ਉੱਤਰ ਪ੍ਰਦੇਸ਼ (ਯੂਪੀ) ਦੇ ਸਹਾਰਨਪੁਰ ਦੇ ਡਾ: ਭੀਮ ਰਾਓ ਅੰਬੇਡਕਰ ਸਟੇਡੀਅਮ ਵਿੱਚ ਕਬੱਡੀ ਖਿਡਾਰੀਆਂ ਨੂੰ ਟਾਇਲਟ ਵਿੱਚ ਦੁਪਹਿਰ ਦਾ ਖਾਣਾ ਦਿੱਤਾ ਗਿਆ। ਇਸ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇਹ ਵੀਡੀਓ ਤਿੰਨ ਦਿਨ ਪਹਿਲਾਂ ਦਾ ਹੈ। ਤਿੰਨ ਦਿਨ ਤੱਕ ਚੱਲੇ ਅੰਡਰ-17 ਰਾਜ ਪੱਧਰੀ ਕਬੱਡੀ ਟੂਰਨਾਮੈਂਟ ਵਿੱਚ 300 ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ। ਖਿਡਾਰੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਚੰਗੀ ਕੁਆਲਿਟੀ ਦਾ ਨਹੀਂ ਸੀ। ਦਾਲ, ਸਬਜ਼ੀਆਂ, ਚੌਲ ਕੱਚੇ ਸਨ ਅਤੇ ਖਾਣਾ ਸਵੀਮਿੰਗ ਪੂਲ ਦੇ ਕੋਲ ਤਿਆਰ ਕੀਤਾ ਗਿਆ ਸੀ। ਮਾਮਲਾ ਲਖਨਊ ਪਹੁੰਚ ਗਿਆ ਹੈ। ਜਾਂਚ ਲਈ ਟੀਮ ਗਠਿਤ ਕੀਤੀ ਗਈ ਹੈ।
16 ਸਤੰਬਰ ਨੂੰ ਡਾ. ਭੀਮ ਰਾਓ ਅੰਬੇਦਕਰ ਸਟੇਡੀਅਮ ਵਿੱਚ ਕਈ ਜ਼ਿਲ੍ਹਿਆਂ ਦੀਆਂ ਖਿਡਾਰਣਾਂ ਆਈਆਂ ਸਨ। ਉਨ੍ਹਾਂ ਨੂੰ ਲੰਚ ਲਈ ਅੱਧਾ ਪਕੇ ਹੋਏ ਚੌਲ ਦਿੱਤੇ ਗਿਆ। ਕਈ ਖਿਡਾਰੀਆਂ ਨੂੰ ਰੋਟੀ ਵੀ ਨਹੀਂ ਮਿਲੀ। ਖਿਡਾਰੀ ਸਬਜ਼ੀਆਂ ਅਤੇ ਸਲਾਦ ਨਾਲ ਪੇਟ ਭਰਦੇ ਨਜ਼ਰ ਆਏ। ਚੌਲ ਅਤੇ ਪੂੜੀਆਂ ਤਿਆਰ ਕਰਕੇ ਟਾਇਲਟ ਵਿੱਚ ਰਖਵਾਈਆਂ ਹਈਆਂ। ਬਦਬੂ ਕਰਕੇ ਉਥੇ ਖੜ੍ਹੇ ਹੋਣਾ ਵੀ ਔਖਾ ਹੋ ਰਿਹਾ ਸੀ।
ਸਹਾਰਨਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਖਿਲੇਸ਼ ਸਿੰਘ ਨੇ ਕਿਹਾ ਕਿ, “16 ਅਤੇ 17 ਸਤੰਬਰ ਨੂੰ ਰਾਜ ਪੱਧਰੀ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ। ਇਸ ਵਿੱਚ ਮਾੜੇ ਸਿਸਟਮ ਦੀਆਂ ਸ਼ਿਕਾਇਤਾਂ ਆਈਆਂ ਸਨ। ਜ਼ਿਲ੍ਹਾ ਖੇਡ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੈਂ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ” ਸਬੰਧਤ ਵਿਅਕਤੀ ਤਿੰਨ ਦਿਨਾਂ ਵਿੱਚ ਰਿਪੋਰਟ ਸੌਂਪੇਗਾ। ਅਸੀਂ ਇਸ ਦੀ ਵਿਸਥਾਰ ਨਾਲ ਜਾਂਚ ਕਰਾਂਗੇ ਅਤੇ ਬਣਦੀ ਕਾਰਵਾਈ ਕਰਾਂਗੇ।”
ਸਹਾਰਨਪੁਰ ਨੂੰ ਉੱਤਰ ਪ੍ਰਦੇਸ਼ ਖੇਡ ਡਾਇਰੈਕਟੋਰੇਟ ਦੀ ਅਗਵਾਈ ਹੇਠ ਯੂਪੀ ਕਬੱਡੀ ਐਸੋਸੀਏਸ਼ਨ ਵੱਲੋਂ ਰਾਜ ਪੱਧਰੀ ਸਬ ਜੂਨੀਅਰ ਲੜਕੀਆਂ ਦੇ ਮੁਕਾਬਲੇ ਦੀ ਮੇਜ਼ਬਾਨੀ ਕਰਨ ਦਾ ਮੌਕਾ ਮਿਲਿਆ। ਇਹ ਮੁਕਾਬਲਾ ਡਾ: ਭੀਮ ਰਾਓ ਅੰਬੇਡਕਰ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ਮੁਕਾਬਲਿਆਂ ਵਿੱਚ 17 ਡਵੀਜ਼ਨਾਂ ਅਤੇ ਇੱਕ ਸਪੋਰਟਸ ਹੋਸਟਲ ਦੀਆਂ ਟੀਮਾਂ ਨੇ ਭਾਗ ਲਿਆ। ਖਿਡਾਰੀਆਂ ਦੇ ਠਹਿਰਣ ਅਤੇ ਖਾਣੇ ਦਾ ਪ੍ਰਬੰਧ ਸਟੇਡੀਅਮ ਵਿੱਚ ਹੀ ਸੀ।
ਸਟੇਡੀਅਮ ਵਿੱਚ ਖਾਣਾ ਸਵੀਮਿੰਗ ਪੂਲ ਕੰਪਲੈਕਸ ਵਿੱਚ ਤਿਆਰ ਕੀਤਾ ਗਿਆ ਸੀ। ਉੱਥੇ ਕੱਚਾ ਰਾਸ਼ਨ ਚੇਂਜਿੰਗ ਰੂਮ ਅਤੇ ਟਾਇਲਟ ਵਿੱਚ ਰੱਖਿਆ ਜਾਂਦਾ ਸੀ। ਇਸ ਦੇ ਨਾਲ ਹੀ ਬਾਹਰ ਇੱਟਾਂ ਦਾ ਚੁੱਲ੍ਹਾ ਬਣਾ ਕੇ ਖਾਣਾ ਤਿਆਰ ਕੀਤਾ ਗਿਆ। ਖਾਣਾ ਬਣਾਉਣ ਤੋਂ ਬਾਅਦ ਉਸ ਨੂੰ ਟਾਇਲਟ ‘ਚ ਰਖ ਦਿੱਤਾ ਗਿਆ। ਕਾਗਜ਼ ‘ਤੇ ਟਾਇਲਟ ਦੇ ਫਰਸ਼ ‘ਤੇ ਵੱਡੀ ਪਰਾਤ ਵਿੱਚ ਚੌਲ ਤੇ ਕਾਗਜ਼ ‘ਤੇ ਪੂੜੀਆਂ ਪਰੋਸੀਆਂ ਗਈਆਂ। ਖਿਡਾਰੀਆਂ ਨੂੰ ਕੱਚੇ ਚੌਲ ਪਰੋਸੇ ਗਏ, ਜਿਸ ਨੂੰ ਕਈ ਖਿਡਾਰੀਆਂ ਨੇ ਖਾਣ ਤੋਂ ਮਨਾ ਕਰ ਦਿੱਤਾ। ਇਸ ਤੋਂ ਬਾਅਦ ਮੇਜ਼ ਤੋਂ ਚੌਲਾਂ ਨੂੰ ਹਟਾ ਦਿੱਤਾ ਗਿਆ। ਅਜਿਹੇ ‘ਚ ਮੇਜ਼ ‘ਤੇ ਸਿਰਫ ਆਲੂ ਦੀ ਸਬਜ਼ੀ, ਦਾਲ ਅਤੇ ਰਾਇਤਾ ਰਹਿ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -:
“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “
ਮੁਕਾਬਲੇ ਵਿੱਚ ਸੂਬੇ ਭਰ ਤੋਂ 300 ਤੋਂ ਵੱਧ ਖਿਡਾਰੀ ਅਤੇ ਦੋ ਦਰਜਨ ਦੇ ਕਰੀਬ ਅਧਿਕਾਰੀ-ਕਰਮਚਾਰੀ ਪੁੱਜੇ ਸਨ। ਉਨ੍ਹਾਂ ਲਈ ਖਾਣਾ ਤਿਆਰ ਕਰਨ ਲਈ ਸਿਰਫ਼ ਦੋ ਕਾਰੀਗਰਾਂ ਨੂੰ ਕੰਮ ‘ਤੇ ਰੱਖਿਆ ਗਿਆ ਸੀ। ਇਹੀ ਕਾਰਨ ਸੀ ਕਿ ਜ਼ਿਆਦਾਤਰ ਖਿਡਾਰੀਆਂ ਨੂੰ ਰੋਟੀ ਨਹੀਂ ਮਿਲ ਸਕੀ। ਚੌਲ ਘਟੀਆ ਕੁਆਲਿਟੀ ਦੇ ਆਏ, ਜੋ ਪਕਾਏ ਜਾਣ ‘ਤੇ ਚੰਗੀ ਤਰ੍ਹਾਂ ਗਲੇ ਨਹੀਂ। ਅਜਿਹੇ ‘ਚ ਤੁਰੰਤ ਦੁਕਾਨ ‘ਤੇ ਚੌਲਾਂ ਨੂੰ ਵਾਪਸ ਭੇਜ ਕੇ ਨਵੇਂ ਚੌਲਾਂ ਦਾ ਆਰਡਰ ਦਿੱਤਾ ਗਿਆ।