ਡੇਰਾ ਮੁਖੀ ਰਾਮ ਰਹੀਮ ਨੇ ਅੱਜ ਡੇਰਾ ਪ੍ਰੇਮੀਆਂ ਨੂੰ ਜੇਲ੍ਹ ਤੋਂ ਚਿੱਠੀ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਲਿਖਿਆ ਕਿ ਸਾਡੇ ਸਾਰੇ ਸੇਵਾਦਾਰ ਐਡਮਿਨ ਬਲਾਕ ਸੇਵਾਦਾਰ, ਜਸਮੀਤ, ਚਰਨਪ੍ਰੀਤ, ਹਨੀਪ੍ਰੀਤ, ਅਮਪ੍ਰੀਤ ਸਾਰੇ ਇੱਕ ਹਨ ਤੇ ਸਾਡੇ ਵਚਨਾਂ ਉਤੇ ਚੱਲਦੇ ਹਨ। ਚਾਰੋਂ ਸਾਨੂੰ ਰੋਹਤਕ ਇਕੱਠੇ ਛੱਡਣ ਆਏ ਤੇ ਵਾਪਸ ਵੀ ਚਾਰੋਂ ਇਕੱਠੇ ਗਏ। ਜਸਮੀਤ, ਚਰਨਪ੍ਰੀਤ ਤੇ ਅਮਰਪ੍ਰੀਤ ਨੇ ਸਾਡੇ ਤੋਂ ਆਗਿਆ ਲਈ ਕਿ ਉਚ ਸਿੱਖਿਆ ਪ੍ਰਾਪਤੀ ਲਈ ਉਹ ਆਪਣੇ ਬੱਚਿਆਂ ਨਾਲ ਵਿਦੇਸ਼ ਜਾਣਗੇ। ਇਸ ਲਈ ਪਿਆਰੀ ਸਾਧ ਸੰਗਤ ਜੀ ਤੁਸੀਂ ਕਿਸੇ ਦੇ ਬਹਿਕਾਵੇ ਵਿਚ ਨਾ ਆਉਣਾ।
ਚਿੱਠੀ ‘ਚ ਡੇਰਾ ਮੁਖੀ ਨੇ ਰੂਸ ਤੇ ਯੂਕਰੇਨ ਵਿਚ ਚੱਲ ਰਹੇ ਯੁੱਧ ਦੇ ਜਲਦੀ ਖਤਮ ਹੋਣ ਤੇ ਵਿਸ਼ਵ ਵਿਚ ਸ਼ਾਂਤੀ ਸਥਾਪਤਾ ਹੀ ਪ੍ਰਾਰਥਨਾ ਕੀਤੀ। ਡੇਰਾ ਮੁਖੀ ਨੇ ਲਿਖਿਆ ਕਿ ਕਦੇ ਕਿਸੇ ਧਰਮ ਦੀ ਨਿੰਦਾ, ਬੇਅਦਬੀ ਜਾਂ ਬੁਰਾਈ ਕਰਨੀ ਤਾਂ ਦੂਰ ਅਜਿਹੀ ਕਲਪਨਾ ਵੀ ਨਹੀਂ ਕੀਤੀ। ਉਹ ਤਾਂ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੇ ਹਨ।
ਵੀਡੀਓ ਲਈ ਕਲਿੱਕ ਕਰੋ -:
“ਐਂਟੀ ਕਰੱਪਸ਼ਨ ਨੰਬਰ ‘ਤੇ ਪਹਿਲੀ ਸ਼ਿਕਾਇਤ, ਹੁਣ ਆਊ ਨਾਇਬ ਤਹਿਸੀਲਦਾਰ ਦੀ ਸ਼ਾਮਤ, ਦੇਖੋ ਕਿਵੇਂ ਲਈ ਰਿਸ਼ਵਤ”
ਅਪ੍ਰੈਲ ਵਿਚ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਦੇ ਮੌਕੇ ‘ਤੇ ਭੰਡਾਰੇ ਦਾ ਆਯੋਜਨ ਹੁੰਦਾ ਹੈ। ਸਾਧ ਸੰਗਤ ਅਪ੍ਰੈਲ ਵਿਚ ਰੋਹਤਕ ‘ਚ ਵੀ ਸਫਾਈ ਮਹਾ ਮੁਹਿੰਮ ਕਰਨਾ ਚਾਹੁੰਦੀ ਹੈ। ਇਸ ਲਈ ਡੇਰਾ ਸੱਚਾ ਸੌਦਾ ਦੇ ਚੇਅਰਪਰਸਨ ਡਾ. ਪੀ. ਆਰ. ਨੈਨ ਇੰਸਾ ਤੇ ਜ਼ਿੰਮੇਵਾਰ ਅਧਿਕਾਰੀ ਇਜਾਜ਼ਤ ਲੈ ਕੇ ਇਹ ਸੇਵਾ ਕਰਨ। ਡੇਰਾ ਮੁਖੀ ਨੇ 6 ਮਾਰਚ ਨੂੰ ਸੰਗਤ ਵੱਲੋਂ ਚਲਾਏ ਸਫਾਈ ਮਹਾਮੁਹਿੰਮ ਦੀ ਪ੍ਰਸ਼ੰਸਾ ਕੀਤੀ ਕਿ ਸਾਡੇ ਗੁਰੂਗ੍ਰਾਮ ਵਿਚ ਆਉਣ ਤੋਂ ਬਾਅਦ ਤੁਸੀਂ ਉਥੇ ਸਫਾਈ ਮੁਹਿੰਮ ਚਲਾ ਕੇ ਸ਼ਰਧਾ ਦੀ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਲਿਖਿਆ ਕਿ ਸਾਧ ਸੰਗਤ ਹਮੇਸ਼ਾ ਵਧ ਚੜ੍ਹ ਕੇ ਆਸ਼ਰਮ ਆਉਂਦੀ ਰਹੇ। ਅਸੀਂ ਤੁਹਾਡੇ ਗੁਰੂ ਸੀ, ਹਾਂ ਤੇ ਹਮੇਸ਼ਾ ਗੁਰੂ ਦੇ ਰੂਪ ਵਿਚ ਵਚਨ ਦਿੰਦੇ ਹਾਂ ਕਿ ਜਿੰਨ ਵਾਰ ਤੁਸੀਂ ਆਸ਼ਰਮ ਆਓਗੇ, ਹਰ ਵਾਰ ਅੱਗੇ ਤੋਂ ਚੌਗੁਣਾ ਖੁਸ਼ੀਆਂ ਤੇ ਬਰਕਤਾਂ ਪਰਮ ਪਿਤਾ ਸਤਿਗੁਰੂ ਤੋਂ ਦਿਵਾਵਾਂਗੇ।