ਜਲੰਧਰ : ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਿਵੇਂ-ਜਿਵੇਂ ਘਟਦਾ ਜਾ ਰਿਹਾ ਹੈ, ਬਲੈਕ ਫੰਗਸ ਨੇ ਹੁਣ ਆਪਣਾ ਕਹਿਰ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਬਿਮਾਰੀ ਨੂੰ ਕਾਬੂ ਕਰਨ ਲਈ WHO ਵੱਲੋਂ ਕੋਈ ਗਾਈਡਲਾਈਨ ਅਤੇ ਦਵਾਈ ਸ਼ੁਰੂ ਨਹੀਂ ਕੀਤੀ ਗਈ ਹੈ, ਅਜਿਹੀ ਸਥਿਤੀ ਵਿੱਚ ਇੱਕ ਹੋਰ ਖਤਰੇ ਨੇ ਦਸਤਕ ਦੇ ਦਿੱਤੀ ਹੈ।
ਜਲੰਧਰ ਵਿੱਚ ਅੱਜ ਗ੍ਰੀਨ ਫੰਗਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ। ਸੈਕਰਡ ਹਾਰਟ ਹਸਪਤਾਲ ਵਿਚ 62 ਸਾਲਾ ਮਰੀਜ਼ ਦਾ ਪਤਾ ਲੱਗਿਆ ਹੈ। ਹਸਪਤਾਲ ਦੀ ਪ੍ਰਿੰਸੀਪਲ ਪ੍ਰਸ਼ਾਸਕ ਸਿਸਟਰ ਗ੍ਰੇਸ ਪਮਕੁਡੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ ਨੂੰ 13 ਤਰੀਕ ਨੂੰ ਸੈਕਰਡ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਕਲਾਕਾਰ ਦੀ ‘ਫਲਾਇੰਗ ਸਿੱਖ’ ਨੂੰ ਵਿਲੱਖਣ ਸ਼ਰਧਾਂਜਲੀ, ਖੰਭ ‘ਤੇ ਬਣਾਈ ਮਿਲਖਾ ਸਿੰਘ ਦੀ ਤਸਵੀਰ
ਉਸ ਨੂੰ ਸਾਹ ਲੈਣ ਵਿਚ ਮੁਸ਼ਕਲ ਆ ਰਹੀ ਸੀ। ਇਸ ਮਰੀਜ਼ ਨੂੰ ਕੋਰੋਨਾ ਹੋਇਆ ਸੀ ਤੇ ਇਸ ਦਾ ਇਲਾਜ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਕੀਤਾ ਗਿਆ ਸੀ। ਪਿਛਲੇ ਕੁੱਝ ਦਿਨਾਂ ਤੋਂ ਪੀੜਤ ਨੂੰ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਸੀ, ਜਿਸ ਕਰਕੇ ਉਸ ਨੂੰ ਜਲੰਧਰ ਦੇ ਸੈਕਰਡ ਹਾਰਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਾਂਚ ਤੋਂ ਬਾਅਦ ਮਰੀਜ਼ ਦੇ ਫੇਫੜਿਆਂ ਵਿੱਚ ਗ੍ਰੀਨ ਫੰਗਸ ਦੀ ਪੁਸ਼ਟੀ ਹੋਈ ਹੈ। ਇਸ ਸਮੇਂ ਮਰੀਜ਼ ਨੂੰ ਆਈ.ਸੀ.ਯੂ. ਵਿਚ ਰੱਖਿਆ ਗਿਆ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ।