ਮਹਾਰਾਸ਼ਟਰ ‘ਚ ਭਾਰੀ ਮੀਂਹ ਕਾਰਨ ਮੁੰਬਈ ਦੇ ਕਈ ਇਲਾਕਿਆਂ ‘ਚ ਪਾਣੀ ਭਰਨ, ਹੜ੍ਹ ਅਤੇ ਜ਼ਮੀਨ ਖਿਸਕਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ। ਭਾਰੀ ਮੀਂਹ ਕਾਰਨ ਮੁੰਬਈ ਦੇ ਅੰਧੇਰੀ ਪੂਰਬੀ ਚਕਲਾ ਇਲਾਕੇ ‘ਚ ਇਕ ਰਿਹਾਇਸ਼ੀ ਸੁਸਾਇਟੀ ਦੇ ਕੋਲ ਜ਼ਮੀਨ ਖਿਸਕਣ ਦੀ ਖਬਰ ਸਾਹਮਣੇ ਆਈ ਹੈ। ਫਾਇਰ ਬ੍ਰਿਗੇਡ ਦੀਆਂ ਚਾਰ ਗੱਡੀਆਂ ਅਤੇ ਮੁੰਬਈ ਪੁਲਿਸ ਦੇ ਕਰਮਚਾਰੀ ਮੌਕੇ ‘ਤੇ ਮੌਜੂਦ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਹੜ੍ਹਾਂ ਤੋਂ ਬਾਅਦ ਡੇਂਗੂ ਦੀ ਦਹਿਸ਼ਤ: ਪਾਜ਼ੇਟਿਵ ਕੇਸ 291, ਇੱਕ ਦੀ ਮੌ.ਤ
ਮਹਾਰਾਸ਼ਟਰ ‘ਚ ਅੰਧੇਰੀ ਪੂਰਬੀ ਖੇਤਰ ਦੇ ਚੱਕਾਲਾ ਦੀ ਰਾਮਬਾਗ ਰਿਹਾਇਸ਼ੀ ਸੁਸਾਇਟੀ ਵਿੱਚ ਸਵੇਰੇ ਕਰੀਬ 2 ਵਜੇ ਲੈਂਡ ਸਲਾਈਡ ਹੋਈ। ਨਾਲ ਲੱਗਦੀ ਪਹਾੜੀ ਤੋਂ ਮਲਬਾ ਸੁਸਾਇਟੀ ਦੀ ਪਹਿਲੀ ਮੰਜ਼ਿਲ ’ਤੇ ਚਾਰ-ਪੰਜ ਫਲੈਟਾਂ ’ਤੇ ਡਿੱਗ ਪਿਆ। ਇਸ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਪੰਜ-ਛੇ ਘਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਹ ਜਾਣਕਾਰੀ ਮੁੰਬਈ ਫਾਇਰ ਡਿਪਾਰਟਮੈਂਟ ਨੇ ਵੱਲੋਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: