ਪਾਕਿਸਤਾਨ ਡਰੋਨ ਮਗਰੋਂ ਹੁਣ ਭਾਰਤੀ ਸਰਹੱਦ ਦੇ ਚੀਨ ਦੇ ਡਰੋਨ ਦਾਖਲ ਹੋ ਰਹੇ ਹਨ। ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਸੋਮਵਾਰ ਨੂੰ ਫਾਜ਼ਿਲਕਾ ਵਿੱਚ ਅੰਤਰਰਾਸ਼ਟਰੀ ਸਰਹੱਦ ਨੇੜੇ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਇਸ ਡਰੋਨ ਦੀ ਪਛਾਣ DJI ਮੈਟ੍ਰਿਸ 300 ਆਰਟੀਕੇ ਮੇਡ ਇਨ ਚਾਈਨਾ ਵਜੋਂ ਹੋਈ ਹੈ।ਜਵਾਨਾਂ ਵੱਲੋਂ ਆਸਪਾਸ ਦੇ ਇਲਾਕਿਆਂ ‘ਚ ਹੋਰ ਤਲਾਸ਼ੀ ਮੁਹਿੰਮ ਜਾਰੀ ਹੈ।
ਇਹ ਵੀ ਪੜ੍ਹੋ : ਤੁਰਕੀ ‘ਚ ਪੂਰਾ ਹੋਇਆ ਭਾਰਤ ਦਾ ‘ਆਪ੍ਰੇਸ਼ਨ ਦੋਸਤ’, ਭਾਰਤੀ ਸੈਨਾ ਦੀ ਟੀਮ C-17 ਗਲੋਬਮਾਸਟਰ ਤੋਂ ਪਰਤੀ ਵਾਪਸ
BSF ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 20 ਫਰਵਰੀ ਨੂੰ ਸਵੇਰੇ 9.30 ਵਜੇ ਖਾਸ ਸੂਚਨਾ ਦੇ ਆਧਾਰ ‘ਤੇ ਸੀਮਾ ਸੁਰੱਖਿਆ ਬਲ ਅਤੇ CIA ਫਾਜ਼ਿਲਕਾ ਦੀਆਂ ਟੀਮਾਂ ਨੇ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਨਵਾਂ ਹਸਤਾ ਕਲਾਂ ਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਸੀ। ਸੰਯੁਕਤ ਟੀਮ ਨੇ ਤਲਾਸ਼ੀ ਦੌਰਾਨ ਪਿੰਡ ਦੇ ਬਾਹਰਵਾਰ ਇੱਕ ਖੁੱਲ੍ਹੇ ਖੇਤਰ ਵਿੱਚੋਂ ਇੱਕ ਕਵਾਡਕਾਪਟਰ ਬਰਾਮਦ ਕੀਤਾ, ਜਿਸ ਦੀ ਪਛਾਣ DJI ਮੈਟ੍ਰਿਸ 300 ਆਰਟੀਕੇ ਵਜੋਂ ਹੋਈ ਹੈ।
ਵੀਡੀਓ ਲਈ ਕਲਿੱਕ ਕਰੋ -: