ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਦਿਹਾਤੀ ਖੇਤਰ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੁੱਖਾ ਕਾਹਲਵਾਂ ਗੈਂਗ ਦੇ 3 ਗੁੰਡਿਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਹੈ। ਫੜੇ ਗਏ ਬਦਮਾਸ਼ਾਂ ਕੋਲੋਂ ਪੁਲਿਸ ਨੇ ਇਕ ਪਿਸਤੌਲ 32 ਬੋਰ, 3 ਜਿੰਦਾ ਟਰਾਲੇ, 2 ਦਾਤਰ ਬਰਾਮਦ ਕੀਤੇ ਹਨ। ਬਦਮਾਸ਼ਾਂ ਨੂੰ ਅਮਰੀਕਾ ਰਹਿੰਦੇ ਸੁਖਵੀਰ ਸਿੰਘ ਉਰਫ ਸੋਫੀ ਨੇ ਦਲਜੀਤ ਸਿੰਘ ਨਾਂ ਦੇ ਵਿਅਕਤੀ ਦੀ ਕੁੱਟਮਾਰ ਕਰਨ ਦਾ ਠੇਕਾ ਦਿੱਤਾ ਸੀ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਵਿਚੋਂ ਗੋਪੀ ਨਾਂ ਦਾ ਨੌਜਵਾਨ ਸੁੱਖਾ ਕਾਹਲਵਾਂ ਦਾ ਕਾਫੀ ਕਰੀਬੀ ਰਿਹਾ ਹੈ ਅਤੇ ਉਸ ਦੇ ਕਤਲ ਕੇਸ ਦਾ ਚਸ਼ਮਦੀਦ ਗਵਾਹ ਵੀ ਹੈ।
ਜਾਣਕਾਰੀ ਅਨੁਸਾਰ ਥਾਣਾ ਦਿੜ੍ਹਬਾ ਦੇ SSP ਸਵਰਨਦੀਪ ਸਿੰਘ ਦੀਆਂ ਹਦਾਇਤਾਂ ‘ਤੇ ਕ੍ਰਾਈਮ ਬ੍ਰਾਂਚ ਇੰਚਾਰਜ ਪੁਸ਼ਪ ਬਾਲੀ ਦੀ ਅਗਵਾਈ ‘ਚ ਟੀਮ ਨੇ ਛਾਪੇਮਾਰੀ ਤੱਕ ਸੁੱਖਾ ਕਾਹਲਵਾਂ ਗੈਂਗ ਦੇ 3 ਗੁੰਡਿਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨਿੱਝਰ ਵਾਸੀ ਪਿੰਡ ਜੈਰਾਮਪੁਰ, ਜ਼ਿਲ੍ਹਾ ਕਪੂਰਥਲਾ, ਬਲਜਿੰਦਰ ਸਿੰਘ ਉਰਫ਼ ਮੋਹਰ ਲੱਖਣ, ਥਾਣਾ ਸਦਰ ਜ਼ਿਲ੍ਹਾ ਕਪੂਰਥਲਾ, ਸੁਖਪਾਲ ਸਿੰਘ ਉਰਫ਼ ਮੰਗਾ ਵਾਸੀ ਪਿੰਡ ਪੱਤੜ ਖੁਰਦ ਜ਼ਿਲ੍ਹਾ ਕਰਤਾਰਪੁਰ ਵਜੋਂ ਹੋਈ ਹੈ। ਮੁਲਜ਼ਮ ਗੋਪੀ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਦਰਜ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦੇ ਹਨੂੰਮਾਨ ਮੰਦਰ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ, ਕੀਮਤੀ ਗਹਿਣੇ ਸਣੇ 15 ਲੱਖ ‘ਤੋਂ ਵੱਧ ਦੀ ਚੋਰੀ
ਪੁਲਿਸ ਨੇ ਬਦਮਾਸ਼ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ ਜਦੋਂ ਉਹ ਕਰਤਾਰਪੁਰ ਕਪੂਰਥਲਾ ਰੋਡ ‘ਤੇ ਸਥਿਤ ਇਕ ਗੋਦਾਮ ਦੇ ਪਿੱਛੇ ਇਕ ਸੁੰਨਸਾਨ ਜਗ੍ਹਾ ‘ਤੇ ਬੈਠ ਕੇ ਬੈਂਕ ਦਾ ATM ਲੁੱਟਣ ਅਤੇ ਡਕੈਤੀ ਕਰਨ ਦੀ ਯੋਜਨਾ ਬਣਾ ਰਹੇ ਸਨ। ਉਸ ਦੇ ਸਾਥੀ ਵਿੱਕੀ ਅਤੇ ਨਲੀ ਉਸ ਨੂੰ ਵਾਰਦਾਤ ਵਾਲੀ ਥਾਂ ‘ਤੇ ਲਿਜਾਣ ਲਈ ਇਕ ਵਾਹਨ ਲੈ ਕੇ ਆਏ ਸਨ, ਜਿੱਥੇ ਉਹ ਆਪਣੇ ਦੋਸਤਾਂ ਦੀ ਉਡੀਕ ਕਰ ਰਿਹਾ ਸੀ। ਪਰ ਪੁਲਿਸ ਨੇ ਸਮੇਂ ਸਿਰ ਬਦਮਾਸ਼ਾਂ ਨੂੰ ਕਾਬੂ ਕਰ ਲਿਆ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “
ਫੜੇ ਗਏ ਮੁਲਜ਼ਮਾਂ ਨੇ ਵਿਦੇਸ਼ ਵਿੱਚ ਬੈਠੇ ਸੁਖਵੀਰ ਸਿੰਘ ਉਰਫ਼ ਸੋਫੀ ਵਾਸੀ ਅਮਰੀਕਾ, ਦਲਜੀਤ ਸਿੰਘ ਨੂੰ ਜ਼ਖ਼ਮੀ ਕਰਨ ਦਾ ਠੇਕਾ ਲਿਆ ਸੀ। ਜਿਸਦੇ ਬਾਅਦ ਗੁਪਤ ਸੂਚਨਾ ਦੇ ਅਧਾਰ ‘ਤੇ ASI ਬਲਵਿੰਦਰ ਸਿੰਘ ਨੇ ਮੁਕੱਦਮਾ ਨੰਬਰ 18 ਮਿਤੀ 10-02-2003 ਜੁਰਮ 399/402/120-ਬੀ ਅਸਲਾ ਐਕਟ ਤਹਿਤ ਥਾਣਾ ਕਰਤਾਰਪੁਰ ਜਿਲਾ ਜਲੰਧਰ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਗੁਰਪ੍ਰੀਤ ਸਿੰਘ ਉਰਫ ਗੋਪੀ, ਤਲਜਿੰਦਰ ਸਿੰਘ ਉਰਫ ਮੋਹਰ ਅਤੇ ਸੁਖਪਾਲ ਸਿੰਘ ਉਰਫ ਮੰਗਾ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ।