ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਭਾਰਤ ਦੀ ਆਪਣੀ ਪਹਿਲੀ ਰਾਜ ਯਾਤਰਾ ‘ਤੇ ਹਨ। ਸਿਹਾਮੋਨੀ ਸੋਮਵਾਰ ਨੂੰ ਨਵੀਂ ਦਿੱਲੀ ਪਹੁੰਚੇ ਸਨ। ਮੰਗਲਵਾਰ ਸਵੇਰੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜਾ ਸਿਹਾਮੋਨੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੰਬੋਡੀਆ ਦੇ ਰਾਜਾ ਸਿਹਾਮੋਨੀ ਨੂੰ ਰਾਸ਼ਟਰਪਤੀ ਭਵਨ ਵਿਖੇ ਗਾਰਡ ਆਫ਼ ਆਨਰ ਨਾਲ ਸਨਮਾਨਿਤ ਕੀਤਾ ਗਿਆ।
ਕੰਬੋਡੀਆ ਦੇ ਰਾਜਾ ਨਰੋਦੋਮ ਸਿਹਾਮੋਨੀ ਦਾ ਇਹ ਦੌਰਾ ਭਾਰਤ ਅਤੇ ਕੰਬੋਡੀਆ ਦਰਮਿਆਨ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾਉਣ ਲਈ ਕੀਤਾ ਜਾ ਰਿਹਾ ਹੈ। ਨਰੋਦੋਮ ਸਿਹਾਮੋਨੀ ਨੇ ਮੰਗਲਵਾਰ ਨੂੰ ਪਹਿਲਾ ਰਾਸ਼ਟਰਪਤੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ‘ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਮੰਤਰੀਆਂ ਸਮੇਤ ਕਈ ਪਤਵੰਤਿਆਂ ਨਾਲ ਵੀ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਮਹਿਲਾ ਨੂੰ ਥੱਪੜ ਮਾਰਨਾ ਪੁਲਿਸ ਮੁਲਾਜ਼ਮ ਨੂੰ ਪਿਆ ਭਾਰੀ, ਕੀਤਾ ਗਿਆ ਮੁਅੱਤਲ
ਮੰਤਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੰਬੋਡੀਆ ਦੇ ਰਾਜਾ ਨੋਰੋਦਮ ਸਿਹਾਮੋਨੀ ਨੇ ਰਾਜਘਾਟ ‘ਤੇ ਮਹਾਤਮਾ ਗਾਂਧੀ ਦੇ ਸਮਾਰਕ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਮਹੱਤਵਪੂਰਨ ਗੱਲ ਇਹ ਹੈ ਕਿ ਕੇਂਦਰੀ ਵਿਦੇਸ਼ ਰਾਜ ਮੰਤਰੀ ਰਾਜਕੁਮਾਰ ਰੰਜਨ ਸਿੰਘ ਨੇ ਨਵੀਂ ਦਿੱਲੀ ਦੇ ਪਾਲਮ ਏਅਰ ਫੋਰਸ ਸੈਂਟਰ ਵਿਖੇ ਕੰਬੋਡੀਆ ਦੇ ਬਾਦਸ਼ਾਹ ਦਾ ਸਵਾਗਤ ਕੀਤਾ। ਕੰਬੋਡੀਆ ਦੇ ਰਾਜੇ ਦੇ ਨਾਲ 27 ਮੈਂਬਰੀ ਉੱਚ ਪੱਧਰੀ ਵਫ਼ਦ ਵੀ ਹੈ, ਜਿਸ ਵਿੱਚ ਮਹਿਲ ਮੰਤਰੀ, ਵਿਦੇਸ਼ ਮੰਤਰੀ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: