ਟੀਮ ਇੰਡੀਆ ਲਗਾਤਾਰ ਦੂਜੀ ਵਾਰ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਹਾਰ ਗਈ ਹੈ। ਟੀਮ ਨੂੰ ਆਸਟ੍ਰੇਲੀਆ ਨੇ 209 ਦੌੜਾਂ ਨਾਲ ਹਰਾਇਆ। 444 ਦੌੜਾਂ ਦਾ ਟਾਰਗੈੱਟ ਚੇਂਜ ਕਰਦੇ ਹੋਏ ਭਾਰਤੀ ਟੀਮ ਆਖਰੀ ਦਿਨ ਦੇ ਪਹਿਲੇ ਸੈਸ਼ਨ ਵਿਚ 234 ‘ਤੇ ਆਲਆਊਟ ਹੋ ਗਈ। ਦੂਜੀ ਪਾਰੀ ਵਿਚ ਭਾਰਤ ਦਾ ਕੋਈ ਬੈਟਰ 50+ ਦਾ ਸਕੋਰ ਨਹੀਂ ਕਰ ਸਕਿਆ। ਵਿਰਾਟ ਕੋਹਲੀ (49 ਦੌੜਾਂ) ਟੌਪ ਸਕੋਰਰ ਰਹੇ।
ਲੰਦਨ ਦੇ ਦਿ ਓਵਲ ਮੈਦਾਨ ‘ਤੇ ਆਸਟ੍ਰੇਲੀਆ ਨੇ ਆਪਣੀ ਦੂਜੀ ਪਾਰੀ 270/8 ਦੇ ਸਕੋਰ ‘ਤੇ ਐਲਾਨੀ ਤੇ ਭਾਰਤ ਨੂੰ ਜਿੱਤ ਲਈ 444 ਦੌੜਾਂ ਦਾ ਟਾਰਗੈੱਟ ਦਿੱਤਾ। ਭਾਰਤ ਟੀਮ ਪਹਿਲੀ ਪਾਰੀ ਵਿਚ 296 ਦੌੜਾਂ ‘ਤੇ ਆਲਆਊਟ ਹੋ ਗਈ ਜਦੋਂ ਕਿ ਆਸਟ੍ਰੇਲੀਆਈ ਟੀਮ ਪਹਿਲੀ ਪਾਰੀ ਵਿਚ 469 ਦੌੜਾਂ ਆਲਆਊਟ ਹੋਈ ਸੀ।
ਆਖਰੀ ਦਿਨ ਭਾਰਤ ਨੇ 164/3 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਕੋਹਲੀ 49 ਦੌੜਾਂ ਬਣਾ ਕੇ ਆਊਟ ਹੋਏ। ਜਡੇਜਾ ਬਿਨਾਂ ਖਾਤਾ ਖੋਲ੍ਹੇ ਆਊਟ ਹੋਏ। ਰਹਾਣੇ ਨੇ 46 ਦੌੜਾਂ ਦੀ ਪਾਰੀ ਖੇਡੀ। ਸ਼ਾਰਦੁਲ ਠਾਕੁਰ ਵੀ ਜ਼ੀਰੋ ‘ਤੇ ਆਊਟ ਹੋਏ। ਕੇਐੱਸ ਭਰਤ ਨੇ 23 ਦੌੜਾਂ ਬਣਾਈਆਂ। ਸ਼ੰਮੀ 13 ਦੌੜਾਂ ਬਣਾ ਕੇ ਨਾਟਆਊਟ ਰਹੇ।
ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਏਜੰਟਾਂ ‘ਤੇ ਸ਼ਿਕੰਜਾ, ਪ੍ਰਾਪਰਟੀ ਤੋਂ ਇਲਾਵਾ ਗਹਿਣਿਆਂ ਦਾ ਵੀ ਦੇਣਾ ਹੋਏਗਾ ਵੇਰਵਾ
ਆਸਟ੍ਰੇਲੀਆ ਨੇ ਪਹਿਲੀ ਪਾਰੀ ਦੇ ਆਧਾਰ ‘ਤੇ 173 ਦੌੜਾਂ ਦੀ ਬੜ੍ਹਤ ਲਈ ਸੀ ਦੂਜੀ ਪਾਰੀ ਵਿਚ ਉਸ ਨੇ 270 ਦੌੜਾਂ ਬਣਾਈਆਂ। ਇਸ ਨਾਲ ਉਸ ਦੀ ਬੜ੍ਹਤ 443 ਦੌੜਾਂ ਦੀ ਹੋ ਗਈ ਸੀ। ਭਾਰਤ ਵਿਸ਼ਾਲ ਟੀਚੇ ਦੇ ਦਬਾਅ ਦੇ ਚੱਲਦੇ ਲਗਾਤਾਰ ਵਿਕਟ ਗੁਆਉਂਦਾ ਰਿਹਾ। ਭਾਰਤ ਦਾ ਕੋਈ ਵੀ ਬੱਲੇਬਾਜ਼ ਸੈਂਕੜਾ ਨਹੀਂ ਲਗਾ ਸਕਿਆ।
ਵੀਡੀਓ ਲਈ ਕਲਿੱਕ ਕਰੋ -: