ਚੰਡੀਗੜ੍ਹ ਵਿਖੇ ਹਨੋਮਾਜਰਾ ਵਿਚ ਇਕ ਮੋਮਬੱਤੀ ਫੈਕਟਰੀ ਦੇ ਆਊਟਲੈੱਟ ‘ਚ ਅੱਗ ਲੱਗ ਗਈ। ਚੰਡੀਗੜ੍ਹ ਨਗਰ ਨਿਗਮ ਦੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਫਾਇਰ ਬ੍ਰਿਗੇਡ ਦੀਆਂ ਟੀਮਾਂ ਵੱਲੋਂ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।
ਜਾਣਕਾਰੀ ਅਨੁਸਾਰ ਜਿਸ ਥਾਂ ‘ਤੇ ਇਹ ਅੱਗ ਲੱਗੀ ਸੀ, ਉਸ ਦੇ ਨੇੜੇ ਇਕ ਹੋਟਲ ਵੀ ਹੈ। ਰਿਹਾਇਸ਼ੀ ਸਥਾਨ ‘ਤੇ ਲੱਗੀ ਇਸ ਅੱਗ ਕਾਰਨ ਸਥਾਨਕ ਲੋਕਾਂ ਲਈ ਸੰਕਟ ਪੈਦਾ ਹੋ ਗਈ ਸੀ। ਹਾਲਾਂਕਿ ਫਾਇਰ ਬ੍ਰਿਗੇਡ ਦੇ ਤੁਰੰਤ ਪਹੁੰਚਣ ਨਾਲ ਖ਼ਤਰਾ ਕਾਫੀ ਹੱਦ ਤੱਕ ਘੱਟ ਗਿਆ ਹੈ। ਅਨਮੋਲ ਮੋਮਬੱਤੀ ਫੈਕਟਰੀ ਦੇ ਆਊਟਲੈੱਟ ‘ਚ ਅੱਗ ਲੱਗੀ ਹੈ। ਇਹ ਵਾਸੂਦੇਵਾ ਇੰਟਰਪ੍ਰਾਈਜਿਜ਼ ਦੇ ਨਾਂ ਹੇਠ ਰਜਿਸਟਰਡ ਹੈ।
ਇਹ ਵੀ ਪੜ੍ਹੋ:ਸੋਨੀਪਤ ‘ਚ 2 ਟਰੱਕਾਂ ਵਿਚਕਾਰ ਟੱਕਰ ‘ਤੋਂ ਬਾਅਦ ਲੱਗੀ ਅੱਗ, ਮੌਕੇ ‘ਤੇ ਇਕ ਡਰਾਈਵਰ ਦੀ ਮੌਤ
ਫੈਕਟਰੀ ਮਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਸਵੇਰੇ ਜਦੋਂ ਉਹ ਆਪਣੇ ਭਰਾ ਨਾਲ ਦੁਕਾਨ ‘ਤੇ ਆਇਆ ਤਾਂ ਅੰਦਰੋਂ ਧੂੰਆਂ ਉੱਠਦਾ ਦੇਖਿਆ। ਘਟਨਾ ਦੀ ਸੂਚਨਾ ਤੁਰੰਤ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ। ਫਾਇਰ ਬ੍ਰਿਗੇਡ ਦੀਆਂ 6 ਤੋਂ 7 ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਇਸ ਦੇ ਨਾਲ ਹੀ ਅੰਦਰ ਲੱਗੀ ਅੱਗ ਨੂੰ ਬੁਝਾਉਣ ਲਈ ਦੁਕਾਨ ਦੇ ਪਿੱਛੇ ਬਣੀ ਕੰਧ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੁਕਾਨ ਨੂੰ ਜਾਂਦੀ ਸਾਰੀ ਗਲੀ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਹੈ। ਦੁਕਾਨ ਨੂੰ ਅੱਗ ਲੱਗਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜਨ ਦਾ ਖ਼ਦਸ਼ਾ ਹੈ।
ਵੀਡੀਓ ਲਈ ਕਲਿੱਕ ਕਰੋ -: