Kabaddi player Kuljit Singh Kuljita : ਮੋਗਾ : ਕਬੱਡੀ ਖੇਡ ਪ੍ਰੇਮੀਆਂ ਲਈ ਦੁੱਖ ਭਰੀ ਖਬਰ ਹੈ ਕਿ ਕਬੱਡੀ ਵਿੱਚ ਵੱਡੀਆਂ ਮੱਲ੍ਹਾਂ ਮਾਰਨ ਵਾਲੇ ਖਿਡਾਰੀ ਕੁਲਜੀਤ ਸਿੰਘ ਕੁਲਜੀਤਾ ਦਾ ਇੰਗਲੈਂਡ ਵਿਚ ਦਿਹਾਂਤ ਹੋ ਗਿਆ। ਉਹ ਮੋਗਾ ਜ਼ਿਲ੍ਹੇ ਦੇ ਪਿੰਡ ਘੱਲ ਕਲਾਂ ਦੇ ਜੰਮਪਾਲ ਸੀ। ਕਬੱਡੀ ਖਿਡਾਰੀ ਦੀ ਮੌਤ ਦੀ ਖਬਰ ਮਿਲੇ ਹੀ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ। ਖਿਡਾਰੀ ਦੀ ਮੌਤ ਦਾ ਕਾਰਨ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ।

ਉਹ 20 ਸਾਲ ਪਹਿਲਾਂ ਇੰਗਲੈਂਡ ਆਪਣੇ ਪਰਿਵਾਰ ਸਮੇਤ ਇੰਗਲੈਂਡ ਵਿੱਚ ਚਲੇ ਗਏ ਅਤੇ ਉਥੇ ਹੀ ਵੱਸ ਗਏ ਸਨ। ਉਨ੍ਹਾਂ ਨੇ ਆਪਣੇ ਸਮੇਂ ਵਿੱਚ ਇਸ ਖੇਡ ਨੂੰ ਬਹੁਤ ਵਧੀਆ ਢੰਗ ਨਾਲ ਖੇਡਿਆ ਅਤੇ ਮਾਲਵੇ ਦੇ ਹਰ ਪਿੰਡ ਦੇ ਟੂਰਨਾਮੈਂਟ ‘ਚ ਆਪਣੀ ਖੇਡ ਦਾ ਪ੍ਰਦਰਸ਼ਨ ਹੀ ਨਹੀਂ ਸੀ ਕੀਤਾ ਸਗੋਂ ਹਰ ਟੂਰਨਾਮੈਂਟ ਆਪਣੇ ਨਾਂ ਕੀਤਾ। ਇੰਗਲੈਂਡ ਵਿਚ ਰਹਿਣ ਦੇ ਬਾਵਜੂਦ ਉਨ੍ਹਾਂ ਦਾ ਅਜੇ ਵੀ ਮੋਹ ਆਪਣੇ ਪਿੰਡ ਵਿੱਚ ਸੀ।






















