ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਅੱਜ ਹੜ੍ਹ ਪੀੜਤਾਂ ਦੀ ਮਦਦ ਲਈ ਵੈੱਬ ਪੋਰਟਲ ਲਾਂਚ ਕੀਤਾ ਹੈ। ਉਨ੍ਹਾਂ ਵੱਲੋਂ ‘ਸਰਕਾਰ-ਏ-ਖਾਲਸਾ’ ਨਾਂ ਦੇ ਪੋਰਟਲ ਦਾ ਆਗਾਜ਼ ਹੋਇਆ ਹੈ। ਜਾਣਕਾਰੀ ਦਿੰਦੇ ਜਥੇਦਾਰ ਗੜਗੱਜ ਨੇ ਦੱਸਿਆ ਕਿ ਸੇਵਾ ਕਰਨ ਲਈ ਪੋਰਟਲ ‘ਤੇ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ।
ਉਨ੍ਹਾਂ ਕਿਹਾ ਕਿ ਪੋਰਟਲ ਦੀ ਮਦਦ ਨਾਲ ਸੇਵਾ ਕਰਨ ਵਾਲੀਆਂ ਸੰਸਥਾਵਾਂ ਵਿਚਾਲੇ ਤਾਲਮੇਲ ਬਣੇਗਾ ਤੇ ਪੋਰਟਲ ‘ਚ ਖੇਤੀਬਾੜੀ ਸਹਾਇਤਾ, ਘਰਾਂ ਦੀ ਮੁੜ ਉਸਾਰੀ, ਪਸ਼ੂਧਨ ਸੇਵਾ, ਸਿਹਤ ਸੇਵਾ, ਸਿੱਖਿਆ ਸੇਵਾ ਤੇ ਹੋਰ ਸਮਾਜਿਕ ਸਹਾਇਤਾ ਸ਼੍ਰੇਣੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਇਸ ਪੋਰਟਲ ਤੋਂ ਪਤਾ ਲਗੇਗਾ ਕਿਹੜੇ ਪਿੰਡ ਵਿਚ ਕਿਸ ਚੀਜ਼ ਦੀ ਲੋੜ ਹੈ, ਜ਼ਰੂਰਤਮੰਦ ਵਿਅਕਤੀ ਵੈੱਬਸਾਈਟ ‘ਚ ਜਾ ਕੇ ਆਪਣੀ ਲੋੜ ਦੱਸ ਸਕਦਾ ਹੈ। ਪੋਰਟਲ ‘ਤੇ ਇਹ ਵੀ ਜਾਣਕਾਰੀ ਹੋਵੇਗੀ ਕਿ ਕਿਸ ਪਿੰਡ ਦੀ ਸੇਵਾ ਕੀਤੀ ਜਾ ਰਹੀ ਹੈ ਤੇ ਕਿਸ ਸੰਸਥਾ ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀ ਫ਼ਿਲਮ ‘ਰੌਣਕ’ ਦਾ ਟ੍ਰੇਲਰ ਹੋਇਆ ਰਿਲੀਜ਼, 11 ਭਾਸ਼ਾਵਾਂ ਵਿੱਚ ਹੋਵੇਗੀ ਰਿਲੀਜ਼
ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਸੀ ਕਿ ਹੜ੍ਹ ਪੀੜਤਾਂ ਦੀ ਮਦਦ ਲਈ ਸੇਵਾਵਾਂ ਕਰ ਰਹੀਆਂ ਸਾਰੀਆਂ ਸੰਸਥਾਵਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਹੇਠ ਸੰਗਠਤ ਕਰਨ ਅਤੇ ਨੀਤੀਗਤ ਤਰੀਕੇ ਨਾਲ ਸੰਪੂਰਨ ਰਾਹਤ ਤੇ ਮੁੜ ਵਸੇਬੇ ਦੇ ਕਾਰਜ ਕਰਵਾਉਣ ਲਈ sarkarekhalsa.org ਵੈੱਬਸਾਈਟ ਜਾਰੀ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























