ਭਾਰਤ ਤੇ ਪਾਕਿਸਤਾਨ ਵਿਚਾਲੇ ਮੈਚ ਦੀ ਲੋਕਪ੍ਰਿਯਤਾ ਕਿਸੇ ਤੋਂ ਲੁਕੀ ਨਹੀਂ ਹੈ। ਕ੍ਰਿਕਟ ਦੇ ਮੈਦਾਨ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲਾ ਮੈਚ ਪੂਰੀ ਦੁਨੀਆ ਵਿੱਚ ਸਭ ਤੋਂ ਮਸ਼ਹੂਰ ਹੈ । ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਜਦੋਂ ਵੀ ਆਪਸ ਵਿੱਚ ਭਿੜਦੀਆਂ ਹਨ ਤਾਂ ਫੈਨਜ਼ ਦਾ ਜੋਸ਼ ਤੇ ਉਤਸ਼ਾਹ ਸਿਖਰਾਂ ‘ਤੇ ਹੁੰਦਾ ਹੈ। ਕ੍ਰਿਕਟ ਪ੍ਰੇਮੀ ਭਾਰਤ ਬਨਾਮ ਪਾਕਿਸਤਾਨ ਮੈਚ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹੀ ਕਾਰਨ ਹੈ ਕਿ ਹਰ ਵਾਰ ਭਾਰਤ ਤੇ ਪਾਕਿਸਤਾਨ ਦੇ ਮੈਚ ਦੇ ਟੈਲੀਕਾਸਟ ਦੌਰਾਨ TRP ਦੇ ਨਵੇਂ-ਨਵੇਂ ਰਿਕਾਰਡ ਬਣਦੇ ਹਨ। ਇਨ੍ਹਾਂ ਦੋਹਾਂ ਟੀਮਾਂ ਵਿਚਾਲੇ ਹੋਣ ਵਾਲੇ ਮੈਚ ਦੀਆਂ ਟਿਕਟਾਂ ਹਰ ਵਾਰ ਮਿੰਟਾਂ ਵਿੱਚ ਵਿੱਕ ਜਾਂਦੀਆਂ ਹਨ। ਇਸ ਵਾਰ ਵੀ ਕੁਝ ਅਜਿਹਾ ਹੀ ਦੇਖਣ ਨੂੰ ਮਿਲਿਆ ਹੈ।
ਦੱਸ ਦੇਈਏ ਕਿ ਟੀ-20 ਵਿਸ਼ਵ ਕੱਪ ਵਿੱਚ ਭਾਰਤ ਤੇ ਪਾਕਿਸਤਾਨ ਟੀਮ ਦਾ ਮੁਕਾਬਲਾ 23 ਅਕਤੂਬਰ ਨੂੰ ਮੈਲਬੌਰਨ ਵਿੱਚ ਹੋਣਾ ਹੈ। ਇਸ ਮੈਚ ਲਈ ਆਮ ਜਨਤਾ ਲਈ ਜਿਵੇ ਹੀ ਟਿਕਟਾਂ ਉਪਲਬਧ ਹੋਈਆਂ, ਨਾਲੋਂ-ਨਾਲੋਂ ਵਿਕ ਗਈਆਂ। ਕੁਝ ਹੀ ਮਿੰਟਾਂ ਵਿੱਚ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ ਤੇ ਬਾਕੀ ਫੈਨਜ਼ ਨੂੰ ਹੁਣ ਆਪਣੇ ਘਰ ਵਿੱਚ ਬੈਠ ਕੇ ਇਹ ਮੈਚ ਦੇਖਣਾ ਪਵੇਗਾ। ਹਾਲਾਂਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ, ਜਦੋਂ ਭਾਰਤ ਤੇ ਪਾਕਿਸਤਾਨ ਦੇ ਮੈਚ ਦੀਆਂ ਟਿਕਟਾਂ ਇੰਨੀ ਜਲਦੀ ਵਿਕੀਆਂ ਹੋਣ। ਇਸ ਤੋਂ ਪਹਿਲਾਂ ਵੀ ਬਹੁਤ ਵਾਰ ਅਜਿਹਾ ਹੋ ਚੁੱਕਿਆ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਰੈਲੀ ਤੋਂ ਪਹਿਲਾਂ ਗਰਜੇ ਮੋਦੀ, ‘ਪਾੜੋ ਤੇ ਰਾਜ ਕਰੋ ਕਾਂਗਰਸ ਦੇ ਡੀਐਨਏ ‘ਚ ਹੈ’
ਜ਼ਿਕਰਯੋਗ ਹੈ ਕਿ ਆਈਸੀਸੀ ਟੀ-20 ਵਿਸ਼ਵ ਕੱਪ 2022 ਆਸਟ੍ਰੇਲੀਆ ਵਿੱਚ ਆਯੋਜਿਤ ਹੋਣ ਜਾ ਰਿਹਾ ਹੈ। ਇਹ ਵਿਸ਼ਵ ਕੱਪ ਟੂਰਨਾਮੈਂਟ 16 ਅਕਤੂਬਰ ਤੋਂ 13 ਨਵੰਬਰ 2022 ਤੱਕ ਖੇਡਿਆ ਜਾਵੇਗਾ । ਵਿਸ਼ਵ ਕੱਪ ਵਿੱਚ ਪਾਕਿਸਤਾਨ ਖਿਲਾਫ਼ ਭਾਰਤ ਦਾ ਰਿਕਾਰਡ ਬਹੁਤ ਵਧੀਆ ਹੈ। ਟੀ-20 ਤੇ ਵਨਡੇ ਵਿਸ਼ਵ ਕੱਪ ਦੋਨੋ ਟੂਰਨਾਮੈਂਟ ਵਿੱਚ ਭਾਰਤੀ ਟੀਮ ਸਿਰਫ ਇੱਕ ਵਾਰ ਪਾਕਿਸਤਾਨ ਤੋਂ ਹਾਰੀ ਹੈ। ਸਾਲ 2021 ਵਿੱਚ ਪਾਕਿਸਤਾਨ ਨੇ ਭਾਰਤ ਨੂੰ ਟੀ20 ਵਿਸ਼ਵ ਕੱਪ ਵਿੱਚ 10 ਵਿਕਟਾਂ ਨਾਲ ਹਰਾ ਕੇ ਹਾਰ ਦਾ ਸਿਲਸਿਲਾ ਖਤਮ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: