ਅੰਮ੍ਰਿਤਸਰ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫ਼ਤਰ ‘ਚ ਹੜ੍ਹਾਂ ਦੌਰਾਨ ਸੇਵਾ ਕਰ ਰਹੀਆਂ ਸਮਾਜ ਸੇਵੀ ਸੰਸਥਾਵਾਂ ਨਾਲ ਜਥੇਦਾਰ ਕੁਲਦੀਪ ਸਿੰਘ ਗੜਗੱਜ ਵੱਲੋਂ ਮੀਟਿੰਗ ਕੀਤੀ ਗਈ। ਇਸ ਦੌਰਾਨ ਜਥੇਦਾਰ ਨੇ ਸਮਾਜ ਸੇਵੀ ਸੰਸਥਾਵਾਂ ਦੇ ਨੇਤਾਵਾਂ ਤੋਂ ਸੁਝਾਅ ਲਏ ਕਿ ਕਿਸ ਤਰ੍ਹਾਂ ਸਾਰਿਆਂ ਨੂੰ ਮਿਲ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਕਰਨੀ ਚਾਹੀਦੀ ਹੈ। ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਕਈ ਸਿੱਖ ਜਥੇਬੰਦੀਆਂ, ਸਮਾਜਿਕ ਸੰਸਥਾਵਾਂ ਤੇ ਕਲਾਕਾਰ ਇਸ ਮੀਟਿੰਗ ਵਿਚ ਸ਼ਾਮਲ ਹੋਏ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਹ ਸਮਾਂ ਏਕਤਾ ਤੇ ਸੇਵਾ ਦਾ ਹੈ ਤੇ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਤਾਂ ਕਿ ਵੱਧ ਤੋਂ ਵੱਧ ਲੋਕਾਂ ਤਕ ਮਦਦ ਪਹੁੰਚਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਮਾਜ ਦੀ ਹਰ ਸੰਸਥਾ ਆਪਣੀ ਜ਼ਿੰਮੇਵਾਰੀ ਸਮਝ ਤੇ ਰਾਹਤ ਕੰਮਾਂ ਵਿਚ ਹਿੱਸਾ ਪਾਵੇ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾਵਾਂ ਤੇ ਹੋਰ ਸੰਸਥਾਵਾਂ ਨੇ ਅੱਜ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਸਬੂਤ ਦਿੱਤਾ ਹੈ ਕਿ ਅਸੀਂ ਪੰਜਾਬ ਲਈ ਇਕ ਹਾਂ। ਉਨ੍ਹਾਂ ਕਿਹਾ ਕਿ ਕਈ ਸੰਸਥਾਵਾਂ ਦਾ ਇਕ-ਦੂਜੇ ਨਾਲ ਸਾਂਝ ਨਾ ਹੋਣ ਕਾਰਨ ਆਪਸੀ ਤਾਲਮੇਲ ਨਹੀਂ ਬਣ ਰਿਹਾ।
ਇਹ ਵੀ ਪੜ੍ਹੋ : ਤਪਾ ਮੰਡੀ : ਪ੍ਰਵਾਸੀ ਮਜ਼ਦੂਰਾਂ ਨੇ 5000 ਰੁ. ਲਈ ਕੀਤਾ ਆਪਣੇ ਸਾਥੀ ਦਾ ਕ.ਤ.ਲ, ਤਿੰਨ ਮਾਸੂਮ ਧੀਆਂ ਦਾ ਪਿਓ ਦੀ ਮ੍ਰਿ.ਤ/ਕ
ਜਥੇ. ਗੜਗੱਜ ਨੇ ਕਿਹਾ ਜਿੰਨੀਆਂ ਵੀ ਸੰਸਥਾਵਾਂ ਕੰਮ ਕਰ ਰਹੀਆਂ ਹਨ, ਉਨ੍ਹਾਂ ਲਈ ਸੋਮਵਾਰ ਤੱਕ ਇਕ ਵੈੱਬਸਾਈਟ ਬਣਾਈ ਜਾਵੇਗੀ, ਜਿਸ ਦਾ ਕੰਟਰੋਲ ਸ੍ਰੀ ਅਕਾਲ ਤਖ਼ਤ ਸਾਹਿਬ ਕੋਲ ਹੋਵੇਗਾ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ Sarkar-e-Khalsa.org ਨਾਂ ਦੀ ਵੈਬਸਾਈਟ ਤੇ ਪੋਰਟਲ ਤਿਆਰ ਕੀਤਾ ਜਾਵੇਗਾ ਤੇ ਮੰਗਲਵਾਰ ਤੱਕ ਇੱਕ ਕੰਟਰੋਲ ਰੂਮ ਵੀ ਬਣਾ ਦਿੱਤਾ ਜਾਵੇਗਾ ਤੇ ਇਹ ਸਾਰੀਆਂ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਕੰਮ ਕਰਨਗੀਆਂ।
ਵੀਡੀਓ ਲਈ ਕਲਿੱਕ ਕਰੋ -:
























