ਨਾਟੋ ਵਿੱਚ ਸ਼ਾਮਲ ਹੋਣ ਦੇ ਮੁੱਦੇ ਨੂੰ ਲੈ ਕੇ ਰੂਸ ਤੇ ਯੂਕਰੇਨ ਵਿੱਚ ਜ਼ਬਰਦਸਤ ਜੰਗ ਚੱਲ ਰਹੀ ਹੈ। ਅਮਰੀਕਾ ਤੇ ਨਾਟੋ ਦੇਸ਼ਾਂ ਦੀਆਂ ਧਮਕੀਆਂ ਦੀ ਪਰਵਾਹ ਨਾ ਕਰਦੇ ਹੋਏ ਰੂਸ ਦੀ ਸੇਨਾ ਨੇ ਯੂਕਰੇਨ ਦੇ ਸਾਰੇ ਹਿੱਸਿਆਂ ‘ਤੇ ਤਾਬੜਤੋੜ ਹਮਲਾ ਬੋਲਿਆ ਹੋਇਆ ਹੈ। ਇਸ ਜੰਗ ਵਿੱਚ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਦੀ ਨਿਡਰਦਾ ਪੂਰੀ ਦੁਨੀਆ ਵੇਖ ਰਹੀ ਹੈ।
ਬਦਲੇ ਹਾਲਾਤ ਵਿੱਚ ਦੁਨੀਆ ਵਿੱਚ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਕੀ ਹੁਣ ਰੂਸ ਦੁਨੀਆ ਦਾ ਨਵਾਂ ਸ਼ਹਿਨਸ਼ਾਹ ਬਣਨ ਵਾਲਾ ਹੈ, ਕੀ ਹੁਣ ਅਮਰੀਕਾ ਤੇ ਯੂਰਪ ਦੀ ਬਾਦਸ਼ਾਹਤ ਖਤਮ ਹੋਣ ਵਾਲੀ ਹੈ। ਰੂਸੇ ਤੇ ਯੂਕਰੇਨ ਵਿਚਾਲੇ ਜੰਗ ਵਿਚ ਇੱਕ ਵਾਰ ਫਿਰ ਬਾਬਾ ਵੇਂਗਾ ਦੀ ਭਵਿੱਖਬਾਣੀ ਦੀ ਚਰਚਾ ਤੇਜ਼ ਹੋ ਰਹੀ ਹੈ। ਇਸ ਭਵਿੱਖਬਾਣੀ ਨੂੰ ਮੰਨੀਏ ਤਾਂ ਪੁਤਿਨ ਹੁਣ ਯੂਕਰੇਨ ਜੰਗ ਤੋਂ ਬਾਅਦ ਦੁਨੀਆ ਦੇ ਸਭ ਤੋਂ ਤਾਕਤਵਰ ਇਨਸਾਨ ਬਣਨ ਵਾਲੇ ਹਨ ਤੇ ਰੂਸ ਦੁਨੀਆ ‘ਤੇ ਰਾਜ ਕਰੇਗਾ।
ਬਾਬਾ ਵੇਂਗਾ ਨੇ ਕਿਹਾ ਸੀ ਕਿ ਰੂਸ ਭਵਿੱਖ ਵਿੱਚ ਦੁਨੀਆ ਦਾ ਬਾਦਸ਼ਾਹ ਬਣੇਗਾ ਤੇ ਯੂਰਪ ਬੰਜਰ ਜ਼ਮੀਨ ਵਿੱਚ ਬਦਲ ਜਾਏਗਾ। ਬਾਬਾ ਵੇਂਗਾ ਦੀ ਭਵਿੱਖਬਾਣੀ ਮੁਤਾਬਕ ‘ਸਭ ਕੁਝ ਪਿਘਲ ਜਾਵੇਗਾ, ਜਿਵੇਂ ਬਰਫ਼ ਹੋਵੇ, ਸਿਰਫ ਇੱਕ ਚੀਜ਼ ਨੂੰ ਕੋਈ ਹੱਥ ਨਹੀਂ ਲਗਾ ਸਕੇਗਾ-ਵਾਲਦਿਮਿਰ ਦੀ ਸ਼ਾਨ, ਰੂਸ ਦੀ ਸ਼ਾਨ, ਕੋਈ ਰੂਸ ਨੂੰ ਨਹੀਂ ਰੋਕ ਸਕੇਗਾ’। ਬਾਬਾ ਵੇਂਗਾ ਨੇ ਇਹ ਵੀ ਕਿਹਾ ਸੀ ਕਿ ਰੂਸ ਸਾਰਿਆਂ ਨੂੰ ਆਪਣੇ ਰਸਤੇ ‘ਚੋਂ ਹਟਾ ਦੇਵੇਗਾ ਤੇ ਦੁਨੀਆ ‘ਤੇ ਰਾਜ ਕਰੇਗਾ।
ਬਾਬਾ ਵੇਂਗਾ ਦਾ ਅਸਲੀ ਨਾਂ ਵੇਂਗੇਲੀਆ ਪਾਂਡੇਵਾ ਗੁਸ਼ਤੇਰੋਵਾ ਸੀ। ਉਨ੍ਹਾਂ ਦਾ ਜਨਮ 1911 ਵਿੱਚ ਬੁਲਗਾਰੀਆ ਵਿੱਚ ਹੋਇਆ ਸੀ। ਜਦੋਂ ਉਹ 12 ਸਾਲ ਦੇ ਸਨ ਤਾਂ ਇੱਕ ਭਿਅੰਕਰ ਤੂਫ਼ਾਨ ਕਰਕੇ ਉਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ। ਕਾਫੀ ਲੋਕਾਂ ਦਾ ਮੰਨਣਾ ਹੈ ਕਿ ਇਸ ਤੂਫਾਨ ਨੇ ਉਨ੍ਹਾਂ ਨੂੰ ਭਾਵੇਂ ਨੇਤਰਹੀਣ ਬਣਾ ਦਿੱਤਾ ਪਰ ਭਵਿੱਖ ਵੇਖਣ ਦੀ ਖਾਸ ਸ਼ਕਤੀ ਦੇ ਦਿੱਤੀ ਸੀ। 85 ਸਾਲਾਂ ਦੀ ਉਮਰ ਵਿੱਚ ਸਾਲ 1996 ਵਿੱਚ ਬਾਬਾ ਵੇਂਗਾ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -:
“”ਗਾਇਕੀ ਦਾ ਐਸਾ ਸੁਰੂਰ ਕਿ ਸਭ ਭੁੱਲ ਕੇ ਬਸ ਗਾਣੇ ਲਿਖਦਾ ਤੇ ਗਾਉਂਦਾ ਰਹਿੰਦਾ, ਇਹਦੀ ਆਵਾਜ਼ ਤੁਹਾਨੂੰ ਵੀ ਕੀਲ ਲਵੇਗੀ !”
ਬਾਬਾ ਵੇਂਗਾ ਨੇ ਆਪਣੀ ਜ਼ਿੰਦਗੀ ਵਿੱਚ 5079 ਤੱਕ ਦੀਆਂ ਕਈ ਭਵਿੱਖਬਾਣੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚੋਂ ਕਾਫੀ ਸਹੀ ਸਾਬਿਤ ਹੋਈਆਂ ਹਨ। ਉਨ੍ਹਾਂ ਇਹ ਵੀ ਭਵਿੱਖਬਾਣੀ ਕੀਤੀ ਕਿ ਸਾਲ 2022 ਵਿੱਚ ਦੁਨੀਆ ਖਤਮ ਹੋ ਜਾਵੇਗੀ।