ਚੰਡੀਗੜ੍ਹ : ਡਿਪਟੀ ਕਮਿਸ਼ਨਰ, ਨਾਰਨੌਲ ਦੇ ਦਫ਼ਤਰ ਵਿੱਚ ਤਾਇਨਾਤ ਤਤਕਾਲੀ ਲਾਇਸੈਂਸ ਕਲਰਕ ਨੂੰ ਵਧੀਕ ਸੈਸ਼ਨ ਜੱਜ, ਨਾਰਨੌਲ ਦੀ ਅਦਾਲਤ ਨੇ ਇੱਕ ਵਿਅਕਤੀ ਤੋਂ 5,000 ਰੁਪਏ ਦੀ ਰਿਸ਼ਵਤ ਲੈਣ ਲਈ ਦੋਸ਼ੀ ਠਹਿਰਾਇਆ ਅਤੇ ਪੰਜ ਸਾਲ ਕੈਦ ਦੀ ਸਜ਼ਾ ਸੁਣਾਈ।
ਹਰਿਆਣਾ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਅੱਜ ਇੱਥੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਅਦਾਲਤ ਨੇ ਦੋਸ਼ੀ ‘ਤੇ 9,000 ਦਾ ਜੁਰਮਾਨਾ ਵੀ ਲਗਾਇਆ ਹੈ। ਦੋਸ਼ੀ ਦੀ ਪਛਾਣ ਰਾਮਫਲ ਵਜੋਂ ਹੋਈ ਹੈ, ਜੋ ਡਿਪਟੀ ਕਮਿਸ਼ਨਰ, ਨਾਰਨੌਲ ਦੇ ਦਫ਼ਤਰ ਵਿੱਚ ਲਾਇਸੈਂਸ ਕਲਰਕ (ਪੀਐਲਏ ਸ਼ਾਖਾ) ਵਜੋਂ ਤਾਇਨਾਤ ਸੀ। ਉਸ ਨੂੰ ਵਿਜੀਲੈਂਸ ਟੀਮ ਨੇ ਮਿਤੀ 30 ਮਈ 2018 ਨੂੰ ਛਾਪੇਮਾਰੀ ਦੌਰਾਨ ਕਾਬੂ ਕੀਤਾ ਸੀ।
ਮੁਲਜ਼ਮ ਮਹਿੰਦਰਗੜ੍ਹ ਜ਼ਿਲ੍ਹੇ ਦੀ ਤਹਿਸੀਲ ਅਟੇਲੀ ਦੇ ਰਹਿਣ ਵਾਲੇ ਸ਼ਿਕਾਇਤਕਰਤਾ ਨੂੰ ਅਸਲਾ ਲਾਇਸੈਂਸ ਜਾਰੀ ਕਰਨ ਦੇ ਬਦਲੇ ਰਿਸ਼ਵਤ ਦੀ ਮੰਗ ਕਰ ਰਿਹਾ ਸੀ।ਸ਼ਿਕਾਇਤਕਰਤਾ ਨੇ ਸਬੰਧਤ ਅਥਾਰਟੀ ਤੋਂ ਮਨਜ਼ੂਰਸ਼ੁਦਾ ਅਸਲਾ ਲਾਇਸੈਂਸ ਲੈਣ ਲਈ ਡੀਸੀ ਦਫ਼ਤਰ ਤੱਕ ਪਹੁੰਚ ਕੀਤੀ ਸੀ।
ਇਹ ਵੀ ਪੜ੍ਹੋ : ਸਰਕਾਰੀ ਅਧਿਕਾਰੀ ਤੋਂ 5 ਲੱਖ ਦੀ ਰੰਗਦਾਰੀ ਜ਼ਬਰੀ ਵਸੂਲੀ ਕਰਨ ਵਾਲਾ ਵਿਅਕਤੀ ਵਿਜੀਲੈਂਸ ਨੇ ਕੀਤਾ ਕਾਬੂ
ਹਾਲਾਂਕਿ, ਦੋਸ਼ੀ ਲਾਇਸੈਂਸ ਕਲਰਕ ਨੇ ਸਰਕਾਰੀ ਡਿਊਟੀ ਨਿਭਾਉਣ ਬਦਲੇ 5,000 ਰੁਪਏ ਰਿਸ਼ਵਤ ਦੀ ਮੰਗ ਕੀਤੀ। ਇਸ ਦੌਰਾਨ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸ਼ਿਕਾਇਤ ਦਰਜ ਕਰਵਾਈ। ਜਵਾਬ ਵਿੱਚ ਵਿਜੀਲੈਂਸ ਦੀ ਟੀਮ ਜਾਲ ਵਿਛਾਇਆ ਅਤੇ ਲਾਇਸੈਂਸ ਕਲਰਕ ਨੂੰ 5,000 ਰੁਪਏ ਲੈਂਦੇ ਹੀ ਹਿਰਾਸਤ ਵਿੱਚ ਲੈ ਲਿਆ।
ਅਦਾਲਤ ਨੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਦੇ ਤਹਿਤ ਦੋਸ਼ੀ ਅਧਿਕਾਰੀ ਨੂੰ 5 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਉਸ ਖਿਲਾਫ ਸਾਲ 2018 ‘ਚ ਕੇਸ ਦਰਜ ਕੀਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: