ਮੋਰਿੰਡਾ ਨਗਰ ਕੌਂਸਲ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਖੇ ਸਥਾਨਕ ਸਰਕਾਰਾ ਮੰਤਰੀ ਰਵਜੋਤ ਸਿੰਘ ਨੇ ਵੱਡਾ ਐਕਸ਼ਨ ਲਿਆ ਹੈ। ਉਨ੍ਹਾਂ ਵੱਲੋਂ ਦੋ ਅਫਸਰਾਂ ਨੂੰ ਸਸਪੈਂਡ ਕੀਤਾ ਗਿਆ ਹੈ। ਇਹ ਕਾਰਵਾਈ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਕੀਤੀ ਗਈ ਹੈ।
ਜਾਣਕਾਰੀ ਮੁਤਾਬਕ ਮੰਤਰੀ ਮੰਤਰੀ ਰਵਜੋਤ ਨੇ ਅੱਜ ਤੜਕਸਾਰ ਮੋਰਿੰਡਾ ਦਾ ਅਚਨਚੇਤ ਦੌਰਾ ਕੀਤਾ ਜਿਥੇ ਉਨ੍ਹਾਂ ਵੱਲੋਂ JE ਤੇ ਸੈਨੇਟਰੀ ਇੰਸਪੈਕਟਰ ਨੂੰ ਸਸਪੈਂਡ ਕੀਤਾ ਗਿਆ ਹੈ ਤੇ ਨਾਲ ਹੀ ਮੋਰਿੰਡਾ ਨਗਰ ਕੌਂਸਲ ਦੇ EO ਦਾ ਤਬਾਦਲਾ ਵੀ ਕੀਤਾ ਗਿਆ ਹੈ। ਸੀਵਰੇਜ ਪ੍ਰਬੰਧਾਂ ਵਿਚ ਕਮੀ ਦੇ ਚੱਲਦਿਆਂ ਦੋ ਅਫਸਰਾਂ ‘ਤੇ ਗਾਜ਼ ਡਿੱਗੀ ਹੈ।
ਇਹ ਵੀ ਪੜ੍ਹੋ : ਜਗਰਾਓਂ : ਸਕਾਰਪੀਓ ਸਵਾਰ ‘ਤੇ ਅਣਪਛਾਤਿਆਂ ਕੀਤਾ ਨੇ ਹ.ਮ.ਲਾ, ਚਲਾਈਆਂ ਗੋ.ਲੀ.ਆਂ, ਹਾਲਤ ਨਾਜ਼ੁਕ
ਦੱਸ ਦੇਈਏ ਕਿ ਮੌਕੇ ‘ਤੇ ਹੀ ਅਫਸਰਾਂ ਦੀ ਛੁੱਟੀ ਕਰ ਦਿੱਤੀ ਗਈ ਹੈ। ਮੰਤਰੀ ਰਵਜੋਤ ਸਿੰਘ ਨੇ ਚੇਤਾਵਨੀ ਦਿੰਦੇ ਕਿਹਾ ਕਿ ਜਿਹੜਾ ਅਫਸਰ ਕੰਮ ਨਹੀਂ ਕਰ ਰਿਹਾ ਉਸ ਨੂੰ ਸੀਟ ‘ਤੇ ਬੈਠਣ ਦਾ ਅਧਿਕਾਰ ਨਹੀਂ ਹੈ। ਜੋ ਲੋਕ ਪੈਸੇ ਲੈ ਰਹੇ ਹਨ ਯਾਨੀ ਸਰਕਾਰ ਤੋਂ ਤਨਖਾਹਾਂ ਲੈ ਰਹੇ ਹਨ ਤੇ ਕੰਮ ਨਹੀਂ ਕਰ ਰਹੇ ਉਨ੍ਹਾਂ ਖਿਲਾਫ ਐਕਸ਼ਨ ਲਿਆ ਜਾਵੇਗਾ। ਇਸ ਸਬੰਧੀ ਮੋਰਿੰਡਾ ਦੇ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਅਚਾਨਕ ਹੀ ਮੰਤਰੀ ਰਵਜੋਤ ਸਿੰਘ ਉਥੇ ਪਹੁੰਚੇ ਤੇ ਉਨ੍ਹਾਂ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -:
























