ਕੌਮਾਂਤਰੀ ਰੈਸਲਰ ‘ਦਿ ਗ੍ਰੇਟ ਖਲੀ’ ਦਿਲੀਪ ਸਿੰਘਾ ਨੇ ਹਾਲ ਹੀ ਵਿੱਚ ਜਲੰਧਰ ਤੋਂ ਕਰਨਾਲ ਜਾਣ ਵੇਲੇ ਟੋਲ ਪਲਾਜ਼ਾ ‘ਤੇ ਕਰਮਚਾਰੀਆਂ ਵੱਲੋਂ ਇਲਜ਼ਾਮ ਲਾ ਕੇ ਵੀਡੀਓ ਵਾਇਰਲ ਕਰਨ ਦੇ ਮਾਮਲੇ ਵਿੱਚ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਦਲੀਪ ਸਿੰਘ ਰਾਣਾ ਨੇ ਕਿਹਾ ਕਿ ਮੇਰੇ ਹੀ ਦੇਸ਼ ਵਿੱਚ ਦਿਨ-ਦਿਹਾੜੇ ਮੇਰੇ ਨਾਲ ਇਸ ਤਰ੍ਹਾਂ ਦੀ ਘਟਨਾ ਹੋਣ ਬਾਰੇ ਮੈਂ ਕਦੇ ਵੀ ਕਲਪਨਾ ਨਹੀਂ ਕੀਤੀ ਸੀ। ਇਸ ਘਟਨਾ ਤੋਂ ਬਾਅਦ ਮੇਰਾ ਪਰਿਵਾਰ, ਮੇਰੇ ਦੋਸਤ ਤੇ ਮੇਰੇ ਪ੍ਰਸ਼ੰਸਕ ਕਾਫੀ ਰੋਹ ਵਿੱਚ ਹਨ ਤੇ ਨਿਰਾਸ਼ ਹਨ। ਇਸ ਲਈ ਪ੍ਰਸ਼ਾਸਨ ਤੋਂ ਬੇਨਤੀ ਹੈ ਕ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂਕਿ ਆਉਣ ਵਾਲੇ ਸਮੇਂ ਵਿੱਚ ਅਜਿਹਾ ਵਤੀਰਾ ਨਾ ਹੋਵੇ।
ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਖਲੀ ਨੇ ਕਿਹਾ ਕਿ ਮੈਂ ਅੰਤਰਰਾਸ਼ਟਰੀ ਪਹਿਲਵਾਨ ਹਾਂ, WWE ਵਰਗੇ ਅਨੇਕ ਅੰਤਰਰਾਸ਼ਟਰੀ ਮੰਚਾਂ ‘ਤੇ ਪੰਜਾਬ ਤੇ ਦੇਸ਼ ਦਾ ਨਾਂ ਰੋਸ਼ਣ ਕਰ ਚੁੱਕਾ ਹਾਂ। ਉਨ੍ਹਾਂ ਕਿਹਾ ਕਿ ਜਲੰਧਰ ਤੋਂ ਕਰਨਾਲ ਜਾਣ ਵੇਲੇ ਰਾਹ ਵਿੱਚ ਫਿਲੌਰ ਦਾ ਟੋਲ ਕਰਮਚਾਰੀ ਮੈਨੂੰ ਦੇਖਦੇ ਹੀ ਸੈਲਫੀ ਫੋਟੋ ਲੈਣ ਲਈ, ਮੇਰੀ ਗੱਡੀ ਦੇ ਅੰਦਰ ਤੱਕ ਵੜਨ ਦੀ ਕੋਸ਼ਿਸ਼ ਕਰਨ ਲੱਗ ਪਿਆ ਤੇ ਮੇਰੇ ਮ੍ਹਾ ਕਰਨ ‘ਤੇ ਉਹ ਮੇਰੇ ਨਾਲ ਬਦਤਮੀਜ਼ੀ ਨਾਲ ਬੋਲਣ ਲੱਗ ਪਿਆ ਤੇ ਇਥੋਂ ਤੱਕ ਕਹਿਣ ਲੱਗ ਗਿਆ ਕਿ ਬਿਨਾਂ ਫੋਟੋ ਖਿੱਚੇ ਤਾਂ ਤੈਨੂੰ ਜਾਣ ਨਹੀਂ ਦੇਣਾ।
ਖਲੀ ਨੇ ਕਿਹਾ ਕਿ ਉਹਦਾ ਮਾੜਾ ਵਤੀਰਾ ਵੇਖ ਕੇ ਹੀ ਮੈਂ ਫੋਟੋ ਲੈਣ ਲਈ ਮਨ੍ਹਾ ਕੀਤਾ ਸੀ, ਉਸ ਤੋਂ ਤੁਰੰਤ ਬਾਅਦ ਮੈਂ ਟੋਲ ਕਰਮਚਾਰੀਆਂ ਨੂੰ ਮੈਨੂੰ ਉਥੋਂ ਾਣ ਦੇਣ ਲਈ ਆਖਿਆ, ਉਸ ਵੇਲੇ ਉਸ ਕਰਮਚਾਰੀ ਨੇ ਆਪਣੇ ਸਹਿਕਰਮਚਾਰੀਆਂ ਨੂੰ ਬੁਲਾ ਕੇ ਮੇਰੀ ਗੱਡੀ ਸੜਕ ਵਿਚਕਾਰ ਰੁਕਵਾ ਲਈ ਤੇ ਮੈਨੂੰ ਗਾਲ੍ਹਾਂ ਕੱਢੀਆਂ ਤੇ ਲੱਤਾਂ ਤੋੜਨ ਦੀਆਂ ਧਮਕੀਆਂ ਦਿੱਤੀਆਂ ਤੇ ਆਪਣੀ ਗਲਤੀ ਲੁਕਾਉਣ ਲਈ ਮੇਰੇ ‘ਤੇ ਇਲਜ਼ਾਮ ਵੀ ਲਗਾਏ। ਹਾਲਾਂਕਿ ਉਥੇ ਕਾਨੂੰ ਵਿਵਸਥਾ ਬਣਾਉਣ ਲਈ ਪ੍ਰਸ਼ਾਸਨ ਵੀ ਉਥੇ ਮੌਜੂਦ ਰਿਹਾ। ਉਨ੍ਹਾਂ ਕਿਹਾ ਕਿ ਫਿਰ ਵੀ ਇੱਦਾਂ ਗੁੰਡਾਗਰਦੀ ਕਿਉਂ, ਦਿਨ-ਦਿਹਾੜੇ ਇਸ ਤਰ੍ਹਾਂ ਧਮਕੀਆਂ ਦੇਣੀਆਂ ਕਿਹੜੇ ਵਿਹਾਰ ਦੇ ਪ੍ਰਤੀਕ ਆ।
ਵੀਡੀਓ ਲਈ ਕਲਿੱਕ ਕਰੋ -: