ਯੂਕਰੇਨ ਨਾਲ ਜੰਗ ਵਿੱਚ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਯੁੱਧ ਦੇ ਪੰਜਵੇਂ ਦਿਨ ਪਰਮਾਣੂ ਹਥਿਆਰਾਂ ਨੂੰ ਤਿਆਰ ਰੱਖਣ ਦੇ ਆਦੇਸ਼ ਦੇ ਕੇ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਸਭ ਨੂੰ ਡਰ ਹੈ ਕਿ ਰੂਸ ਕਿਤੇ ਨਿਊਕਲੀਅਰ ਹਮਲਾ ਨਾ ਕਰ ਦਵੇ। ਇਸੇ ਵਿਚਾਲੇ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਕਿਹਾ ਕਿ ਅਮਰੀਕਾ ਦੇ ਲੋਕਾਂ ਨੂੰ ਪਰਮਾਣੂ ਜੰਗ ਤੋਂ ਡਰਨ ਦੀ ਲੋੜ ਨਹੀਂ ਹੈ। ਬਾਇਡੇਨ ਦਾ ਇਹ ਬਿਆਨ ਉਸ ਪਾਸੇ ਵੀ ਇਸ਼ਾਰਾ ਕਰਦਾ ਹੈ ਕਿ ਅਮਰੀਕਾ ਪਰਮਾਣੂ ਹਮਲੇ ਦਾ ਜਵਾਬ ਦੇਣ ਤੋਂ ਪਿੱਛੇ ਨਹੀਂ ਹਟੇਗਾ।
ਇਸ ਸਬੰਧੀ ਬਾਇਡੇਨ ਨੇ ਟਵੀਟ ਕਰਦਿਆਂ ਲਿਖਿਆ ਕਿ ਯੂਕਰੇਨ ‘ਤੇ ਰੂਸ ਦੇ ਹਮਲੇ ‘ਤੇ ਚਰਚਾ ਕਰਨ ਲਈ ਮੈਂ ਅੱਜ ਮਿੱਤਰ ਦੇਸ਼ਾਂ ਤੇ ਭਾਗੀਦਾਰਾਂ ਨਾਲ ਗੱਲ ਕੀਤੀ। ਅਸੀਂ ਆਪਣੇ ਦੇਸ਼ ਦੀ ਸੁਰੱਖਿਆ ਵਿੱਚ ਲੱਗੇ ਯੂਕਰੇਨ ਦੇ ਲੋਕਾਂ ਦੇ ਲਈ ਆਪਣਾ ਸਮਰਥਨ ਜਾਰੀ ਰੱਖ ਰਹੇ ਹਾਂ। ਸਾਡੀ ਸਹਿਮੰਤੀ ਬਣੀ ਹੈ ਕਿ ਜੇਕਰ ਰੂਸ ਤਣਾਅ ਨਹੀਂ ਘਟਾਉਂਦਾ ਤਾਂ ਉਸਨੂੰ ਇਸਦੇ ਲਈ ਭਾਰੀ ਕੀਮਤ ਚੁਕਾਉਣੀ ਪਵੇਗੀ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਦੱਸ ਦੇਈਏ ਕਿ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਵੱਲੋਂ ਬੇਹੱਦ ਖਤਰਨਾਕ ਸੰਕੇਤ ਸਾਹਮਣੇ ਆਏ ਹਨ। ਪੁਤਿਨ ਨੇ ਐਤਵਾਰ ਨੂੰ ਦੇਸ਼ ਦੇ ਪਰਮਾਣੂ ਪ੍ਰਤੀਰੋਧੀ ਬਲਾਂ ਨੂੰ ਵਿਸ਼ੇਸ਼ ਅਲਰਟ ‘ਤੇ ਰੱਖਣ ਦਾ ਆਦੇਸ਼ ਜਾਰੀ ਕੀਤਾ ਸੀ। ਪੁਤਿਨ ਨੇ ਕਿਹਾ ਸੀ ਕਿ ਪੱਛਮੀ ਦੇਸ਼ ਰੂਸ ਖਿਲਾਫ਼ ਉਕਸਾਉਣ ਵਾਲੀ ਕਾਰਵਾਈ ਕਰ ਰਹੇ ਹਨ। ਪੁਤਿਨ ਨੇ ਐਟਮੀ ਹਥਿਆਰਾਂ ਨੂੰ ਤਿਆਰ ਰੱਖਣ ਦਾ ਆਦੇਸ਼ ਦੇ ਕੇ ਦੁਨੀਆ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: