ਪੰਜਾਬ ਦੀ ਮਾਨ ਸਰਕਾਰ ਅੱਜ ਆਪਣਾ ਦੂਜਾ ਬਜਟ ਪੇਸ਼ ਕਰੇਗੀ। ਜਲੰਧਰ ਜ਼ਿਮਨੀ ਚੋਣਾਂ ਤੇ ਅਗਲੇ ਸਾਲ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਰਕਾਰ ਬਜਟ ਵਿਚ ਪੰਜਾਬ ਦੇ ਲੋਕਾਂ ਵੱਡੀ ਸੌਗਾਤ ਦੇਣ ਦਾ ਐਲਾਨ ਕਰ ਸਕਦੀ ਹੈ। ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ, ਔਰਤਾਂ ਨੂੰ ਹਰ ਮਹੀਨੇ 1000 ਰੁਪਏ ਦੇਣ ਦੀ ਗਾਰੰਟੀ, ਨੌਜਵਾਨਾਂ ਨੂੰ ਰੋਜ਼ਗਾਰ ਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਸਰਕਾਰੀ ਦਾਅਵੇ ਦੇ ਮੱਦੇਨਜ਼ਰ ਸਾਰਿਆਂ ਦੀਆਂ ਨਜ਼ਰਾਂ ਬਜਟ ‘ਤੇ ਟਿਕੀਆਂ ਹਨ।
ਖੇਤੀ ਖੇਤਰ ਦੇ ਨਾਲ ਪੰਜਾਬ ਵਿਚ ਨਿਵੇਸ਼ ਲਿਆਉਣ ਦੀਆਂ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਉਦਯੋਗਾਂ ਲਈ ਵੀ ਬਜਟ ਵਿਚ ਕੋਈ ਰਿਆਇਤ ਮਿਲਣ ਦੀ ਉਮੀਦ ਹੈ। ਵਿਧਾਨ ਸਭਾ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਆਪਣਾ ਦੂਜਾ ਬਜਟ ਪੇਸ਼ ਕਰਨਗੇ। ਤਿੰਨ ਲੱਖ ਰੁਪਏ ਦੇ ਕਰਜ਼ੇ ਵਿਚ ਡੁੱਬੇ ਸੂਬੇ ਦੀ ਜਨਤਾ ‘ਤੇ ਕੋਈ ਨਵਾਂ ਬੋਝ ਪਾਏ ਬਿਨਾਂ, ਵਿਕਾਸ ਯੋਜਨਾਵਾਂ ਲਈ ਪੈਸੇ ਦੀ ਵਿਵਸਥਾ ਕਰਨਾ ਚੀਮਾ ਲਈ ਸਭ ਤੋਂ ਵੱਡੀ ਚੁਣੌਤੀ ਹੋਵੇਗਾ।
ਆਮ ਆਦਮੀ ਪਾਰਟੀ ਵੱਲੋਂ ਜਨਤਾ ਨੂੰ ਕਈ ਹੋਰ ਗਾਰੰਟੀਆਂ ਨੂੰ ਲਾਗੂ ਕਰਨ ਵਿਚ ਆਪ ਸਰਕਾਰ ਕਾਮਯਾਬ ਰਹੀ। ਨਵੇਂ ਵਿੱਤੀ ਸਾਲ 2023-24 ਵਿਚ ਵੀ ਵਿੱਤ ਮੰਤਰੀ ਸਾਹਮਣੇ ਉਹੀ ਪੁਰਾਣਾ ਆਰਥਿਕ ਸੰਕਟ ਬਰਕਰਾਰ ਹੈ। ਹਾਲਾਂਕਿ ਸੂਬੇ ਦੇ ਆਪਣੇ ਟੈਕਸ ਮਾਲੀਆ ਤੇ ਗੈਰ-ਟੈਕਸ ਮਾਲੀਆ ਵਿਚ ਉਗਰਾਹੀ ਵਿਚ ਕੁਝ ਸੁਧਾਰ ਹੋਇਆ ਹੈ ਪਰ ਤਿੰਨ ਲੱਖ ਕਰੋੜ ਦਾ ਕਰਜ਼ ਜਿਸ ਵਿਚ ਇਸ ਸਾਲ ਵੀ ਵਾਧਾ ਹੋਇਆ ਹੈ, ਦਾ ਵਿਆਜ ਚੁਕਾਉਣ ਵਿਚ ਕੁੱਲ ਮਾਲੀਏ ਦੀ 45 ਫੀਸਦੀ ਰਕਮ ਜਾ ਰਹੀ ਹੈ।
ਇਹ ਵੀ ਪੜ੍ਹੋ : ਹੋਲੀ ਖੇਡ ਕੇ ਬਾਥਰੂਮ ‘ਚ ਨਹਾ ਰਹੇ 2 ਜੋੜਿਆਂ ਦੀ ਮੌਤ, ਗੀਜ਼ਰ ਦੀ ਗੈਸ ਨਾਲ ਘੁੱਟਿਆ ਦਮ!
ਵਿੱਤ ਮੰਤਰੀ ਨਾਲ ਇਸ ਨਵੇਂ ਬਜਟ ਵਿਚ ਸਭ ਤੋਂ ਵੱਡੀ ਉਮੀਦ ਸੂਬੇ ਦੀ ਅੱਧੀ ਆਬਾਦੀ ਨੂੰ ਹੈ, ਜਿਸ ਨੂੰ ਹਰ ਮਹੀਨੇ 1000 ਰੁਪਏ ਦਿੱਤੇ ਜਾਣ ਦੀ ਗਾਰੰਟੀ ਪੂਰੀ ਕੀਤੇ ਜਾਣ ਦਾ ਇੰਤਜ਼ਾਰ ਹੈ। ਪੁਰਾਣੀ ਪੈਨਸ਼ਨ ਸਕੀਮ ਲਈ ਸਰਕਾਰ ਨੂੰ ਪੈਸਿਆਂ ਦੀ ਵਿਵਸਥਾ ਕਰਨੀ ਹੈ ਤੇ ਵਿੱਤ ਮੰਤਰੀ ਇਸ ਗਾਰੰਟੀ ਨੂੰ ਅਣਦੇਖਿਆ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਪਿਛਲੇ ਬਜਟ ਵਿਚ ਨਵੇਂ ਮੈਡੀਕਲ ਕਾਲਜਾਂ ਦੇ ਨਿਰਮਾਣ ਵਰਗੀਆਂ ਯੋਜਨਾਵਾਂ ਲਈ ਟੋਕਨ ਮਨੀ ਦੀ ਵਿਵਸਥਾ ਹੀ ਸਰਕਾਰ ਕਰ ਸਕੀ ਸੀ,ਅਜਿਹੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਨਵੇਂ ਬਜਟ ਵਿਚ ਪੈਸੇ ਦੀ ਵਿਵਸਥਾ ਕਰਨੀ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: