ਪਾਕਿਸਤਾਨ ਨਾਲ ਤਣਾਅ ਵਿਚਾਲੇ ਭਾਰਤੀ ਜਲ ਸੈਨਾ ਪੂਰੀ ਤਰ੍ਹਾਂ ਤਿਆਰ-ਬਰ-ਤਿਆਰ ਹੈ। ਜਲ ਸੈਨਾ ਵੱਲੋਂ ਅਹਿਮ ਟੈਸਟ ਕੀਤਾ ਗਿਆ। ਐਂਟੀਸ਼ਿਪ ਮਿਜ਼ਾਈਲਾਂ ਦਾ ਭਾਰਤੀ ਜਲ ਸੈਨਾ ਦਾ ਟੈਸਟ ਕੀਤਾ ਗਿਆ ਜਿਸ ਦੀ ਵੀਡੀਓ ਸਾਂਝੀ ਕੀਤੀ ਗਈ ਹੈ। ਅਰਬ ਸਾਗਰ ਵਿਚ ਤਾਇਨਾਤ ਜੰਗੀ ਬੇੜਿਆਂ ਤੋਂ ਇਹ ਟੈਸਟ ਕੀਤਾ ਗਿਆ ਤੇ ਨਾਲ ਹੀ ਇਹ ਸੁਨੇਹਾ ਦਿੱਤਾ ਗਿਆ ਗਿਆ ਭਾਰਤੀ ਜਲ ਸੈਨਾ ਹਰ ਘਟਨਾ ਦਾ ਜਵਾਬ ਦੇਣ ਲਈ ਤਿਆਰ ਹੈ।
ਭਾਰਤੀ ਜਲ ਸੈਨਾ ਸਮੁੰਦਰ ਵਿਚ ਆਪਣੇ ਹਿੱਤਾ ਦੀ ਰਾਖੀ ਲਈ ਪੂਰੀ ਤਰ੍ਹਾਂ ਤਿਆਰ ਹੈ। ਜਲ ਸੈਨਾ ਵੱਲੋਂ ਮਿਜ਼ਾਈਲਾਂ ਦਾ ਸਫਲ ਪ੍ਰੀਖਣ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਪ੍ਰੀਖਣ ਕੀਤਾ ਗਿਆ ਸੀ। ਭਾਰਤੀ ਜਲ ਪੂਰੇ ਐਕਸ਼ਨ ਮੋਡ ਵਿਚ ਹੈ।
ਇਹ ਵੀ ਪੜ੍ਹੋ : ਤਰਨ ਤਾਰਨ ‘ਚ 3 ਅਣਪਛਾਤਿਆਂ ਵੱਲੋਂ ਕੱਪੜਿਆਂ ਦੀ ਦੁਕਾਨ ‘ਤੇ ਫਾ.ਇਰਿੰ/ਗ, ਘਟਨਾ CCTV ‘ਚ ਹੋਈ ਕੈਦ
ਦੱਸ ਦੇਈਏ ਕਿ ਪਹਿਲਗਾਮ ਵਿਚ ਹੋਏ ਅੱਤਵਦੀ ਹਮਲੇ ਦੇ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਕਾਫੀ ਤਣਾਅ ਵਧਿਆ ਹੋਇਆ ਹੈ ਤੇ ਇਸ ਵਿਚਾਲੇ ਦੋਵਾਂ ਪਾਸੇ ਹਲਚਲ ਦੇਖਣ ਨੂੰ ਮਿਲ ਰਹੀ ਹੈ। ਇਕ ਪਾਸੇ ਜਿਥੇ ਮੈਦਾਨੀ ਇਲਾਕਿਆਂ ਵਿਚ ਹਲਚਲ ਦੇਖਣ ਨੂੰ ਮਿਲ ਰਹੀ ਹੈ ਉਥੇ ਹੀ ਸਮੁੰਦਰੀ ਇਲਾਕਿਆਂ ਵਿਚ ਹੀ ਅਜਿਹਾ ਹੀ ਤਣਾਅ ਦੇਖਣ ਨੂੰ ਮਿਲ ਰਿਹਾ ਹੈ। ਲੰਬੀ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦਾ ਟੈਸਟ ਕੀਤਾ ਗਿਆ। ਇਸ ਨੂੰ ਸ਼ਕਤੀ ਪ੍ਰਦਰਸ਼ਨ ਦੇ ਤੌਰ ਉਤੇ ਵੀ ਦੇਖਿਆ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -:
























