ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਅੱਜ ਆਖਰੀ ਦਿਨ ਹੈ। ਇਸ ਦੌਰਾਨ ਲਗਭਗ 6 ਬਿਲ ਪਾਸ ਕੀਤੇ ਜਾਣਗੇ। ਨਾਲ ਹੀ ਪੰਜਾਬ ਦੇ ਪੁਨਰਵਾਸ ਨਾਲ ਜੁੜੇ ਪ੍ਰਸਤਾਵਾਂ ‘ਤੇ ਚਰਚਾ ਤੇ ਵੋਟਿੰਗ ਵੀ ਹੋਵੇਗੀ। ਸਦਨ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋਵੇਗੀ ਤੇ ਸੈਸ਼ਨ ‘ਚ ਹੜ੍ਹਾਂ ਦੇ ਮੁੱਦੇ ‘ਤੇ ਅੱਜ ਵੀ ਹੰਗਾਮੇ ਦੇ ਆਸਾਰ ਹਨ।
ਸੈਸ਼ਨ ਦੀ ਸ਼ੁਰੂਆਤ ਵਿਚ ਪੰਜਾਬ ਵਿੱਤੀ ਜ਼ਿੰਮੇਵਾਰੀ ਤੇ ਬਜਟ ਪ੍ਰਬੰਧਨ ਕਾਨੂੰਨ 2003 ਦੀ ਧਾਰਾ 6(1) ਦੇ ਤਹਿਤ ਵਿੱਤੀ ਸਾਲ 2023-24 ਦੀਆਂ ਉਪਲਬਧੀਆਂ ਤੇ ਖਰਚੇ ਨਾਲ ਹੋਵੇਗੀ। ਇਸ ਨੂੰ ਪਿਛਲੇ ਵਿੱਤੀ ਸਾਲ 2022-23 ਦੇ ਨਾਲ ਤੁਲਨਾ ਕਰਕੇ ਸਭਾ ਵਿਚ ਰੱਖਿਆ ਜਾਵੇਗਾ। ਇਸ ਦੇ ਬਾਅਦ ਪੰਜਾਬ ਦੇ ਪੁਨਰਵਾਸ ‘ਤੇ ਚਰਚਾ ਸ਼ੁਰੂ ਹੋਵੇਗੀ।
ਇਹ ਵੀ ਪੜ੍ਹੋ : ਭਾਰਤ ਨੇ 9ਵੀਂ ਵਾਰ ਜਿੱਤਿਆ ਏਸ਼ੀਆ ਕੱਪ ਦਾ ਖਿਤਾਬ, ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ, PM ਮੋਦੀ ਨੇ ਦਿੱਤੀ ਵਧਾਈ
ਵਿਧਾਨ ਸਭਾ ਵਿਚ ਅੱਜ ਬੀਜ ਪੰਜਾਬ (ਸੋਧ ਬਿੱਲ), ਪੰਜਾਬ ਰਾਈਟ ਟੂ ਬਿਜ਼ਨੈੱਸ (ਸੋਧ ਬਿੱਲ), ਪੰਜਾਬ ਵਸਤੂ ਤੇ ਸੇਵਾ ਟੈਕਸ (ਸੋਧ ਬਿੱਲ), ਪੰਜਾਬ ਅਪਾਰਟਮੈਂਟ ਤੇ ਜਾਇਦਾਦ (ਸੋਧ ਬਿੱਲ), ਪੰਜਾਬ ਸਹਿਕਾਰੀ ਸੰਮਤੀਆਂ (ਸੋਧ ਬਿੱਲ), ਪੰਜਾਬ ਨਗਰ ਸੁਧਾਰ (ਸੋਧ ਬਿੱਲ) 2025 ਪੇਸ਼ ਕਰਕੇ ਵਿਚਾਰ ਤੇ ਪਾਸ ਕਰਨ ਦਾ ਪ੍ਰਸਤਾਵ ਰੱਖਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























