Jalandhar Four New Corona cases : ਜਲੰਧਰ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਅੱਜ ਸੋਮਵਾਰ ਨੂੰ ਜਲੰਧਰ ਵਿਚ ਸੱਤ ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਸ ਨਾਲ ਹੁਣ ਜ਼ਿਲੇ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 131 ਹੋ ਗਈ ਹੈ। ਪਾਜ਼ੀਟਿਵ ਆਏ ਨਵੇਂ ਮਰੀਜ਼ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਇਨ੍ਹਾਂ ਵਿਚੋਂ ਇਕ 50 ਸਾਲਾ ਔਰਤ ਤੇ ਹੋਰ ਤਿੰਨ 50 ਸਾਲਾ, 53 ਸਾਲਾ ਅਤੇ 54 ਸਾਲਾ ਵਿਅਕਤੀ ਸ਼ਾਮਿਲ ਹਨ। ਇਨ੍ਹਾਂ ਲੋਕਾਂ ਨੂੰ ਕੁਆਰੰਟਾਈਨ ਸੈਂਟਰ ਤੋਂ ਸਿਵਲ ਹਸਪਤਾਲ ਸ਼ਿਫਟ ਕਰ ਦਿੱਤਾ ਗਿਆ ਹੈ ਅਤੇ ਤਿੰਨ ਮਰੀਜ਼ ਅੰਮ੍ਰਿਤਸਰ ਹਸਪਤਾਲ ਵਿਚ ਦਾਖਲ ਹਨ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚ ਮਿੱਠਾ ਬਾਜ਼ਾਰ ਅਤੇ ਪੁਰਾਣੀ ਸਬਜ਼ੀ ਮੰਡੀ ਤੋਂ ਬਾਅਦ ਹੁਣ ਬਸਤੀ ਦਾਨਿਸ਼ਮੰਦਾ ਤੇ ਕਾਜੀ ਮੁਹੱਲਾ ਕੋਰੋਨਾ ਦੇ ਨਵੇਂ ਹੌਟਸਪੌਟ ਬਣ ਗਏ ਹਨ। ਐਤਵਾਰ ਨੂੰ ਜਿਹੜੇ ਚਾਰ ਕੋਰੋਨਾ ਦੇ ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਸਨ, ਉਨ੍ਹਾਂ ਵਿਚੋਂ ਇਕ ਮਾਮਲਾ ਕਾਜ਼ੀ ਮੁਹੱਲਾ ਅਤੇ ਬਸਤੀ ਦਾਨਿਸ਼ਮੰਦਾ ਤੋਂ ਤਿੰਨ ਮਾਮਲੇ ਸਾਹਮਣੇ ਆਏ ਸਨ। ਇਸ ਨਾਲ ਇਥੇ ਦੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ। ਐਤਵਾਰ ਨੂੰ ਕਾਜ਼ੀ ਮੁਹੱਲਾ ਦੇ 47 ਸਾਲਾ ਵਿਅਕਤੀ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਸੀ। ਉਹ ਪੀਜੀਆਈ ਦੇ ਕੋਰੋਨਾ ਪਾਜ਼ੀਟਿਵ ਮਰੀਜ਼ ਦੇ ਸੰਪਰਕ ਵਿਚ ਰਿਹਾ ਸੀ। ਉਥੇ ਬਸਤੀ ਦਾਨਿਸ਼ਮੰਦਾ ਵਿਚ 46 ਅਤੇ 42 ਸਾਲ ਦੇ ਵਿਅਕਤੀ ਅਤੇ 40 ਸਾਲ ਦੀ ਇਕ ਔਰਤ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ। ਇਹ ਸਾਰੇ ਕੋਰੋਨਾ ਪੀੜਤ ਔਰਤ ਦੇ ਸੰਪਰਕ ਵਿਚ ਆਏ ਸਨ, ਜਿਸ ਦੀ ਪਿਛਲੇ ਦਿਨੀਂ ਮੌਤ ਹੋ ਗਈ ਸੀ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਦੇ ਨੋਡਲ ਅਫਸਰ ਡਾ. ਟੀਪੀ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ 53 ਵਿਚੋਂ 530 ਸੈਂਪਲ ਦੀਆੰ ਰਿਪੋਰਟਾਂ ਨੈਗੇਟਿਵ ਆਈਆਂ ਸਨ। ਨੈਗੇਟਿਵ ਆਏ ਸੈਂਪਲਾਂ ਵਿਚ ਬਸਤੀ ਦਾਨਿਸ਼ਮੰਦਾ ਵਿਚ ਕੋਰੋਨਾ ਪੀੜਤ ਮ੍ਰਿਤਕ ਔਰਤ ਦਾ ਇਲਾਜ ਕਰਨ ਵਾਲਾ ਸੂਦ ਹਸਪਤਾਲ ਅਤੇ ਮੰਨਤ ਹਸਪਤਾਲ ਦਾ ਸਟਾਫ ਵੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਜਿਹੜੇ ਨਵੇਂ ਕੇਸ ਮਿਲੇ ਹਨ, ਉਹ ਪਹਿਲਾਂ ਤੋਂ ਹੀ ਕੋਰੋਨਾ ਪੀੜਤ ਲੋਕਾਂ ਦੇ ਸੰਪਰਕ ਵਿਚ ਆਉਣ ਨਾਲ ਸਬੰਧਤ ਹੈ।