ਭਾਰਤੀ ਹਾਕੀ ਟੀਮ ਨੇ ਏਸ਼ਿਆਈ ਚੈਂਪੀਅਨਜ਼ ਟਰਾਫੀ ਵਿੱਚ ਪਾਕਿਸਤਾਨ ਨੂੰ ਹਰਾ ਕੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਢਾਕਾ ਵਿੱਚ ਖੇਡੇ ਗਏ ਇਸ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਮਾਤ ਦਿੱਤੀ ਹੈ।
ਇਸ ਮੈਚ ਵਿੱਚ ਭਾਰਤ ਨੇ ਸ਼ੁਰੂ ਤੋਂ ਹੀ ਹਮਲਾਵਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਪਹਿਲੇ ਕੁਆਰਟਰ ਦੇ ਅੰਤ ਤੱਕ ਇੱਕ ਗੋਲ ਕੀਤਾ। ਹਾਲਾਂਕਿ ਪਾਕਿਸਤਾਨ ਨੇ ਇਸ ਕੁਆਰਟਰ ਵਿੱਚ ਵੀ ਇੱਕ ਗੋਲ ਕਰਕੇ ਇੱਕ -ਇੱਕ ਦੀ ਬਰਾਬਰੀ ਕਰ ਲਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਫਿਰ ਗੋਲ ਕਰਕੇ ਬੜ੍ਹਤ ਬਣਾ ਲਈ। ਜਵਾਬ ਵਿੱਚ ਭਾਰਤ ਨੇ ਥੋੜ੍ਹੇ ਸਮੇਂ ਵਿੱਚ ਹੀ ਦੋ ਗੋਲ ਕਰ ਦਿੱਤੇ।
ਇਹ ਵੀ ਪੜ੍ਹੋ : ਭਾਰਤ ਮਗਰੋਂ ਹੁਣ ਪਾਕਿਸਤਾਨ ‘ਚ ਕਿਸਾਨ ਅੰਦੋਲਨ, ਬਿਜਲੀ ਬਿੱਲਾਂ ਤੇ MSP ਨੂੰ ਲੈ ਕੇ ਰੱਖੀ ਇਹ ਮੰਗ
ਟੀਮ ਇੰਡੀਆ ਨੇ 4-2 ਦੀ ਲੀਡ ਲੈ ਲਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ ਇੱਕ ਹੋਰ ਗੋਲ ਕਰਕੇ ਕੁੱਲ ਤਿੰਨ ਗੋਲ ਆਪਣੇ ਖਾਤੇ ਵਿੱਚ ਪਾਏ। ਹਾਲਾਂਕਿ ਮੈਚ ਦੇ ਸਮੇਂ ਦੇ ਅੰਤ ਤੱਕ ਉਹ ਸਿਰਫ਼ ਤਿੰਨ ਗੋਲ ਹੀ ਕਰ ਸਕਿਆ। ਜਿਸ ਕਾਰਨ ਪਾਕਿਸਤਾਨ ਨੂੰ ਭਾਰਤ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਮੈਚ ਲਈ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਨੂੰ ‘ਮੈਨ ਆਫ਼ ਦਾ ਮੈਚ’ ਚੁਣਿਆ ਗਿਆ ਹੈ। ‘ਮੈਨ ਆਫ ਦਾ ਮੈਚ’ ਚੁਣੇ ਜਾਣ ਤੋਂ ਬਾਅਦ ਮਨਪ੍ਰੀਤ ਸਿੰਘ ਨੇ ਕਿਹਾ ਕਿ ਮੈ ਜਦੋਂ ਵੀ ਮੈਦਾਨ ‘ਤੇ ਆਉਂਦਾ ਹੈ ਤਾਂ ਉਹ ਆਪਣਾ 100 ਫੀਸਦੀ ਯੋਗਦਾਨ ਦੇਣਾ ਚਾਹੁੰਦਾ ਹਾਂ।
ਵੀਡੀਓ ਲਈ ਕਲਿੱਕ ਕਰੋ -: