦੀ ਮਾਮਲੇ ਵਿਚ ਇਸ ਵਾਰ ਵੀ ਕੁੜੀਆਂ ਨੇ ਬਾਜ਼ੀ ਮਾਰੀ ਹੈ। ਕੁੜੀਆਂ ਦਾ ਪਾਸ ਫੀਸਦੀ ਇਸ ਵਾਰ 92.15% ਰਿਹਾ ਹੈ ਕੁਲ 33,394 ਵਿਦਿਆਰਥਣਾਂ ਵਿਚੋਂ 31,418 ਜਦਕਿ ਮੁੰਡਿਆਂ ਦਾ 86.19 ਫੀਸਦੀ ਰਿਹਾ ਹੈ। ਮਤਲਬ ਕੁੜੀਆਂ ਮੁੰਡਿਆਂ ਤੋਂ 5.96 ਫੀਸਦੀ ਅੱਗੇ ਰਹੀਆਂ। ਟਰਾਂਸਜੈਂਡਰ ਦਾ ਪਾਸ ਫੀਸਦੀ 66.67% ਰਿਹਾ।
ਉਥੇ ਪੰਜਾਬ ਦੇ ਵੱਖ-ਵੱਖ ਸਕੂਲਾਂ ਤੋਂ ਕੁਲ 73,278 ਵਿਚੋਂ 67,122 ਬੱਚੇ ਪਾਸ ਹੋਏ ਹਨ। ਇਸ ਵਾਰ ਦਾ ਰਿਜ਼ਲਟ 91.58 ਫੀਸਦੀ ਰਿਹਾ ਹੈ। ਕੁਲ 33,394 ਵਿਦਿਆਰਥਣਾਂ ਵਿਚੋਂ 31,418 ਨੇ ਪਾਸ ਹੋ ਕੇ ਫਿਰ ਬਾਜ਼ੀ ਮਾਰੀ, ਜਿਨ੍ਹਾਂ ਦਾ ਪਾਸ ਫੀਸਦੀ 94.08 ਫੀਸਦੀ ਰਿਹਾ। ਜਦਕਿ ਪ੍ਰੀਖਿਆ ਵਿਚ ਬੈਠੇ 39884 ਮੁੰਡਿਆਂ ਵਿਚੋਂ 35,704 ਮੁੰਡੇ ਪਾਸ ਹੋਏ। ਇਨ੍ਹਾਂ ਦਾ ਪਾਸ ਫੀਸਦੀ 89.51 ਫੀਸਦੀ ਰਿਹਾ। ਕੋਰੋਨਾ ਵਾਇਰਸ ਦੇ ਚੱਲਦਿਆਂ ਇਸ ਵਾਰ ਮੈਰਿਟ ਲਿਸਟ ਤੇ ਟੌਪਰਸ ਦੀ ਲਿਸਟ ਜਾਰੀ ਨਹੀਂ ਕੀਤੀ ਜਾ ਰਹੀ।
ਦੱਸਣਯੋਗ ਹੈ ਕਿ ਪੰਜਾਬ ਵਿਚ ਅੰਮ੍ਰਿਤਸਰ ਦੀ ਕ੍ਰਿਤੀਦੀਪ ਕੌਰ ਨੇ ਕਾਮਰਸ ਵਿਚ 99.6 ਫੀਸਦੀ ਅਤੇ ਲੁਧਿਆਣਾ ਦੀ ਗੁਰਵੀਨ ਕੌਰ ਨੇ ਹਿਊਮੈਨਿਟੀਜ਼ ਵਿਚ 99.8 ਫੀਸਦੀ ਅੰਕ ਹਾਸਲ ਕੀਤੇ। ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਕੁਲ 891 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਨ੍ਹਾਂ ਵਿਚੋਂ 768 ਪਾਸ ਹੋਏ। ਇਨ੍ਹਾਂ ਵਿਚ 313 ਮੁੰਡੇ ਤੇ 455 ਕੁੜੀਆਂ ਹਨ। 87.33 ਫੀਸਦੀ ਕੁੜੀਆਂ ਤੇ 84.59 ਫੀਸਦੀ ਮੁੰਡੇ ਪਾਸ ਹੋਏ। ਸਰਾਕਰੀ ਸਕੂਲਾਂ ਵਿਚ ਕੁਲ ਪਾਸ ਫੀਸਦੀ 86.20 ਫੀਸਦੀ ਰਿਹਾ। ਨਿੱਜੀ ਸਕੂਲਾਂ ਵਿਚ ਕੁਲ 68644 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿਚੋਂ ਕੁਲ 62650 ਵਿਦਿਆਰਥੀ ਪਾਸ ਹੋਏ। ਇਨ੍ਹਾਂ ਵਿਚੋਂ 33598 ਮੁੰਡੇ ਤੇ 29052 ਕੁੜੀਆਂ ਹਨ। ਕੁਲ 91.27 ਫੀਸਦੀ ਪਾਸ ਵਿਚੋਂ 9388 ਫੀਸਦੀ ਕੁੜੀਆਂ ਜਦਕਿ 89.12 ਫੀਸਦੀ ਮੁੰਡੇ ਹਨ। ਕੇਵੀ ਸਕੂਲਾਂ ਵਿਚ 2482 ਬੱਚਿਆਂ ਵਿਚੋਂ 2455 ਬੱਚੇ ਪਾਸ ਹੋਏ, ਜਿਨ੍ਹਾਂ ਵਿਚੋਂ 1245 ਮੁੰਡੇ ਤੇ 1210 ਕੁੜੀਆਂ ਸ਼ਾਮਲ ਹਨ। ਇਥੇ ਕੁਲ ਪਾਸ 98.91 ਫੀਸਦੀ ਵਿਚੋਂ ਕੁੜੀਆਂ 99.18 ਫੀਸਦੀ ਤੇ ਮੁੰਡੇ 98.65 ਫੀਸਦੀ ਹਨ।