ਹਰਿਆਣਾ ਦੇ ਅੰਬਾਲਾ ਕੈਂਟ ਰੇਲਵੇ ਸਟੇਸ਼ਨ ‘ਤੇ ਰੇਲਵੇ ਪੁਲਿਸ ਬਲ (RPF) ਦੀ ਮਹਿਲਾ ਕਾਂਸਟੇਬਲ ਨੇ ਸਮਝਦਾਰੀ ਦਿਖਾਉਂਦੇ ਹੋਏ ਸੁਰੱਖਿਅਤ ਡਲਿਵਰੀ ਕਰਵਾ ਕੇ ਮਾਂ ਅਤੇ ਬੱਚੇ ਦੀ ਜਾਨ ਬਚਾਈ ਹੈ। ਜਣੇਪੇ ਤੋਂ ਬਾਅਦ ,RPF ਨੇ ਐਂਬੂਲੈਂਸ ਦੀ ਮਦਦ ਨਾਲ ਜੱਚਾ-ਬੱਚੇ ਨੂੰ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ। ਦੋਵੇਂ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਸ ਤੋਂ ਬਾਅਦ ਪਰਿਵਾਰ ਆਪਣੀ ਮਰਜ਼ੀ ਮੁਤਾਬਕ ਜੱਚਾ-ਬੱਚਾ ਨੂੰ ਆਪਣੇ ਨਾਲ ਲੈ ਗਿਆ।
ਦਰਅਸਲ, SI ਵਿਜੇਂਦਰ ਸਿੰਘ, ASI ਰਾਜੇਸ਼ ਕੁਮਾਰ ਮੰਗਲਵਾਰ-ਬੁੱਧਵਾਰ ਦੀ ਰਾਤ 2 ਵਜੇ ਗਸ਼ਤ ‘ਤੇ ਸਨ। ਇਸੇ ਦੌਰਾਨ ਪਲੇਟਫਾਰਮ ਨੰਬਰ-7 ਤੋਂ ਕਾਂਸਟੇਬਲ ਰਾਜੇਸ਼ ਕੁਮਾਰ ਨੇ ਦੱਸਿਆ ਕਿ ਇੱਕ ਮਹਿਲਾ ਯਾਤਰੀ ਜਣੇਪੇ ਦੀ ਦਰਦ ਤੋਂ ਪੀੜਤ ਹੈ। ਸੂਚਨਾ ਮਿਲਦੇ ਹੀ ਮਹਿਲਾ ਕਾਂਸਟੇਬਲ LCT ਰੇਣੂ ਮੌਕੇ ‘ਤੇ ਪਹੁੰਚ ਗਈ। ਕਾਂਸਟੇਬਲ ਰੇਣੂ ਨੇ ਆਖਰੀ ਸਮੇਂ ‘ਤੇ ਸਮਝਦਾਰੀ ਦਿਖਾਉਂਦੇ ਹੋਏ ਡਾਕਟਰਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸੁਰੱਖਿਅਤ ਡਲਿਵਰੀ ਕਰਵਾਈ।
ਇਹ ਵੀ ਪੜ੍ਹੋ : ਪੰਜਾਬ ‘ਚ ਚਾਈਨਾ ਡੋਰ ਦੀ ਵਰਤੋਂ ਤੇ ਪਾਬੰਧੀ, ਨਿਯਮ ਦੀ ਉਲੰਘਣਾ ਕਰਨ ‘ਤੇ ਹੋਵੇਗੀ 5 ਸਾਲ ਤੱਕ ਦੀ ਕੈਦ
RPF ਦੇ ਇੰਸਪੈਕਟਰ ਜਾਵੇਦ ਖਾਨ ਨੇ ਦੱਸਿਆ ਕਿ ਜੱਚਾ-ਬੱਚਾ ਨੂੰ ਜਾਂਚ ਲਈ ਐਂਬੂਲੈਂਸ ਦੀ ਮਦਦ ਨਾਲ ਰੇਲਵੇ ਹਸਪਤਾਲ ਲਿਜਾਇਆ ਗਿਆ। RPF ਅਨੁਸਾਰ ਸੰਤੋਸ਼ (26) ਵਾਸੀ ਭਗਤ ਨਗਰ, ਹੁਸ਼ਿਆਰਪੁਰ ਆਪਣੇ ਪਤੀ ਲਖਨ ਨਾਲ ਅੰਬਾਲਾ ਤੋਂ ਅੰਬਾਲਾ ਛਾਉਣੀ ਆਈ ਸੀ। ਜਣੇਪੇ ਦੇ ਦਰਦ ਕਾਰਨ ਔਰਤ ਪਲੇਟਫਾਰਮ ‘ਤੇ ਹੀ ਤੜਫ ਰਹੀ ਸੀ। ਹਾਲਾਂਕਿ ਸਮੇਂ ਸਿਰ ਸੂਚਨਾ ਮਿਲਣ ‘ਤੇ ਕਾਂਸਟੇਬਲ ਰੇਣੂ ਨੇ ਜੱਚਾ-ਬੱਚੇ ਦੀ ਜਾਨ ਬਚਾਈ।
ਵੀਡੀਓ ਲਈ ਕਲਿੱਕ ਕਰੋ -: