ਪੰਜਾਬ ਦੇ ਜਿਲਾ ਲੁਧਿਆਣਾ ਵਿੱਚ ਇੱਕ ਜਵੈਲਰਜ਼ ਦੇ ਬੇਟੇ ਨੂੰ ਇੰਟਰਨੈਸ਼ਨਲ ਨੰਬਰ ‘ਤੋਂ ਮੋਸਟ ਵੇਂਟੇਡ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ ਰੰਗਦਾਰੀ ਦੀ ਕਾਲ ਆਈ। ਕਾਲ ਕਰਨ ਵਾਲੇ ਨੇ ਜਵੈਲਰਜ਼ ਦੇ ਬੇਟੇ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ‘ਤੇ ਜਾਨੋ ਮਾਰਨ ਦੀ ਧਮਕੀ ਵੀ ਦਿੱਤੀ। ਜੌਹਰੀ ਦੇ ਲੜਕੇ ਨੇ ਥਾਣਾ ਡਿਵੀਜ਼ਨ ਨੰਬਰ 6 ਦੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।
ਕੋਟਮੰਗਲ ਇਲਾਕੇ ਦੇ 17 ਸਾਲਾ ਦੇਵ ਭਸੀਨ ਨੂੰ ਕਿਸੇ ਅਣਪਛਾਤੇ ਇੰਟਰਨੈਸ਼ਨਲ ਨੰਬਰ ਤੋਂ ਇਹ ਕਾਲ ਆਈ। ਦੇਵ ਭਸੀਨ ਨੇ ਦੱਸਿਆ ਕਿ ਜਦੋਂ ਫੋਨ ਆਇਆ ਤਾਂ ਉਹ ਕੁਝ ਸਾਮਾਨ ਲੈਣ ਲਈ ਬਾਜ਼ਾਰ ਗਿਆ ਸੀ। ਮੁਲਜ਼ਮਾਂ ਨੇ ਫੋਨ ਕਰਕੇ ਨੌਜਵਾਨ ਨੂੰ ਪੈਸੇ ਦੇਣ ਲਈ ਜਲੰਧਰ ਬਾਈਪਾਸ ਨੇੜੇ ਆਉਣ ਲਈ ਕਿਹਾ। ਜਿੱਥੇ ਉਸ ਦੇ ਲੋਕ ਮੌਜੂਦ ਹਨ, ਜੋ ਪੈਸੇ ਲੈਣਗੇ। ਉਸ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਉਹ ਚਾਹੇ ਤਾਂ ਪੈਸੇ ਖਾਤੇ ਨੰਬਰ ‘ਤੇ ਭੇਜ ਸਕਦਾ ਹੈ। ਜੇਕਰ ਉਸ ਨੇ ਪੈਸੇ ਨਾ ਦਿੱਤੇ ਤਾਂ ਉਸ ਨੂੰ ਮਾਰ ਦਿੱਤਾ ਜਾਵੇਗਾ। ਉਸ ਦੇ ਸਾਥੀ ਦੁਕਾਨ ਦੇ ਆਲੇ-ਦੁਆਲੇ ਘੁੰਮ ਰਹੇ ਹਨ।
ਉਸ ਨੇ ਤੁਰੰਤ ਇਸ ਘਟਨਾ ਬਾਰੇ ਪਿਤਾ ਰਿੰਕੂ ਭਸੀਨ ਨੂੰ ਸੂਚਿਤ ਕੀਤਾ। ਇਸ ਦੇ ਨਾਲ ਹੀ ਪੁਲਿਸ ਸਟੇਸ਼ਨ ਵਿੱਚ ਨੂੰ ਮਾਮਲੇ ਸਬੰਧੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੇਵ ਨੇ ਦੱਸਿਆ ਕਿ ਉਸ ਨੂੰ ਅਮਰੀਕਾ ਦੇ ਇੱਕ ਨੰਬਰ ਤੋਂ ਸੱਤ ਕਾਲਾਂ ਆਈਆਂ ਸਨ। ਉਸ ਨੇ ਚਾਰ ਕਾਲਾਂ ਅਟੈਂਡ ਕੀਤੀਆਂ, ਜਿਸ ਵਿੱਚ ਮੁਲਜ਼ਮਾਂ ਨੇ ਉਸ ਤੋਂ 5 ਲੱਖ ਰੁਪਏ ਦੀ ਮੰਗ ਕੀਤੀ। ਉਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਉਸ ਨੂੰ ਦੱਸਿਆ ਕਿ ਉਹ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਮਾਸਟਰਮਾਈਂਡ ਗੋਲਡੀ ਬਰਾੜ ਹੈ।
ਇਹ ਵੀ ਪੜ੍ਹੋ : ਅੱਜ ਤੋਂ DC ਦਫ਼ਤਰਾਂ ‘ਚ ਨਹੀਂ ਹੋਵੇਗਾ ਕੰਮ, ਮੁਲਾਜ਼ਮ ਕਲਮ ਛੋੜ ਹੜਤਾਲ ‘ਤੇ ਰਹਿਣਗੇ
ਇਸ ਤੋਂ ਬਾਅਦ ਜਦੋਂ ਉਸ ਦੇ ਪਿਤਾ ਨੇ ਕਾਲਰ ਨੂੰ ਕਿਹਾ ਕਿ ਉਹ ਕਾਲ ਰਿਕਾਰਡ ਕਰ ਕੇ ਪੁਲਿਸ ਨੂੰ ਰਿਪੋਰਟ ਕਰੇਗਾ, ਤਾਂ ਉਸ ਨੇ ਕਾਲ ਕੱਟ ਦਿੱਤੀ ਅਤੇ ਦੁਬਾਰਾ ਕਾਲ ਨਹੀਂ ਕੀਤੀ। ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਲਗਾਤਾਰ ਡਰ ਦੇ ਮਾਹੌਲ ਵਿੱਚ ਜੀਅ ਰਿਹਾ ਹੈ। ਥਾਣਾ ਡਵੀਜ਼ਨ ਨੰਬਰ 6 ਦੇ ਅਧਿਕਾਰੀ ਸਤਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ। ਕਾਲ ਕਰਨ ਵਾਲੇ ਦੀ ਪਛਾਣ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: