Journalists Association advises : ਨਿਊਯਾਰਕ: ਸਾਊਥ ਏਸ਼ੀਅਨ ਜਰਨਲਿਸਟ ਐਸੋਸੀਏਸ਼ਨ-(South Asian Journalists Association-SAJA) ਨੇ ਨਿਊਜ਼ ਆਰਗੇਨਾਈਜ਼ੇਸ਼ਨ ਨੂੰ ਕੋਰੋਨਾ ਵਾਇਰਸ ਦਾ ਜ਼ਿਕਰ ਕਰਦੇ ਸਮੇਂ ’ਇੰਡੀਅਨ ਵੇਰੀਏਂਟ’ ਵਰਗੇ ਸ਼ਬਦਾਂ ਦੇ ਇਸਤੇਮਾਲ ਤੋਂ ਬਚਣ ਦੀ ਸਲਾਹ ਦਿੱਤੀ ਹੈ। ਸਾਜਾ ਨੇ ਕਿਹਾ ਹੈ ਕਿ ਜਦੋਂ ਵੀ ਭਾਰਤ ਵਿਚ ਪੈਦਾ ਹੋਣ ਵਾਲੇ ਕੋਰੋਨਾ ਦੇ ਨਵੇਂ ਰੂਪਾਂ ਨਾਲ ਸਬੰਧਤ ਖ਼ਬਰਾਂ ਪ੍ਰਕਾਸ਼ਤ ਹੁੰਦੀਆਂ ਹਨ, ਤਾਂ ਇਸ ਵਿਚ ‘ਭਾਰਤੀ ਵੇਰੀਏਂਟ’ ਵਰਗੇ ਸ਼ਬਦਾਂ ਦਾ ਜ਼ਿਕਰ ਨਹੀਂ ਕੀਤਾ ਜਾਣਾ ਚਾਹੀਦਾ।
ਜਰਨਲਿਸਟ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਉਸਨੇ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਸਾਲ 2015 ਵਿੱਚ ਜਾਰੀ ਕੀਤੀ ਗਈ ਬੇਸਟ ਪ੍ਰੈਕਟਿਸ ਨੂੰ ਧਿਆਨ ਵਿੱਚ ਰੱਖਦਿਆਂ ਭਾਰਤ ਦਾ ਜ਼ਿਕਰ ਨਾ ਕਰਨ ਦੀ ਸਲਾਹ ਦਿੱਤੀ ਹੈ। ਡਬਲਯੂਐਚਓ ਨੇ ਚੇਤਾਵਨੀ ਦਿੱਤੀ ਸੀ ਕਿ ਉਸ ਦੇਸ਼ ਦੇ ਨਾਮ ਦਾ ਜ਼ਿਕਰ ਕਰਨਾ ਜਿਸ ਵਿੱਚ ਵਾਇਰਸ, ਬਿਮਾਰੀਆਂ ਜਾਂ ਉਨ੍ਹਾਂ ਦੇ ਵੇਰੀਏਂਟ ਜਿਸ ਦੇਸ਼ ਵਿੱਚ ਪੈਦਾ ਹੋਏ ਹਨ, ਉਨ੍ਹਾਂ ਦੇ ਨਾਂ ਦਾ ਜ਼ਿਕਰ ਕਰਨ ਨਾਲ ਉਥੇ ਦੇ ਲੋਕਾਂ ‘ਤੇ ਉਲਟ ਅਸਰ ਪੈਂਦਾ ਹੈ।
ਡਬਲਯੂਐਚਓ ਨੇ ਅੱਗੇ ਕਿਹਾ ਕਿ ਸਬੰਧਤ ਦੇਸ਼ਾਂ ਦਾ ਜ਼ਿਕਰ ਉਥੋਂ ਦੇ ਵਸਨੀਕਾਂ ਨੂੰ ਸ਼ਰਮਿੰਦਾ ਕਰਨ ਦੇ ਵਾਂਗ ਹੈ। ਸਾਜਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਬਿਮਾਰੀਆਂ ਨੂੰ ਦੇਸ਼ ਜਾਂ ਫਿਰਕੇ ਨਾਲ ਜੋੜਨ ਦੀ ਰਵਾਇਤ ਬਣ ਗਈ ਹੈ, ਜੋ ਕਿ ਬਿਲਕੁਲ ਸਹੀ ਨਹੀਂ ਹੈ। ਸਭ ਤੋਂ ਤਾਜ਼ਾ ਉਦਾਹਰਣ ਕੋਵਿਡ -19 ਹੈ। ਇਸ ਨੂੰ ‘ਚੀਨੀ ਵਾਇਰਸ’ ਜਾਂ ‘ਵੁਹਾਨ ਵਾਇਰਸ’ ਕਿਹਾ ਜਾਂਦਾ ਹੈ, ਜੋ ਉੱਥੋਂ ਦੇ ਲੋਕਾਂ ਪ੍ਰਤੀ ਨਫ਼ਰਤ ਵਧਾਉਂਦਾ ਹੈ। ਸਾਜਾ ਨੇ ਪੱਤਰਕਾਰਾਂ ਨੂੰ ਭਾਰਤ ਵਿਚ ਕੋਰੋਨਾ ਮਹਾਮਾਰੀ ਦੀ ਰਿਪੋਰਟ ਵੇਲੇ ਵਾਧੂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਸਨੇ ਕਿਹਾ ਹੈ ਕਿ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ ਕਿ ‘ਇੰਡੀਅਨ ਵੇਰੀਐਂਟ’ ਵਰਗੇ ਸ਼ਬਦ ਬਿਲਕੁਲ ਨਾ ਵਰਤੇ ਜਾਂਣ।