ਅਕਾਲੀ ਆਗੂ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਰੰਧਾਵਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਉਹ ਪੁੱਛਗਿਛ ਲਈ ਮਜੀਠਾ ਪੁਲਿਸ ਥਾਣੇ ਵਿਚ ਪੇਸ਼ ਹੋਣ ਪਹੁੰਚੇ ਸਨ ਤੇ ਉਥੇ 6 ਘੰਟਿਆਂ ਤੱਕ ਪੁੱਛਗਿਛ ਦੇ ਬਾਅਦ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਦੱਸ ਦੇਈਏ ਕਿ ਕੰਚਨਪ੍ਰੀਤ ਕੌਰ ਰੰਧਾਵਾ ਅਕਾਲੀ ਦਲ ਵੱਲੋਂ ਤਰਨਤਾਰਨ ਜ਼ਿਮਨੀ ਚੋਣ ਲੜਨ ਵਾਲੇ ਸੁਖਵਿੰਦਰ ਕੌਰ ਰੰਧਾਵਾ ਦੀ ਧੀ ਹਨ। ਤਰਨਤਾਰਨ ਜ਼ਿਮਨੀ ਚੋਣ ਦੌਰਾਨ ਕੰਚਨਪ੍ਰੀਤ ਕੌਰ ‘ਤੇ ਵੱਖ-ਵੱਖ ਥਾਣਿਆਂ ‘ਚ 4 ਪਰਚੇ ਦਰਜ ਹੋਏ ਸਨ ਤੇ ਪੁਲਿਸ ਨੇ ਪੇਸ਼ ਹੋਣ ਲਈ ਦੋ ਦਿਨਾਂ ਦੀ ਮੋਹਲਤ ਦਿੱਤੀ ਸੀ।
ਵਿਰਸਾ ਸਿੰਘ ਵਲਟੋਹਾ ਕੰਚਨਪ੍ਰੀਤ ਕੌਰ ਰੰਧਾਵਾ ਦੀ ਗ੍ਰਿਫਤਾਰੀ ‘ਤੇ ਭੜਕੇ ਹਨ। ਉਨ੍ਹਾਂ ਕਿਹਾ ਕਿ ਰਾਜਨੀਤੀ ‘ਚ ਅੱਗੇ ਵਧਣ ਲਈ ਇੱਕ ਬੱਚੀ ਨੂੰ ਪ੍ਰਚਾਰ ਕਰਨ ਤੋਂ ਰੋਕਣ ਲਈ ਕੇਸਾਂ ਚ ਉਲਝਾਇਆ ਜਾ ਰਿਹਾ। ਸਾਨੂੰ ਤੇ ਕੰਚਨਪ੍ਰੀਤ ਨੂੰ ਮਾਨਯੋਗ ਅਦਾਲਤ ‘ਤੇ ਭਰੋਸਾ ਹੈ। ਕੰਚਨਪ੍ਰੀਤ ਪੂਰੀ ਤਰ੍ਹਾਂ ਚੜ੍ਹਦੀ ਕਲਾ ‘ਚ ਹੈ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਉਸਦੇ ਨਾਲ ਖੜ੍ਹਾ ਹੈ। ਕੰਚਨਪ੍ਰੀਤ ਕੌਰ ਰੰਧਾਵਾ 2027 ‘ਚ MLA ਜ਼ਰੂਰ ਬਣੇਗੀ। ਇਸ ਦੇ ਨਾਲ ਹੀ ਮਜੀਠਾ ਥਾਣੇ ‘ਚ ਪੇਸ਼ ਹੋਏ ਕੰਚਨਪ੍ਰੀਤ ਕੌਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮੈਂ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਨ ਆਈ ਹਾਂ। ਮੈਨੂੰ ਮਾਨਯੋਗ ਅਦਾਲਤ ‘ਤੇ ਪੂਰਾ ਯਕੀਨ ਹੈ, ਜੋ ਵੀ ਹੋਵੇਗਾ ਵਧੀਆ ਹੀ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
























