ਨਵੀਂ ਦਿੱਲੀ ਦੇ ਰਹਿਣ ਵਾਲੇ ਡਿਜ਼ਾਈਨਰ ਆਕਿਬ ਵਾਨੀ ਨੂੰ ਅੱਜ ਸਾਰੀ ਦੁਨੀਆਂ ਜਾਣਦੀ ਹੈ। ਆਕਿਬ ਵਾਨੀ ਨੂੰ ਐਡੀਡਾਸ ਨੇ ਪਿਛਲੇ ਸਾਲ ਦਸੰਬਰ ਵਿੱਚ ਕੰਮ ਦਿੱਤਾ ਸੀ। ਇਹ ਕੰਮ ਭਾਰਤ ਵਿੱਚ ਸਭ ਤੋਂ ਪ੍ਰਸਿੱਧ ਖੇਡ ਕ੍ਰਿਕਟ ਜਰਸੀ ਨੂੰ ਡਿਜ਼ਾਈਨ ਕਰਨ ਦਾ ਸੀ । ਆਕਿਬ ਕਈ ਵਾਰ ਐਡੀਡਾਸ ਨਾਲ ਕੰਮ ਕਰ ਚੁੱਕੇ ਹਨ ਪਰ ਇਹ ਉਸ ਤੋਂ ਵੀ ਵੱਡਾ ਕੰਮ ਸੀ। ਆਕਿਬ ਦਾ ਕਹਿਣਾ ਹੈ ਕਿ ਪ੍ਰੋਜੈਕਟ ਦਿੰਦੇ ਸਮੇਂ ਐਡੀਡਾਸ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਇਸ ਵਾਰ ਕੁਝ ਵੱਡਾ ਡਿਜ਼ਾਈਨ ਕਰਨਾ ਹੈ। ਇਸ ਸਾਲ ਜਨਵਰੀ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਨੇ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਡਿਜ਼ਾਈਨ ਕਰਨੀ ਹੈ।
ਆਕਿਬ ਦਾ ਮੰਨਣਾ ਹੈ ਕਿ ਇਹ ਉਸ ਲਈ ਸਭ ਤੋਂ ਵੱਡਾ ਮੌਕਾ ਸੀ, ਕਿਉਂਕਿ ਐਡੀਡਾਸ ਨੇ ਉਸ ਨੂੰ ਜਰਸੀ ਡਿਜ਼ਾਈਨ ਕਰਨ ਲਈ ਚੁਣਿਆ ਸੀ, ਜਦਕਿ ਐਡੀਡਾਸ ਆਪਣੇ ਪੈਸਿਆਂ ਨਾਲ ਦੁਨੀਆ ਦੇ ਕਿਸੇ ਵੀ ਵੱਡੇ ਡਿਜ਼ਾਈਨਰ ਨੂੰ ਇਹ ਪ੍ਰੋਜੈਕਟ ਦੇ ਸਕਦਾ ਸੀ। ਆਕਿਬ ਦਾ ਕਹਿਣਾ ਹੈ ਕਿ ਬਚਪਨ ਵਿੱਚ ਉਸ ਨੇ ਵੀ ਹਰ ਭਾਰਤੀ ਦੀ ਤਰ੍ਹਾਂ ਕ੍ਰਿਕਟ ਖੇਡੀ ਹੈ । ਇਸ ਕਾਰਨ ਉਨ੍ਹਾਂ ਲਈ ਭਾਰਤੀ ਕ੍ਰਿਕਟ ਟੀਮ ਦੀ ਜਰਸੀ ਬਣਾਉਣਾ ਭਾਵੁਕ ਕਰਨ ਵਾਲਾ ਸੀ । ਉਹ ਦੱਸਦੇ ਹਨ ਕਿ ਮੈਨੂੰ ਲੱਗਿਆ ਕਿ ਮੈਂ ਆਪਣੇ ਦੇਸ਼ ਦੀ ਪ੍ਰਤੀਨਿਧਤਾ ਕਰ ਰਿਹਾ ਹਾਂ । ਰਾਸ਼ਟਰੀ ਟੀਮ ਦੀ ਜਰਸੀ ਬਣਾਉਂਦੇ ਸਮੇਂ ਮੈਨੂੰ ਮਾਣ ਮਹਿਸੂਸ ਹੋ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ ਵਿਚ ਬਦਲੇਗਾ ਮੌਸਮ ਦਾ ਮਿਜ਼ਾਜ਼, 24 ਤੋਂ 29 ਜੂਨ ਤੱਕ ਬਣੇ ਮੀਂਹ ਦੇ ਆਸਾਰ
32 ਸਾਲਾ ਆਕਿਬ ਬਚਪਨ ਤੋਂ ਹੀ ਆਰਟ ਅਤੇ ਡਿਜ਼ਾਈਨ ਨਾਲ ਆਕਰਸ਼ਿਤ ਹੁੰਦੇ ਸੀ। ਉਸਦਾ ਜਨਮ ਦਿੱਲੀ ਵਿੱਚ ਹੋਇਆ ਹੈ ਅਤੇ ਉਸਨੇ ਆਪਣੀ ਪੜ੍ਹਾਈ ਵੀ ਦਿੱਲੀ ਤੋਂ ਹੀ ਪੂਰੀ ਕੀਤੀ । ਹਾਲਾਂਕਿ ਆਕਿਬ ਕਸ਼ਮੀਰ ਦਾ ਰਹਿਣ ਵਾਲਾ ਹੈ। ਕਿਸੇ ਹੋਰ ਭਾਰਤੀ ਮਾਪਿਆਂ ਵਾਂਗ, ਆਕਿਬ ਦੇ ਮਾਤਾ-ਪਿਤਾ ਚਾਹੁੰਦੇ ਸਨ ਕਿ ਉਹ ਡਾਕਟਰ ਜਾਂ ਇੰਜੀਨੀਅਰ ਬਣੇ। ਹਾਲਾਂਕਿ, ਆਕਿਬ ਪੜ੍ਹਾਈ ਵਿੱਚ ਬਹੁਤਾ ਚੰਗਾ ਨਹੀਂ ਸੀ। ਉਹ 11ਵੀਂ ਵਿੱਚ ਦੋ ਵਾਰ ਫੇਲ੍ਹ ਹੋ ਗਿਆ । ਇਸ ਤੋਂ ਬਾਅਦ ਉਸ ਨੇ ਕਾਲਜ ਦਾ ਮੂੰਹ ਤੱਕ ਨਹੀਂ ਦੇਖਿਆ। ਉਸ ਸਮੇਂ ਨੂੰ ਯਾਦ ਕਰਦੇ ਹੋਏ ਉਸਨੇ ਕਿਹਾ ਕਿ ਮੈਨੂੰ ਲੱਗਣ ਲੱਗ ਗਿਆ ਸੀ ਕਿ ਮੈਂ ਆਪਣੇ ਮਾਤਾ-ਪਿਤਾ ਲਈ ਸਿਰਫ਼ ਇੱਕ ਨਿਰਾਸ਼ਾ ਹਾਂ। ਮੇਰੇ ਰਿਸ਼ਤੇਦਾਰ ਮੇਰੇ ਨਾਲ ਬੁਰਾ ਸਲੂਕ ਕਰਦੇ ਸਨ ਅਤੇ ਮੈਨੂੰ ਕਈ ਨਾਮਾਂ ਨਾਲ ਬੁਲਾਉਂਦੇ ਸਨ । ਇਸ ਤੋਂ ਬਾਅਦ ਮੈਂ ਆਪਣੇ ਮਨ ਦਾ ਰਸਤਾ ਚੁਣਿਆ ਅਤੇ ਆਪਣਾ ਧਿਆਨ ਹੋਰ ਚੀਜ਼ਾਂ ਤੋਂ ਹਟਾ ਲਿਆ।
ਦੱਸ ਦੇਈਏ ਕਿ ਭਾਰਤੀ ਜਰਸੀ ਡਿਜ਼ਾਈਨ ਕਰਨ ਵਾਲੇ ਆਕਿਬ ਨੇ ਕੋਈ ਵੀ ਡਿਜ਼ਾਈਨਿੰਗ ਦਾ ਕੋਰਸ ਨਹੀਂ ਕੀਤਾ ਹੈ ਅਤੇ ਨਾ ਹੀ ਉਹ ਉਸਦੇ ਲਈ ਕਾਲਜ ਗਿਆ। ਉਸ ਦਾ ਕਹਿਣਾ ਹੈ ਕਿ ਉਸ ਨੇ ਖੁਦ ਤੋਂ ਅਤੇ ਯੂ-ਟਿਊਬ ਤੋਂ ਡਿਜ਼ਾਈਨਿੰਗ ਸਿੱਖੀ ਹੈ। 2018 ਵਿੱਚ ਆਕਿਬ ਨੇ ਦਿੱਲੀ ਵਿੱਚ ਆਪਣਾ ਸਟੂਡੀਓ ਖੋਲ੍ਹਿਆ, ਜਿਸ ਤੋਂ ਬਾਅਦ ਉਸਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਵੀਡੀਓ ਲਈ ਕਲਿੱਕ ਕਰੋ -: