ਪੰਜਾਬ ਵਿਚ ਹੜ੍ਹ ਨਾਲ ਹਾਲਾਤ ਅਜੇ ਵੀ ਗੰਭੀਰ ਹਨ। ਅੰਮ੍ਰਿਤਸਰ, ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਵਿਚ ਰਾਵੀ ਤੇ ਸਤਲੁਜ ਦਾ ਪਾਣੀ ਚੜ੍ਹਿਆ ਹੋਇਆ ਹੈ। ਅੰਮ੍ਰਿਤਸਰ ਦੇ 140 ਪਿੰਡ ਅਜੇ ਵੀ ਹੜ੍ਹ ਦੀ ਚਪੇਟ ਵਿਚ ਹਨ।
ਮੌਸਮ ਵਿਭਾਗ ਨੇ ਮਾਨਸਾ, ਸੰਗਰੂਰ ਤੇ ਬਰਨਾਲਾ ਜ਼ਿਲ੍ਹਿਆਂ ਵਿਚ ਸਵੇਰੇ 9 ਵਜੇ ਤੱਕ ਤੇਜ਼ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਆਸ-ਪਾਸ ਦੇ ਇਲਾਕਿਆਂ ਵਿਚ ਵੀ ਹਲਕੇ ਮੀਂਹ ਦੀ ਸੰਭਾਵਾ ਹੈ ਜਿਸ ਨਾਲ ਰਾਹਤ ਕੰਮਾਂ ਵਿਚ ਮੁਸ਼ਕਲ ਵਧ ਸਕਦੀ ਹੈ। ਹਾਲਾਂਕਿ ਹੁਣ ਮੀਂਹ ਘਟਣ ਨਾਲ ਕਈ ਹੜ੍ਹਗ੍ਰਸਤ ਇਲਾਕਿਆਂ ਵਿਚ ਪਾਣੀ ਦਾ ਪੱਧਰ ਘੱਟ ਹੋਣ ਲੱਗਾ ਹੈ ਫਿਰ ਵੀ ਸਤਲੁਜ ਤੇ ਘੱਗਰ ਨਦੀ ਉਫਾਨ ‘ਤੇ ਹਨ।
ਪੰਜਾਬ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚ ਰਹੇ ਹਨ। ਉਹ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਤੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈਣਗੇ ਇਸ ਮੌਕੇ ਉਨ੍ਹਾਂ ਨਾਲ CM ਭਗਵੰਤ ਮਾਨ ਵੀ ਮੌਜੂਦ ਰਹਿਣਗੇ। CM ਮਾਨ ਤੇ ਕੇਜਰੀਵਾਲ ਹੜ੍ਹ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਨਗੇ।
ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਤੇ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਅੱਜ ਪੰਜਾਬ ਪਹੁੰਚ ਰਹੇ ਹਨ। ਸੂਬੇ ਵਿਚ ਸਭ ਤੋਂ ਵੱਧ ਨੁਕਸਾਨ ਇਸ ਸਾਲ ਰਾਵੀ ਨੇ ਪਹੁੰਚਾਇਆ। ਕਈ ਪਿੰਡਾਂ ਵਿਚ ਹੜ੍ਹ ਦਾ ਪਾਣੀ ਹੇਠਾਂ ਡਿੱਗਿਆ ਹੈ ਤੇ ਨੁਕਸਾਨ ਸਾਹਮਣੇ ਆਉਣ ਲੱਗਾ ਹੈ। ਲੋਕਾਂ ਦੇ ਘਰਾਂ ਵਿਚ ਰੇਤ ਇਕੱਠਾ ਹੋ ਚੁੱਕੀ ਹੈ। ਖੇਤਾਂ ਵਿਚ ਫਸਲਾਂ ਰੇਤ ਦੀ ਚਪੇਟ ਵਿਚ ਹਨ।
ਇਹ ਵੀ ਪੜ੍ਹੋ : ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ‘ਚ ABVP ਦੀ ਵੱਡੀ ਜਿੱਤ, ਗੌਰਵਵੀਰ ਬਣੇ PU ਦੇ ਨਵੇਂ ਪ੍ਰਧਾਨ
ਅੰਮ੍ਰਿਤਸਰ ਤੋਂ ਲੈ ਕੇ ਤਰਨਤਾਰਨ ਤੱਕ ਕੁੱਲ 23 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਵਿਚ ਬਰਨਾਲਾ, ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਲੁਧਿਆਣਾ, ਮਾਲੇਰਕੋਟਲਾ, ਮਾਨਸਾ, ਮੋਗਾ, ਪਠਾਨਕੋਟ, ਪਟਿਆਲਾ, ਰੂਪਨਗਰ, ਨਵਾਂਸ਼ਹਿਰ, ਮੋਹਾਲੀ, ਸੰਗਰੂਰ ਤੇ ਮੁਕਤਸਰ ਹਨ। ਸੂਬੇ ਦੇ 1655 ਪਿੰਡ ਹੜ੍ਹ ਦੀ ਚਪੇਟ ਵਿਚ ਹਨ। ਅੰਮ੍ਰਿਤਸਰ ਦੇ 390, ਗੁਰਦਾਸਪੁਰ ਦੇ 324, ਬਰਨਾਲਾ ਦੇ 37, ਬਠਿੰਡਾ ਦੇ 13, ਫਿਰੋਜ਼ਪੁਰ ਦੇ 111, ਹੁਸ਼ਿਆਰਪੁਰ ਦੇ 121, ਕਪੂਰਥਲਾ ਦੇ 178, ਲੁਧਿਆਣਾ ਦੇ 216 ਤੇ ਮਾਨਸਾ ਦੇ 114 ਪਿੰਡ ਸਭ ਤੋਂ ਵੱਧ ਪ੍ਰਭਾਵਿਤ ਹਨ। ਇਸ ਤੋਂ ਇਲਾਵਾ ਪਟਿਆਲਾ ਵਿਚ 29, ਰੂਪਨਗਰ ਵਿਚ 3 ਤੇ ਤਰਨਤਾਰਨ ਵਿਚ 70 ਪਿੰਡ ਪਾਣੀ ਨਾਲ ਘਿਰੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -:
























