ਐੱਲ. ਆਈ. ਸੀ. ਨੇ ਹਾਊਸਿੰਗ ਫਾਈਨਾਂਸ ਲਿਮਟਿਡ ‘ਚ ਕਈ ਅਹੁਦਿਆਂ ‘ਤੇ ਭਰਤੀਆਂ ਕੱਢੀਆਂ ਹਨ। ਇਸ ਭਰਤੀ ਤਹਿਤ ਚੁਣੇ ਗਏ ਉਮੀਦਵਾਰ 9 ਲੱਖ ਸਾਲਾਨਾ ਤਨਖਾਹ ਹਾਸਲ ਕਰ ਸਕਣਗੇ।
ਇਸ ਭਰਤੀ ਤਹਿਤ ਐਸੋਸੀਏਟ ਦੇ 6 ਅਹੁਦਿਆਂ ‘ਤੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰ ਆਨਲਾਈਨ ਅਪਲਾਈ ਕਰ ਸਕਣਗੇ। ਅਪਲਾਈ ਕਰਨ ਦੀ ਤਰੀਕ 24 ਮਈ 2021 ਤੋਂ 7 ਜੂਨ 2021 ਤੱਕ ਹੈ। ਉਮੀਦਵਾਰਾਂ ਦਾ ਪੇ-ਸਕੇਲ ਸਾਲਾਨਾ 6 ਤੋਂ 9 ਲੱਖ ਰੁਪਏ ਹੋਵੇਗਾ।
LIC ਦੇ ਹਾਊਸਿੰਗ ਫਾਈਨਾਂਸ ਲਿਮਟਿਡ ‘ਚ ਕੱਢੀਆਂ ਭਰਤੀਆਂ ਲਈ ਉਮੀਦਵਾਰ ਕੋਲ ਮਾਨਤਾ ਪ੍ਰਾਪਤ ਯੂਨੀਵਰਿਸਟੀ ਦੇ ਸੋਸ਼ਲ ਵਰਕ ਜਾਂ ਰੂਰਲ ਮੈਨੇਜਮੈਂਟ ‘ਚ 55 ਫੀਸਦੀ ਨੰਬਰ ਨਾਲ ਮਾਸਟਰ ਡਿਗਰੀ ਹੋਣਾ ਲਾਜ਼ਮੀ ਹੈ। ਇਸ ਭਰਤੀ ਲਈ ਉਮਰ ਸੀਮਾ 23 ਸਾਲ ਤੋਂ 30 ਸਾਲ ਤੱਕ ਰੱਖੀ ਗਈ ਹੈ। ਉਮਰ ਦੀ ਗਿਣਤੀ 01 ਜਨਵਰੀ 2021 ਤੱਕ ਦੀ ਉਮਰਦੇ ਆਧਾਰ ‘ਤੇ ਕੀਤੀ ਜਾਵੇਗੀ। ਇਸ ਭਰਤੀ ਲਈ ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਪ੍ਰਾਪਤ ਹੋਈਆਂ ਅਰਜ਼ੀਆਂ ਵਿਚੋਂ ਸਾਰੇ ਯੋਗ ਅਤੇ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਨੂੰ ਆਨਲਾਈਨ ਟੈਸਟ ਕਰਵਾਉਣ ਦੀ ਜ਼ਰੂਰਤ ਹੋਏਗੀ। ਆਨ ਲਾਈਨ ਟੈਸਟ ਦੀ ਮੈਰਿਟ ਸੂਚੀ ਦੇ ਅਧਾਰ ‘ਤੇ ਸ਼ਾਰਟਲਿਸਟ ਕੀਤੇ ਗਏ ਉਮੀਦਵਾਰਾਂ ਨੂੰ ਇੰਟਰਵਿਊ ਲਈ ਬੁਲਾਇਆ ਜਾਵੇਗਾ। ਉਮੀਦਵਾਰਾਂ ਦੀ ਅੰਤਮ ਚੋਣ ਆਨਲਾਈਨ ਟੈਸਟ ਅਤੇ ਇੰਟਰਵਿਊ ਦੇ ਸੰਯੁਕਤ ਅੰਕ ਦੇ ਅਧਾਰ ‘ਤੇ ਕੀਤੀ ਜਾਏਗੀ।
ਇਹ ਵੀ ਪੜ੍ਹੋ : ਸਰਕਾਰ ਦਾ Whatsapp ਨੂੰ ਜਵਾਬ, ਨਿੱਜਤਾ ਦੇ ਅਧਿਕਾਰ ਦਾ ਸਨਮਾਨ ਪਰ ਗੰਭੀਰ ਮਾਮਲਿਆਂ ‘ਤੇ ਦੇਣੀ ਹੋਵੇਗੀ ਜਾਣਕਾਰੀ