ਤਰਨਤਾਰਨ ਵਿਧਾਨ ਸਭਾ ਸੀਟ ਆਮ ਆਦਮੀ ਪਾਰਟੀ ਨੇ ਜਿੱਤ ਲਈ ਹੈ। ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਨੇ 12091 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੂੰ ਕੁੱਲ 42649 ਵੋਟਾਂ ਮਿਲੀਆਂ। ਹਰਮੀਤ ਸੰਧੂ ਚੌਥੀ ਵਾਰ ਇਥੋਂ ਵਿਧਾਇਕ ਚੁਣੇ ਗਏ ਹਨ।
AAP ਦੀ ਜਿੱਤ ਨੂੰ ਲੈ ਕੇ MLA ਕੁਲਦੀਪ ਧਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ CM ਭਗਵੰਤ ਮਾਨ ਦੀਆਂ ਵਿਕਾਸ ਨੀਤੀਆਂ ‘ਤੇ ਮੋਹਰ ਲਗਾਈ ਹੈ । ਮਾਝੇ ਵਾਲਿਆਂ ਨੂੰ ਕਾਂਗਰਸ ਤੇ BJP ਨੂੰ ਬੁਰੀ ਤਰ੍ਹਾਂ ਨਕਾਰਿਆ ਹੈ। 2027 ਦੀਆਂ ਚੋਣਾਂ ‘ਚ ਲੋਕ ਇਨ੍ਹਾਂ ਨੂੰ ਨੇੜੇ ਵੀ ਨਹੀਂ ਲੱਗਣ ਦੇਣਗੇ। ਇਹ 2027 ਦਾ ਸੈਮੀਫਾਈਨਲ ਸੀ। 2027 ‘ਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ। ਇਥੇ ਇਹ ਵੀ ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਕੁਲਦੀਪ ਧਾਲੀਵਾਲ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਹੈ। ਉਨ੍ਹਾਂ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਬਲਾ/ਸਟ ਨਾਲ ਜੁੜੀ ਤੀਜੀ ਕਾਰ ਵੀ ਮਿਲੀ, ਫਰੀਦਾਬਾਦ ਦੀ ਯੂਨੀਵਰਸਿਟੀ ਅੰਦਰੋਂ ਹੋਈ ਬਰਾਮਦ
ਜ਼ਿਕਰਯੋਗ ਹੈ ਕਿ ਦੂਜੇ ਨੰਬਰ ‘ਤੇ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਰੰਧਾਵਾ ਰਹੀ ਜਿਨ੍ਹਾਂ ਨੂੰ 30,558 ਵੋਟਾਂ ਮਿਲੀਆਂ। ਤੀਜੇ ਨੰਬਰ ‘ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨੀਦਪ ਸਿੰਘ ਖਾਲਸਾ ਨੂੰ 19620 ਵੋਟਾਂ ਮਿਲੀਆਂ। ਕਾਂਗਰਸ ਚੌਥੇ ਨੰਬਰ ‘ਤੇ ਰਹੀ। ਉਸ ਨੂੰ 15078 ਵੋਟ ਮਿਲੇ। ਭਾਜਪਾ ਉਮੀਦਵਾਰ 10 ਹਜ਼ਾਰ ਦਾ ਅੰਕੜਾ ਵੀ ਨਹੀਂ ਛੂਹ ਸਕੀ। ਉਨ੍ਹਾਂ ਨੂੰ 6239 ਵੋਟਾਂ ਮਿਲੀਆਂ।
ਵੀਡੀਓ ਲਈ ਕਲਿੱਕ ਕਰੋ -:
























